ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਰਜੀਲ ਇਮਾਮ 'ਤੇ ਭੜਕੇ ਅਸਦੁਦੀਨ ਓਵੈਸੀ, 'ਭਾਰਤ ਮੁਰਗੀ ਦੀ ਗਰਦਨ ਨਹੀਂ ਹੈ, ਜਿਸ ਨੂੰ ਕੋਈ ਵੀ ਤੋੜ ਦੇਵੇਗਾ'

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦੇ ਸਾਬਕਾ ਵਿਦਿਆਰਥੀ ਸ਼ਰਜੀਲ ਇਮਾਮ ਵੱਲੋਂ ਅਲੀਗੜ੍ਹ 'ਚ ਦਿੱਤੇ ਵਿਵਾਦਤ ਬਿਆਨ 'ਤੇ ਹੰਗਾਮਾ ਸ਼ੁਰੂ ਹੋ ਗਿਆ ਹੈ। ਹੈਦਰਾਬਾਦ ਤੋਂ ਸੰਸਦ ਮੈਂਬਰ ਅਤੇ ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਸ਼ਰਜੀਲ ਇਮਾਮ ਦੇ ਵਿਵਾਦਤ ਬਿਆਨ 'ਤੇ ਨਾਰਾਜ਼ਗੀ ਪ੍ਰਗਟਾਈ ਹੈ। ਓਵੈਸੀ ਨੇ ਸ਼ਰਜੀਲ 'ਤੇ ਹਮਲਾ ਕਰਦਿਆਂ ਕਿਹਾ, "ਭਾਰਤ ਮੁਰਗੀ ਦੀ ਗਰਦਨ ਨਹੀਂ ਹੈ ਜਿਸ ਨੂੰ ਤੋੜਿਆ ਜਾ ਸਕੇ।" ਉਨ੍ਹਾਂ ਕਿਹਾ ਕਿ ਅਜਿਹੀਆਂ ਬਕਵਾਸ ਅਤੇ ਭੜਕਾਊ ਗੱਲਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।
 

ਓਵੈਸੀ ਨੇ ਕਿਹਾ, "ਕੋਈ ਵੀ ਭਾਰਤ ਜਾਂ ਇਸ ਦੇ ਕਿਸੇ ਵੀ ਖੇਤਰ ਨੂੰ ਤੋੜ ਨਹੀਂ ਸਕਦਾ। ਇਹ ਇੱਕ ਦੇਸ਼ ਹੈ, ਕੋਈ ਮੁਰਗੀ ਦੀ ਗਰਦਨ ਨਹੀਂ ਜਿਸ ਨੂੰ ਤੋੜਿਆ ਜਾ ਸਕੇ। ਮੈਂ ਇਸ ਤਰ੍ਹਾਂ ਦੇ ਬਿਆਨਾਂ ਨੂੰ ਸਵੀਕਾਰ ਨਹੀਂ ਕਰਦਾ। ਮੈਂ ਅਜਿਹੀਆਂ ਗੱਲਾਂ ਦੀ ਨਿੰਦਾ ਕਰਦਾ ਹਾਂ। ਅਜਿਹੀਆਂ ਘਟੀਆਂ ਗੱਲਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।"
 

ਓਵੈਸੀ ਨੇ ਸ਼ਰਜੀਲ ਇਮਾਮ ਦੇ ਵਾਇਰਲ ਵੀਡੀਓ ਮਗਰੋਂ ਇਹ ਬਿਆਨ ਦਿੱਤਾ ਹੈ। ਸਨਿੱਚਰਵਾਰ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਵੀਡੀਓ 'ਚ ਸ਼ਰਜੀਲ ਇਮਾਮ ਨੇ ਬੇਹੱਦ ਭੜਕਾਊ ਗੱਲਾਂ ਆਖੀਆਂ ਸਨ। ਇਸ ਵੀਡੀਓ ਨੂੰ ਲੈ ਕੇ ਸ਼ਰਜੀਲ ਵਿਰੁੱਧ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਅਤੇ ਆਸਾਮ ਦੇ ਗੁਹਾਟੀ 'ਚ ਵੱਖ-ਵੱਖ ਧਾਰਾਵਾਂ ਤਹਿਤ ਮੁੱਕਦਮਾ ਦਰਜ ਹੋਇਆ ਹੈ, ਜਿਸ 'ਚ ਦੇਸ਼ਧ੍ਰੋਹ ਦੀ ਧਾਰਾ ਵੀ ਸ਼ਾਮਲ ਹੈ।
 

ਇਸ ਵਾਇਰਲ ਵੀਡੀਓ 'ਚ ਸ਼ਰਜੀਲ ਨੇ ਭੀੜ ਨੂੰ ਸੰਬੋਧਤ ਕਰਦੇ ਹੋਏ ਕਿਹਾ ਸੀ, ''ਤੁਹਾਨੂੰ ਪਤਾ ਹੈ ਕਿ ਆਸਾਮ ਦੇ ਮੁਸਲਮਾਨਾਂ ਨਾਲ ਕੀ ਹੋ ਰਿਹਾ ਹੈ? ਐਨ.ਆਰ.ਸੀ. ਉੱਥੇ ਲਾਗੂ ਕੀਤੀ ਗਈ ਹੈ ਅਤੇ ਲੋਕਾਂ ਨੂੰ ਨਿਗਰਾਨੀ ਕੈਂਪਾਂ 'ਚ ਭੇਜਿਆ ਜਾ ਰਿਹਾ ਹੈ। 6-8 ਮਹੀਨਿਆਂ 'ਚ ਸਾਨੂੰ ਪਤਾ ਲੱਗੇਗਾ ਕਿ ਸਾਰੇ ਬੰਗਾਲੀ ਵੀ ਮਾਰ ਦਿੱਤੇ ਗਏ ਹਨ, ਭਾਵੇਂ ਉਹ ਹਿੰਦੂ ਹੋਣ ਜਾਂ ਮੁਸਲਮਾਨ। ਇਸ ਲਈ ਸਾਨੂੰ ਆਸਾਮ ਦੇ ਰਸਤੇ ਬੰਦ ਕਰਨੇ ਹੋਣਗੇ ਤਾਂ ਕਿ ਫੌਜ ਤੇ ਹੋਰ ਸਪਲਾਈ ਉੱਥੇ ਨਾ ਪਹੁੰਚ ਸਕੇ। ਮੁਰਗੀ ਦੀ ਗਰਦਨ ਮੁਸਲਮਾਨਾਂ ਦੇ ਹੱਥ 'ਚ ਹੈ।''

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AIMIM chief Asaduddin Owaisi India is a nation and not a chicken neck that can be broken or separated