ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

JNU ਹਿੰਸਾ : ਗੁੰਡਿਆਂ ਨੂੰ ਕਦੋਂ ਤਕ ਬਚਾਏਗੀ ਭਾਜਪਾ ਸਰਕਾਰ : ਓਵੈਸੀ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ  (ਜੇ.ਐਨ.ਯੂ.) 'ਚ ਐਤਵਾਰ ਰਾਤ ਨਕਾਬਪੋਸ਼ਾਂ ਵੱਲੋਂ ਹਥਿਆਰਾਂ ਤੇ ਲਾਠੀਆਂ ਨਾਲ ਵਿਦਿਆਰਥੀਆਂ ਤੇ ਅਧਿਆਪਕਾਂ ਉੱਤੇ ਹਮਲਾ ਕਰ ਦਿੱਤਾ ਗਿਆ। ਆਲ ਇੰਡੀਆ ਮਜਲਿਸ-ਏ-ਇੱਤੇਹਾਦੁਲ ਮੁਸਲਮੀਨ (ਏ.ਆਈ.ਐਮ.ਆਈ.ਐਮ.) ਦੇ ਪ੍ਰਧਾਨ ਅਤੇ ਲੋਕ ਸਭਾ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਭਾਜਪਾ ਸਰਕਾਰ 'ਤੇ ਕਰਾਰਾ ਹਮਲਾ ਬੋਲਿਆ ਹੈ।
 

ਓਵੈਸੀ ਨੇ ਇਸ ਹਿੰਸਾ ਲਈ ਕੇਂਦਰ ਦੀ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ ਅਤੇ ਕਿਹਾ ਕਿ ਭਾਜਪਾ ਸਰਕਾਰ ਕਦੋਂ ਤਕ ਇਨ੍ਹਾਂ ਗੁੰਡਿਆਂ ਨੂੰ ਬਚਾਉਂਦੀ ਰਹੇਗੀ। ਓਵੈਸੀ ਨੇ ਪੁੱਛਿਆ ਕਿ ਨਕਾਬਪੋਸ਼ ਗੁੰਡੇ ਜੇ.ਐਨ.ਯੂ. ਦੇ ਅੰਦਰ ਕਿਵੇਂ ਪਹੁੰਚੇ ਅਤੇ ਪੁਲਿਸ ਉਨ੍ਹਾਂ ਨੂੰ ਕਿਉਂ ਕਾਬੂ ਨਹੀਂ ਕਰ ਸਕੀ।
 

 

ਓਵੈਸੀ ਨੇ ਜੇ.ਐਨ.ਯੂ. ਮਾਮਲੇ 'ਚ ਬੋਲਦਿਆਂ ਕਿਹਾ ਕਿ ਚਿਹਰਾ ਲੁਕੋ ਕੇ ਭੰਨਤੋੜ ਅਤੇ ਹਿੰਸਾ ਕਰਨ ਵਾਲੇ ਬੁਜ਼ਦਿਲ ਹਨ। ਇਸ ਮਾਮਲੇ ਦੀ ਸਖਤ ਸ਼ਬਦਾਂ 'ਤੇ ਨਿਖੇਧੀ ਕਰਨੀ ਚਾਹੀਦੀ ਹੈ। ਸਰਕਾਰ ਨੂੰ ਜੇ.ਐਨ.ਯੂ, ਦੀਆਂ ਲੜਕੀਆਂ ਦੀ ਆਵਾਜ਼ ਸੁਣਨੀ ਚਾਹੀਦੀ ਹੈ। ਇਹ ਬਹੁਤ ਅਫਸੋਸ ਦੀ ਗੱਲ ਹੈ ਕਿ ਭਾਰਤ ਦੀ ਰਾਜਧਾਨੀ 'ਚ ਇਸ ਤਰ੍ਹਾਂ ਦੀ ਗੰਦੀ ਕਰਤੂਤ ਕੀਤੀ ਜਾਂਦੀ ਹੈ ਅਤੇ ਡੇਢ ਘੰਟੇ ਤਕ ਪੁਲਿਸ ਹਰਕਤ 'ਚ ਨਹੀਂ ਆਉਂਦੀ ਹੈ। ਨਕਾਬਪੋਸ਼ ਲੋਕ ਲਗਾਤਾਰ ਇਸ ਤਰ੍ਹਾਂ ਗੰਦੀ ਹਰਕਤ ਕਰਦੇ ਹਨ। ਦਹਿਸ਼ਤ ਦਾ ਮਾਹੌਲ ਡੇਢ ਘੰਟੇ ਤਕ ਚੱਲਦਾ ਰਹਿੰਦਾ ਹੈ, ਪਰ ਸਰਕਾਰ ਕੁੱਝ ਨਹੀਂ ਕਰਦੀ। ਹੋਸਟਲ 'ਚ ਬੰਦ ਵਿਦਿਆਰਥਣਾਂ ਚੀਕ ਰਹੀਆਂ ਸਨ। ਸਰਕਾਰ ਨੂੰ ਇਨ੍ਹਾਂ ਦੀਆਂ ਚੀਕਾਂ ਸੁਣਨੀਆਂ ਚਾਹੀਦੀਆਂ ਸਨ।
'

 

ਉਨ੍ਹਾਂ ਨੇ ਭਾਜਪਾ 'ਤੇ ਦੋਸ਼ ਲਗਾਇਆ ਕਿ ਕਦੋਂ ਤਕ ਭਾਜਪਾ ਅਜਿਹੇ ਗੁੰਡਿਆਂ ਨੂੰ ਬਚਾਉਂਦੀ ਰਹੇਗੀ। ਦਿੱਲੀ ਦੀ ਪੁਲਿਸ ਕੇਂਦਰ ਨੂੰ ਰਿਪੋਰਟ ਕਰਦੀ ਹੈ। ਜਾਮੀਆ 'ਚ ਹੋਈ ਹਿੰਸਾ ਤੋਂ ਤੁਸੀ ਕੋਈ ਸਬਕ ਨਹੀਂ ਲਿਆ। ਆਮ ਲੋਕਾਂ ਨਾਲ ਮਾਰਕੁੱਟ ਹੁੰਦੀ ਹੈ। ਜਿਹੜੇ ਲੋਕ ਸ਼ਾਂਤੀਪੂਰਨ ਰੋਸ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ, ਉਨ੍ਹਾਂ ਨਾਲ ਮਾਰਕੁੱਟ ਕੀਤੀ ਜਾਂਦੀ ਹੈ।
 

ਜ਼ਿਕਰਯੋਗ ਹੈ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ’ਚ ਐਤਵਾਰ ਸ਼ਾਮੀਂ ਵਿਦਿਆਰਥੀ ਜੱਥੇਬੰਦੀਆਂ ਵਿਚਾਲੇ ਹੋਈਆਂ ਝੜਪਾਂ ਤੋਂ ਬਾਅਦ ਨਕਾਬਪੋਸ਼ਾਂ ਨੇ ਡਾਂਗਾਂ ਨਾਲ ਹਮਲਾ ਕਰ ਦਿੱਤਾ ਸੀ। ਇਸ 'ਚ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਈਸ਼ੀ ਘੋਸ਼ ਅਤੇ ਜਨਰਲ ਸਕੱਤਰ ਸਮੇਤ 28 ਜਣੇ ਜ਼ਖਮੀ ਹੋਏ ਹਨ। ਇਨ੍ਹਾਂ 'ਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹੰਗਾਮਾਕਾਰੀਆਂ ਨੇ ਯੂਨੀਵਰਸਿਟੀ 'ਚ ਭੰਨਤੋੜ ਕੀਤੀ, ਜਿਸ ਪਿੱਛੋਂ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਪੁਲਿਸ ਸੱਦਣੀ ਪਈ। ਆਇਸ਼ੀ ਘੋਸ਼ ਦੇ ਸਿਰ 'ਚ ਸੱਟ ਲੱਗੀ ਹੈ। ਖੱਬੇਪੱਖੀ ਪ੍ਰਭਾਵ ਵਾਲੀ ਜਵਾਹਰ ਲਾਲ ਨਹਿਰੂ ਸਟੂਡੈਂਸ ਯੂਨੀਅਨ ਅਤੇ ਏਬੀਵੀਪੀ ਨੇ ਇਕ-ਦੂਜੇ 'ਤੇ ਹਿੰਸਾ ਤੇ ਮਾਰਕੁੱਟ ਕਰਨ ਦਾ ਦੋਸ਼ ਲਾਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AIMIM leader Asaduddin Owaisi attacked BJP over JNU violence case