ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਗਸਤਾ ਹੈਲੀਕਾਪਟਰ ਘੁਟਾਲਾ: ਸੁਸ਼ੇਨ ਗੁਪਤਾ ਦੀ ਨਿਆਇਕ ਹਿਰਾਸਤ ’ਚ ਵਾਧਾ

ਅਦਾਲਤ ਨੇ ਸੋਮਵਾਰ ਨੂੰ ਅਗਸਤਾ ਵੈਸਟਲੈਂਡ ਵੀਵੀਆਈਪੀ ਹੈਲੀਕਾਪਟਰ ਘੁਟਾਲਾ ਮਾਮਲਾ ਚ ਦੋਸ਼ੀ ਸੁਸ਼ੈਨ ਮੋਹਨ ਗੁਪਤਾ ਦੀ ਨਿਆਇਕ ਹਿਰਾਸਤ ਵਧਾ ਕੇ 23 ਮਈ ਕਰ ਦਿੱਤੀ ਹੈ। ਧਨ ਸੋਧਣ ਦੇ ਮਾਮਲੇ ਚ ਸੁਸ਼ੈਨ ਮੋਹਨ ਨੂੰ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ। ਅਗਸਤਾ ਵੈਸਟਲੈਂਡ ਹੈਲੀਕਾਪਟਰ ਖਰੀਦ ਸੌਦਾ 3600 ਕਰੋੜ ਦਾ ਹੈ।

 

ਰਾਊਜ਼ ਐਵਨਿਊ ਸਥਿਤ ਵਿਸ਼ੇਸ਼ ਅਦਾਲਤ ਅਰਵਿੰਦ ਕੁਮਾਰ ਦੀ ਅਦਾਲਤ ਚ ਸੁਸ਼ੈਨ ਨੂੰ ਪੇਸ਼ ਕੀਤਾ ਗਿਆ। ਜਿਸ ਤੋਂ ਬਾਅਦ ਅਦਾਲਤ ਨੇ ਇਹ ਮਿਆਦ ਵਧਾ ਕੇ ਜੇਲ੍ਹ ਭੇਜਣ ਦਾ ਹੁਕਮ ਦੇ ਦਿੱਤੇ। ਮਾਮਲੇ ਚ ਜਾਂਚ ਏਜੰਸੀ ਨੇ ਧਨ ਸੋਧਣ ਅਥਾਰਟੀ ਕਾਨੂੰਨ (ਪੀਐਮਐਲਏ) ਤਹਿਤ ਗੁਪਤਾ ਨੂੰ 26 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਸੀ।

 

ਈਡੀ ਨੇ ਅਦਾਲਤ ਨੂੰ ਦਸਿਆ ਕਿ ਮਾਮਲੇ ਚ ਸੁਸ਼ੈਨ ਮੋਹਨ ਗੁਪਤਾ ਦੀ ਭੂਮਿਕਾ ਰਾਜੀਵ ਸਕਸੈਨਾ ਦੁਆਰਾ ਕੀਤੇ ਗਏ ਖੁਲਾਸੇ ਮਗਰੋਂ ਸਾਹਮਣੇ ਆਈ ਹੈ। ਸਕਸੈਨਾ ਨੂੰ ਦੁਬਈ ਤੋਂ ਡਿਪੋਰਟ ਕਰਕੇ ਲਿਆਇਆ ਗਿਆ ਹੈ। ਸਕਸੈਨਾ ਦੁਬਈ ਚ ਇਕ ਵੱਡਾ ਕਾਰੋਬਾਰੀ ਹੈ।

 

ਜਾਂਚ ਏਜੰਸੀਆਂ ਮੁਤਾਬਕ ਸਕਸੈਨਾ ਨੂੰ ਵੀਵੀਆਈਪੀ ਹੈਲੀਕਾਪਟਰ ਘੁਟਾਲਾ ਮਾਮਲੇ ਚ ਵਿਚੌਲੇ ਦੀ ਭੂਮਿਕਾ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਸੀ। ਬਾਅਦ ਚ ਸਕਸੈਨਾ ਨੇ ਇਸ ਮਾਮਲੇ ਚ ਸਰਕਾਰੀ ਗਵਾਹ ਬਣਨ ਦੀ ਇੱਛਾ ਪ੍ਰਗਟਾਈ ਹੈ ਜਿਸ ਨੂੰ ਅਮਲ ਚ ਲਿਆ ਦਿੱਤਾ ਗਿਆ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AgustaWestland scam Sushen Guptas judicial custody extended till May 23