ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

HT Samagam : ਦੇਸ਼ ਨੂੰ NPR-NRC ਦੀ ਨਹੀਂ, ਰੁਜ਼ਗਾਰ ਦੀ ਜ਼ਰੂਰਤ ਹੈ : ਅਸਦੁਦੀਨ ਓਵੈਸੀ

ਆਲ ਇੰਡੀਆ ਮਜਲਿਸ-ਏ-ਇਤਹਾਦੁਲ ਮੁਸਲੀਮੀਨ (ਏਆਈਐਮਆਈਐਮ) ਦੇ ਮੁਖੀ ਅਤੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਹਿੰਦੁਸਤਾਨ ਸ਼ਿਖਰ ਸੰਮੇਲਨ 'ਚ ਐਨਆਰਸੀ ਦਾ ਵਿਰੋਧ ਕਰਦਿਆਂ ਕਿਹਾ ਕਿ ਜੇਕਰ ਐਨਆਰਸੀ ਦੇਸ਼ ਵਿੱਚ ਕੀਤੀ ਗਈ ਤਾਂ 8 ਕਰੋੜ ਮੁਸਲਮਾਨ ਇਸ ਤੋਂ ਬਾਹਰ ਹੋ ਜਾਣਗੇ। ਇਸ ਦੇ ਨਾਲ ਓਵੈਸੀ ਨੇ ਐਨਡੀਏ ਸਰਕਾਰ ਦੀ ਵਿਦੇਸ਼ ਨੀਤੀ 'ਤੇ ਸਵਾਲ ਚੁੱਕੇ ਅਤੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਆਉਣਗੇ ਅਤੇ ਧਾਰਮਕ ਆਜ਼ਾਦੀ 'ਤੇ ਸਾਡੇ ਨਾਲ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਜੇ ਅਸੀਂ ਅਮਰੀਕਾ ਨੂੰ ਆਪਣਾ ਦੋਸਤ ਮੰਨਦੇ ਹਾਂ ਤਾਂ ਅਸੀਂ ਸਭ ਤੋਂ ਵੱਡੀ ਗਲਤੀ ਕਰ ਰਹੇ ਹਾਂ।
 

ਜੇ ਅਮਰੀਕਾ ਦੋਸਤ ਤਾਂ ਫਿਰ ਉਸ ਨੇ ਹਾਫਿਜ਼ ਨੂੰ ਕਿਉਂ ਨਹੀਂ ਮਾਰਿਆ?
ਓਵੈਸੀ ਨੇ ਭਾਰਤ-ਅਮਰੀਕਾ ਦੋਸਤੀ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਜੇ ਉਹ ਇੱਕ-ਦੂਜੇ ਨੂੰ ਦੋਸਤ ਸਮਝਦੇ ਹਨ ਤਾਂ ਅਮਰੀਕਾ ਨੇ ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਨੂੰ ਮਾਰਨ ਵਿੱਚ ਸਾਡੀ ਮਦਦ ਕਿਉਂ ਨਹੀਂ ਕੀਤੀ? ਓਵੈਸੀ ਨੇ ਕਿਹਾ ਕਿ ਪਾਕਿਸਤਾਨ ਨੂੰ ਕਾਲੀ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ, ਕਿਉਂਕਿ ਅਮਰੀਕਾ ਨੇ ਇਸ ਨੂੰ ਗ੍ਰੇ ਸੂਚੀ ਵਿੱਚ ਰੱਖਣ ਦੀ ਗੱਲ ਕਹੀ ਹੈ।

 

ਭਾਜਪਾ ਨੇ ਸ਼ਾਹੀਨ ਬਾਗ ਨੂੰ ਮੁੱਦਾ ਬਣਾਇਆ
ਨਾਗਰਿਕਤਾ ਕਾਨੂੰਨ 'ਤੇ ਓਵੈਸੀ ਨੇ ਕਿਹਾ ਕਿ ਅਜਿਹਾ ਕਿਹਾ ਜਾ ਰਿਹਾ ਸੀ ਕਿ ਸ਼ਾਹੀਨ ਬਾਗ ਦਿੱਲੀ ਚੋਣਾਂ ਤੋਂ ਬਾਅਦ ਖ਼ਤਮ ਹੋ ਜਾਵੇਗਾ ਪਰ ਕੀ ਇਹ ਖਤਮ ਹੋ ਗਿਆ? ਉਨ੍ਹਾਂ ਕਿਹਾ ਕਿ ਸੰਵਿਧਾਨ ਨੂੰ ਬਚਾਉਣਾ ਕਿਸੇ ਦੀ ਨਹੀਂ ਸਗੋਂ ਲੋਕਾਂ ਦੀ ਜ਼ਿੰਮੇਵਾਰੀ ਹੈ। ਏਆਈਐਮਆਈਐਮ ਮੁਖੀ ਨੇ ਅੱਗੇ ਕਿਹਾ ਕਿ ਸ਼ਾਹੀਨ ਬਾਗ ਨੂੰ ਭਾਜਪਾ ਨੇ ਮੁੱਦਾ ਬਣਾਇਆ ਸੀ ਅਤੇ ਸੀਟ ਕਿੰਨੀ ਆਈ?

 

ਉਨ੍ਹਾਂ ਕਿਹਾ ਕਿ ਸੀਏਏ ਤੋਂ ਜਿਨ੍ਹਾਂ ਮੁਸਲਮਾਨਾਂ ਦੇ ਨਾਂਅ ਐਨਸੀਆਰ ਵਿੱਚ ਨਹੀਂ ਆਏ ਹਨ, ਉਨ੍ਹਾਂ ਨੂੰ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਤੁਸੀਂ ਧਰਮ ਦੇ ਨਾਂਅ 'ਤੇ ਕਾਨੂੰਨ ਬਣਾਇਆ ਹੈ। ਓਵੈਸੀ ਨੇ ਕਿਹਾ ਕਿ ਤੁਸੀਂ ਜੰਮੂ-ਕਸ਼ਮੀਰ ਅਤੇ ਸੀਏਏ ਦੋਵਾਂ ਮੁੱਦਿਆਂ ਨੂੰ ਅੰਤਰਰਾਸ਼ਟਰੀ ਬਣਾ ਦਿੱਤਾ ਹੈ।
 

ਅਸਦੁਦੀਨ ਓਵੈਸੀ ਨੇ ਕਿਹਾ ਕਿ ਜੇ ਐਨਪੀਆਰ ਹੈ ਤਾਂ ਐਨਆਰਸੀ ਜ਼ਰੂਰ ਹੋਵੇਗਾ। ਓਵੈਸੀ ਨੇ ਕਿਹਾ ਕਿ ਅਸਾਮ ਦੀ ਐਨਆਰਸੀ ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਹੋਈ ਹੈ। ਉਨ੍ਹਾਂ ਨੇ ਭਾਜਪਾ ਨੇਤਾ ਸੁਧਾਂਸ਼ੂ ਤ੍ਰਿਵੇਦੀ ਨੂੰ ਕਿਹਾ ਕਿ ਤੁਸੀ ਦੱਸੋ ਕਿ 2024 ਤੋਂ ਪਹਿਲਾਂ ਤੁਸੀਂ ਐਨਆਰਸੀ ਕਰੋਗੇ ਜਾਂ ਨਹੀਂ। ਉਨ੍ਹਾਂ ਕਿਹਾ ਕਿ ਐਨਆਰਸੀ ਜ਼ਰੂਰ ਹੋਵੇਗੀ ਅਤੇ ਇਹ ਗਰੀਬਾਂ ਲਈ ਮੁਸ਼ਕਲ ਸਮਾਂ ਸਾਬਤ ਹੋਵੇਗੀ।
 

ਉਨ੍ਹਾਂ ਕਿਹਾ ਕਿ ਇਸ ਦੇਸ਼ ਨੂੰ ਐਨਪੀਆਰ ਅਤੇ ਐਨਆਰਸੀ ਦੀ ਜਰੂਰਤ ਨਹੀਂ ਹੈ, ਸਗੋਂ ਇਸ ਦੇਸ਼ ਦੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਅਤੇ ਰੁਜ਼ਗਾਰ ਦੀ ਜ਼ਰੂਰਤ ਹੈ। ਓਵੈਸੀ ਨੇ ਕਿਹਾ ਕਿ ਐਨਆਰਸੀ ਅਸਾਮ ਵਿੱਚ ਅਸਾਨ ਸੀ ਪਰ ਦੇਸ਼ ਭਰ ਵਿੱਚ ਇਹ ਕਰਨਾ ਬਹੁਤ ਮੁਸ਼ਕਲ ਹੋਵੇਗਾ, ਕਿਉਂਕਿ ਉਹ ਸਿੱਧਾ ਦਸਤਾਵੇਜ਼ ਮੰਗਣਗੇ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AIMIM Chief Asaduddin Owaisi Hindustan Shikhar Samagam