ਕੋਰੋਨਾ ਵਾਇਰਸ ਵਿਰੁੱਧ ਲੜਾਈ ਨੂੰ ਤੇਜ਼ ਕਰਨ ਲਈ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਨੇ ਆਪਣੇ ਟਰਾਮਾ ਸੈਂਟਰ ਦੀ ਇਮਾਰਤ ਨੂੰ ਕੋਵਿਡ-19 ਹਸਪਤਾਲ ਵਿੱਚ ਬਦਲਣ ਦਾ ਫ਼ੈਸਲਾ ਕੀਤਾ ਹੈ। ਟਰਾਮਾ ਸੈਂਟਰ ਜ਼ਿਆਦਾਤਰ ਉਨ੍ਹਾਂ ਲੋਕਾਂ ਦਾ ਇਲਾਜ ਕਰਦੇ ਹਨ ਜੋ ਸੜਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਇਸ ਨੂੰ ਹੁਣ ਕੋਵਿਡ-19 ਹਸਪਤਾਲ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਸ਼ੁਰੂ 'ਚ ਇਸ ਵਿੱਚ 260 ਬਿਸਤਰੇ ਹੋਣਗੇ। ਏਮਜ਼ ਪ੍ਰਸ਼ਾਸਨ ਛੇਤੀ ਹੀ ਇਸ ਸਬੰਧ ਵਿੱਚ ਅਧਿਕਾਰਤ ਐਲਾਨ ਕਰੇਗਾ।
ਇੱਕ ਸੂਤਰ ਨੇ ਕਿਹਾ, "ਪੂਰੇ ਟਰਾਮਾ ਸੈਂਟਰ ਦੀ ਹਾਦਸੇ ਤੇ ਐਮਰਜੈਂਸੀ ਸੇਵਾਵਾਂ ਨੂੰ ਏਮਜ਼ ਦੇ ਮੁੱਖ ਐਮਰਜੈਂਸੀ ਵਿਭਾਗ ਵਿੱਚ ਸ਼ਿਫ਼ਟ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਮਰੀਜ਼ਾਂ ਨੂੰ ਪਹਿਲਾਂ ਹੀ ਮੁੱਖ ਏਮਜ਼ ਹਸਪਤਾਲ ਦੇ ਵੱਖ-ਵੱਖ ਵਾਰਡਾਂ ਵਿੱਚ ਭੇਜਿਆ ਜਾ ਚੁੱਕਾ ਹੈ।" ਇਸ ਤੋਂ ਇਲਾਵਾ ਏਮਜ਼ ਦੇ ਏਲਾਈਡ ਹੈਲਥਕੇਅਰ ਪ੍ਰੋਫ਼ੈਸ਼ਨਲਾਂ ਨੇ ਪੀਐਮ ਕੇਅਰਜ਼ ਫੰਡ ਵਿੱਚ ਆਪਣੀ ਇੱਕ ਦਿਨ ਦੀ ਤਨਖਾਹ ਦੇਣ ਦਾ ਐਲਾਨ ਕੀਤਾ ਹੈ।
The team at Unity of Allied Healthcare Professionals, AIIMS have decided to donate their one-day salary to PM CARES Fund. #Coronavirus pic.twitter.com/x9Wcv8P2of
— ANI (@ANI) March 30, 2020
ਟਰਾਮਾ ਸੈਂਟਰ 'ਚ ਇਸ ਸਮੇਂ 242 ਬੈੱਡ ਹਨ ਅਤੇ 18 ਹੋਰ ਇਸ 'ਚ ਸ਼ਾਮਲ ਕੀਤੇ ਜਾਣਗੇ। ਕੁੱਲ ਬਿਸਤਰਿਆਂ ਵਿੱਚੋਂ 50 ਆਈਸੀਯੂ ਦੇ ਬਿਸਤਰੇ ਹਨ ਅਤੇ 30-40 ਉੱਚ ਨਿਰਭਰਤਾ ਵਾਲੀ ਇਕਾਈ ਦੇ ਹਨ। ਸੈਂਟਰ ਨੇੜੇ ਲਗਭਗ 70 ਵੈਂਟੀਲੇਟਰ ਹਨ। ਸੂਤਰ ਨੇ ਦੱਸਿਆ ਕਿ ਲੋੜ ਅਨੁਸਾਰ ਇਸ ਦੀ ਸਮਰੱਥਾ ਨੂੰ ਹੋਰ ਵਧਾਇਆ ਜਾ ਸਕਦਾ ਹੈ।
ਦਿੱਲੀ 'ਚ ਡਾਕਟਰ ਲਗਾਤਾਰ 14 ਦਿਨ ਕੰਮ ਅਤੇ 14 ਦਿਨ ਆਰਾਮ ਕਰਨਗੇ :
ਕੋਰੋਨਾ ਵਾਇਰਸ ਦੇ ਖ਼ਤਰੇ ਦੇ ਮੱਦੇਨਜ਼ਰ ਦਿੱਲੀ ਸਰਕਾਰ ਸਖ਼ਤ ਫ਼ੈਸਲੇ ਲੈ ਰਹੀ ਹੈ। ਦਿੱਲੀ ਦੇ ਸਿਹਤ ਮੰਤਰੀ ਨੇ ਆਉਣ ਵਾਲੇ ਸਮੇਂ ਵਿੱਚ ਹਾਲਾਤਾਂ ਨਾਲ ਨਜਿੱਠਣ ਲਈ ਇੱਕ ਨਵਾਂ ਸਿਸਟਮ ਬਣਾਇਆ ਹੈ। ਨਵੇਂ ਫ਼ੈਸਲੇ ਅਨੁਸਾਰ ਸਾਰੀਆਂ ਮੈਡੀਕਲ ਟੀਮਾਂ ਦੋ ਸ਼ਿਫਟਾਂ ਵਿੱਚ ਕੰਮ ਕਰਨਗੀਆਂ। ਇੱਕ ਟੀਮ ਸਵੇਰੇ 8 ਤੋਂ ਸ਼ਾਮ 6 ਵਜੇ ਤੱਕ 10 ਘੰਟੇ ਕੰਮ ਕਰੇਗੀ, ਜਦਕਿ ਦੂਜੀ ਟੀਮ ਸ਼ਾਮ 6 ਵਜੇ ਤੋਂ ਸਵੇਰੇ 8 ਵਜੇ ਤੱਕ 14 ਘੰਟੇ ਕੰਮ ਕਰੇਗੀ।
ਇਨ੍ਹਾਂ ਸਾਰਿਆਂ ਨੂੰ ਲਗਾਤਾਰ 14 ਦਿਨ ਕੰਮ ਕਰਨਾ ਪਵੇਗਾ। ਇਸ ਸਮੇਂ ਦੌਰਾਨ ਉਨ੍ਹਾਂ ਨੂੰ ਕਿਸੇ ਕਿਸਮ ਦੀ ਛੁੱਟੀ ਨਹੀਂ ਮਿਲੇਗੀ। ਹਾਲਾਂਕਿ, 14 ਦਿਨਾਂ ਬਾਅਦ ਉਨ੍ਹਾਂ ਨੂੰ 14 ਦਿਨਾਂ ਦੀ ਛੁੱਟੀ ਵੀ ਮਿਲੇਗੀ। ਇਸ ਦੌਰਾਨ ਉਨ੍ਹਾਂ ਨੂੰ ਕੁਆਰੰਟੀਨ 'ਚ ਰੱਖਿਆ ਜਾਵੇਗਾ। ਮਤਲਬ ਡਾਕਟਰ ਅਤੇ ਮੈਡੀਕਲ ਸਟਾਫ਼ 14 ਦਿਨ ਕੰਮ ਕਰਨਗੇ ਅਤੇ ਫਿਰ ਉਹ 14 ਦਿਨ ਆਰਾਮ ਕਰਨਗੇ।
ਜ਼ਾਹਰ ਹੈ ਕਿ ਕਈ ਵਾਰ ਕੋਰੋਨਾ ਵਾਇਰਸ ਦਾ ਅਸਰ ਵਿਖਾਈ ਦੇਣ 'ਚ 14 ਦਿਨ ਦਾ ਸਮਾਂ ਲੱਗ ਜਾਂਦਾ ਹੈ। ਅਜਿਹੇ 'ਚ ਜੇ ਕੋਈ ਮੈਡੀਕਲ ਸਟਾਫ਼ ਕੰਮ ਕਰਦੇ ਸਮੇਂ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਜਾਂਦਾ ਹੈ ਤਾਂ ਇਸ ਦੇ ਲੱਛਣ ਕੁਆਰੰਟੀਨ ਦੌਰਾਨ ਵਿਖਾਈ ਦੇਣਗੇ, ਤਾਂ ਜੋ ਕਿਸੇ ਖਾਸ ਵਿਅਕਤੀ ਦਾ ਨਾ ਸਿਰਫ਼ ਸਹੀ ਸਮੇਂ ਦਾ ਇਲਾਜ ਕੀਤਾ ਜਾ ਸਕੇ, ਸਗੋਂ ਇਸ ਨੂੰ ਦੂਜਿਆਂ ਤੱਕ ਫੈਲਣ ਤੋਂ ਵੀ ਰੋਕਿਆ ਜਾ ਸਕੇਗਾ।
ਦਿੱਲੀ ਦੇ ਕੁੱਲ 21 ਹਸਪਤਾਲਾਂ 'ਤੇ ਇਹ ਨਿਯਮ ਲਾਗੂ ਹੋਵੇਗਾ। ਸਪੱਸ਼ਟ ਤੌਰ 'ਤੇ ਦਿੱਲੀ ਵਿੱਚ 15 ਸਰਕਾਰੀ ਹਸਪਤਾਲ ਅਤੇ 6 ਪ੍ਰਾਈਵੇਟ ਹਸਪਤਾਲ ਹਨ। ਸਾਰੇ ਹਸਪਤਾਲਾਂ ਵਿੱਚ ਕੰਮ ਕਰਨ ਵਾਲੇ ਮੈਡੀਕਲ ਸਟਾਫ਼ ਨੂੰ ਇਸ ਨਿਯਮ ਦੀ ਪਾਲਣਾ ਕਰਨੀ ਪਵੇਗੀ।