ਗੁਜਰਾਤ ਦੇ ਅਹਿਮਦਾਬਾਦ ਤੋਂ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਇਥੇ ਇਕ ਵਿਆਹਸ਼ੁਦਾ ਜੋੜੇ ਨੇ ਵਿਆਹ ਦੇ ਕੁਝ ਘੰਟੇ ਬਾਅਦ ਹੀ ਤਲਾਕ ਲੈ ਲਿਆ। ਅਸਲ ਵਿਚ ਹੋਇਆ ਇਹ ਕਿ ਅਹਿਮਦਾਬਾਦ ਵਿਚ ਵਿਆਹ ਦਾ ਜਸ਼ਨ ਚਲ ਰਿਹਾ ਸੀ।
ਲਾੜਾ–ਲਾੜੀ ਨੇ ਸੱਤ ਫੇਰੇ ਲਏ ਅਤੇ ਉਸਦੇ ਬਾਅਦ ਦੋਵੇਂ ਪਾਸੇ ਦੇ ਲੋਕਾਂ ਨੇ ਖਾਣਾ ਖਾਣਾ ਸ਼ੁਰੂ ਕੀਤਾ। ਕੁਝ ਸਮੇਂ ਬਾਅਦ ਲੜਕਾ ਅਤੇ ਲੜਕੀ ਵਾਲਿਆਂ ਵਿਚਕਾਰ ਖਾਣੇ ਨੂੰ ਲੈ ਕੇ ਲੜਾਈ ਸ਼ੁਰੂ ਹੋ ਗਈ। ਦੋਵਾਂ ਪਾਸੇ ਦੇ ਲੋਕਾਂ ਨੇ ਇਕ ਦੂਜੇ ਉਤੇ ਖਾਣੇ ਵਾਲੇ ਭਾਂਡੇ ਸੁੱਟਣੇ ਸ਼ੁਰੂ ਕਰ ਦਿੱਤੇ।
HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।
https://www.facebook.com/hindustantimespunjabi/
ਲੜਾਈ ਵਧਦੀ ਦੇਖ ਪੁਲਿਸ ਨੂੰ ਬੁਲਾਉਣਾ ਪਿਆ। ਪੁਲਿਸ ਨੇ ਲੜਾਈ ਖਤਮ ਕਰਵਾਈ, ਪ੍ਰੰਤੂ ਮਾਮਲਾ ਬਹੁਤ ਗੰਭੀਰ ਹੋ ਗਿਆ ਸੀ। ਲੜਾਈ ਹੋਣ ਦੇ ਬਾਅਦ ਲੜਕਾ ਅਤੇ ਲੜਕੀ ਦੇ ਘਰ ਵਾਲਿਆਂ ਨੇ ਆਪਣੇ–ਆਪਣੇ ਵਕੀਲਾਂ ਨੂੰ ਬੁਲਾਇਆ ਅਤੇ ਦੋਵਾਂ ਨੇ ਤਲਾਕ ਲੈ ਲਿਆ। ਦੁਲਹਾ ਬਿਨਾਂ ਦੁਲਹਨ ਦੇ ਹੀ ਘਰ ਚਲਿਆ ਗਿਆ ਅਤੇ ਉਸਨੇ ਸਾਰੇ ਤੋਹਫੇ ਵਾਪਸ ਕਰ ਦਿੱਤੇ।
/