ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੰਗਾਲ ਦੇ ਡਾਕਟਰਾਂ ਦੀ ਹੜਤਾਲ ਦੇ ਸਮਰੱਥਨ 'ਚ ਆਏ ਏਮਜ਼ ਡਾਕਟਰ, 14 ਨੂੰ ਰੱਖਣਗੇ ਬੰਦ

ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਦੇ ਡਾਕਟਰਾਂ ਨੇ ਪੱਛਮੀ ਬੰਗਾਲ ਦੇ ਡਾਕਟਰਾਂ ਦੀ ਹੜਤਾਲ ਦਾ ਸਮਰੱਥਨ ਕਰਦੇ ਹੋਏ ਤੁਰੰਤ ਕੇਂਦਰ ਸਰਕਾਰ ਤੋਂ ਦਖ਼ਲ ਦੇਣ ਦੀ ਮੰਗ ਕੀਤੀ ਹੈ। 


 
ਏਮਸ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ (ਏਆਰਡੀਏ) ਨੇ ਸਰਕਾਰ ਨੂੰ ਨੀਂਦ ਤੋਂ ਜਗਾਉਣ ਲਈ ਕੱਲ੍ਹ ਸ਼ੁੱਕਰਵਾਰ (14 ਜੂਨ) ਏਮਜ਼ ਨਵੀਂ ਦਿੱਲੀ ਨੂੰ ਬੰਦ ਰੱਖਣ ਦੀ ਫ਼ੈਸਲਾ ਕੀਤਾ ਹੈ ਅਤੇ ਸਾਰੇ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਤੋਂ ਕੱਲ੍ਹ ਹੜਤਾਲ ਉੱਤੇ ਜਾਣ ਦੀ ਅਪੀਲ ਕੀਤੀ ਹੈ ਤਾਕਿ ਦੇਸ਼ ਵਿੱਚ ਸਿਹਤ ਖੇਤਰ ਵਿੱਚ ਰਾਸ਼ਟਰ ਪੱਧਰੀ ਹੜਤਾਲ ਹੋ ਸਕੇ।

 

 

ਨਿਊਜ਼ ਏਜੰਸੀ ਮੁਤਾਬਕ ਏਮਜ਼ ਆਰ ਡੀ ਏ ਨੇ ਅੱਜ ਇਕ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਤੁਹਾਡੀ ਇਕ ਦਿਨ ਦੀ ਇਕਜੁੱਟਤਾ ਸਾਡੇ ਪੈਸ਼ੇ ਲਈ ਚੰਗੇ ਦਿਨ ਲੈ ਕੇ ਆਵੇਗੀ। ਆਪਣੇ ਸਾਰੇ ਮਤਭੇਦ ਭੁਲਾ ਕੇ ਛੋਟੋ ਛੋਟੋ ਸਮੂਹਾਂ ਵਿੱਚ ਹੜਤਾਲ ਨਹੀਂ ਕਰਨੀ ਚਾਹੀਦੀ ਬਲਕਿ ਵੱਡੇ ਪੱਧਰ ਉੱਤੇ ਹੜਤਾਲ ਕਰਨੀ ਚਾਹੀਦੀ ਹੈ। ਸਾਨੂੰ ਇਕਜੁੱਟ ਹੋ ਕੇ ਹੜਤਾਲ ਕਰਨ ਅਤੇ ਸਿਹਤ ਸੇਵਾਵਾਂ ਨੂੰ ਪਟੜੀ ਉੱਤੇ ਲਿਆਉਣ ਦੀ ਲੋੜ ਹੈ। ਇਹ ਲੜਾਈ ਸਾਡੇ ਸਨਮਾਨ ਅਤੇ ਪਛਾਣ ਦੀ ਹੈ।

 

ਜ਼ਿਕਰਯੋਗ ਹੈ ਕਿ ਸੋਮਵਾਰ ਰਾਤ ਪੱਛਮੀ ਬੰਗਾਲ ਦੇ ਐਨ. ਆਰ. ਐੱਸ. ਹਸਪਤਾਲ ਵਿੱਚ ਇੱਕ ਮਰੀਜ਼ ਦੀ ਮੌਤ ਹੋ ਜਾਣ ਤੋਂ ਬਾਅਦ ਮਰੀਜ਼ ਦੇ ਪਰਿਵਾਰ ਮੈਂਬਰਾਂ ਨੇ ਇਕ ਜੂਨੀਅਰ ਡਾਕਟਰ ਦੀ  ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ ਜਿਸ ਨਾਲ ਉਸ ਦੇ ਸਿਰ ਵਿੱਚ ਸੱਟਾਂ ਲੱਗੀਆਂ ਸਨ। ਡਾਕਟਰ ਨੂੰ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AIIMS doctors support West Bengal doctors strike