ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਹਿਮਦਾਬਾਦ–ਮੁੰਬਈ ਪ੍ਰਾਈਵੇਟ ਤੇਜਸ ਐਕਸਪ੍ਰੈੱਸ ਰੇਲ ਅੱਜ ਤੋਂ

ਅਹਿਮਦਾਬਾਦ–ਮੁੰਬਈ ਪ੍ਰਾਈਵੇਟ ਤੇਜਸ ਐਕਸਪ੍ਰੈੱਸ ਰੇਲ ਅੱਜ ਤੋਂ

ਅਹਿਮਦਾਬਾਦ–ਮੁੰਬਈ ਦੌਰਾਨ ਅੱਜ ਤੋਂ ਪ੍ਰਾਈਵੇਟ ਰੇਲ–ਗੱਡੀ ਤੇਜਸ ਐਕਸਪ੍ਰੈੱਸ ਸ਼ੁਰੂ ਹੋਣ ਜਾ ਰਹੀ ਹੈ। ਰੇਲ ਮੰਤਰੀ ਪੀਯੂਸ਼ ਗੋਇਲ ਤੇ ਮੁੱਖ ਮੰਤਰੀ ਵਿਜੇ ਰੁਪਾਣੀ ਅਹਿਮਦਾਬਾਦ ਦੇ ਕਾਲੂਪੁਰ ਰੇਲਵੇ ਸਟੇਸ਼ਨ ਉੱਤੇ ਰੇਲ–ਗੱਡੀ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕਰਨਗੇ।

 

 

ਇਹ ਰੇਲ–ਗੱਡੀ ਆਮ ਆਦਮੀ ਲਈ 19 ਜਨਵਰੀ ਤੋਂ ਉਪਲਬਧ ਹੋਵੇਗੀ। ਤੇਜਸ ਰੇਲ–ਗੱਡੀ ਸਵੇਰੇ 6:40 ਵਜੇ ਅਹਿਮਦਾਬਾਦ ਤੋਂ ਚੱਲੇਗੀ ਤੇ ਦੁਪਹਿਰ 1:10 ਮੁੰਬਈ ਸੈਂਟਰਲ ਪੁੱਜੇਗੀ। ਵਾਪਸੀ ’ਚ ਇਹ ਰੇਲ–ਗੱਡੀ ਦੁਪਹਿਰ 3:40 ਵਜੇ ਚੱਲੇਗੀ ਤੇ ਰਾਤੀਂ 9:55 ਵਜੇ ਅਹਿਮਦਾਬਾਦ ਪੁੱਜੇਗੀ। ਇਸ ਰੇਲ ਗੱਡੀ ਦੀ ਰਫ਼ਤਾਰ 160 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।

 

 

ਤੇਜਸ ਐਕਸਪ੍ਰੈੱਸ ’ਚ ਯਾਤਰੀਆਂ ਦੇ ਬੈਠਣ ਲਈ ਖ਼ਾਸ ਇੰਤਜ਼ਾਮ ਹੈ। ਰੇਲ–ਗੱਡੀ ਦੀ ਸੀਟ ਉੱਤੇ ਹਵਾਈ ਉਡਾਣਾਂ ਵਾਂਗ ਮਿੰਨੀ LCD ਲਾਈ ਗਈ ਹੈ, ਤਾਂ ਜੋ ਯਾਤਰੀ ਆਪਣੀ ਯਾਤਰਾ ਦੌਰਾਨ ਆਪਣੀ ਮਨਪਸੰਦ ਫ਼ਿ਼ਲਮ ਜਾਂ ਲੜੀਵਾਰ ਦਾ ਆਨੰਦ ਲੈ ਸਕਣ।

 

 

ਰੇਲ–ਗੱਡੀ ਅੰਦਰ ਜੋ ਹੋਸਟੈਸ ਲੜਕੇ–ਲੜਕੀਆਂ ਹੋਣਗੇ, ਉਹ ਖ਼ਾਸ ਤੌਰ ਉੱਤੇ ਪੀਲ਼ੇ ਰੰਗ ਦੇ ਕੁੜਤੇ ਤੇ ਨੀਲੀ ਪੈਂਟ ’ਚ ਵਿਖਾਈ ਦੇਣਗੇ। ਪਹਿਰਾਵੇ ’ਚ ਗੁਜਰਾਤ ਦੀ ਝਲਕ ਵੇਖਣ ਨੂੰ ਮਿਲੇਗੀ।

 

 

ਅਹਿਮਦਾਬਾਦ ਤੇ ਮੁੰਬਈ ਵਿਚਾਲੇ ਚੱਲਣ ਵਾਲੀ ਇਸ ਪ੍ਰਾਈਵੇਟ ਰੇਲ–ਗੱਡੀ ਵਿੱਚ ਯਾਤਰੀਆਂ ਦੇ ਖਾਣੇ ਵਿੱਚ ਖ਼ਾਸ ਤੌਰ ’ਤੇ ਗੁਜਰਾਤੀ ਤੇ ਮਰਾਠੀ ਮੇਨਯੂ ਹੋਣਗੇ। ਰੇਲ–ਗੱਡੀ ਵਿੱਚ ਵਾਇ–ਫ਼ਾਇ ਦੇ ਨਾਲ–ਨਾਲ ਕੇਟਰਿੰਗ ਦਾ ਮੇਨਯੂ ਮਸ਼ਹੂਰ ਸ਼ੈਫ਼ ਵੱਲੋਂ ਤਿਆਰ ਕੀਤਾ ਗਿਆ ਹੈ।

 

 

ਇਹ ਰੇਲ–ਗੱਡੀ ਵੀ IRCTC ਵੱਲੋਂ ਚਲਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਨਵੀਂ ਦਿੱਲੀ–ਲਖਨਊ ਵਿਚਾਲੇ ਪਹਿਲੀ ਪ੍ਰਾਈਵੇਟ ਤੇਜਸ ਰੇਲ–ਗੱਡੀ ਵੀ IRCTC ਨੇ ਹੀ ਚਲਾਈ ਸੀ।

 

 

IRCTC ਨੇ ਇਸ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਇਸ ਰੇਲ–ਗੱਡੀ ਵਿੱਚ ਕੁੱਲ 758 ਸੀਟਾਂ ਹਨ; ਜਿਨ੍ਹਾਂ ਵਿੱਚ 56 ਸੀਟਾਂ ਐਗਜ਼ੀਕਿਊਟਿਵ ਕਲਾਸ ਦੀਆਂ ਤੇ ਬਾਕੀ ਸੀਟਾਂ ਏਸੀ ਚੇਅਰ ਕਲਾਸ ਦੀਆਂ ਹਨ।

 

 

ਯਾਤਰੀਆਂ ਨੂੰ ਮੁਫ਼ਤ 25 ਲੱਖ ਰੁਪਏ ਦਾ ਰੇਲ–ਯਾਤਰਾ ਬੀਮਾ ਮਿਲੇਗਾ। ਹਰੇਕ ਕੋਚ ਵਿੱਚ ਇੰਟੈਗ੍ਰੇਟਡ ਬ੍ਰੇਲ ਡਿਸਪਲੇਅ, ਡਿਜੀਟਲ ਡੈਸਟੀਨੇਸ਼ਨ ਬੋਰਡਜ਼ ਤੇ ਇਲੈਕਟ੍ਰੌਨਿਕ ਰਿਜ਼ਰਵੇਸ਼ਨ ਚਾਰਟ ਵੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ahmedabad-Mumbai Private Train TEJAS to be inaugurated today