ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

AIMIM ਆਗੂ ਵਾਰਸ ਪਠਾਨ ਨੇ ਆਪਣੇ ਵਿਵਾਦਤ ਬਿਆਨ ਲਈ ਮੁਆਫੀ ਮੰਗੀ

ਆਲ ਇੰਡੀਆ ਮਜਲਿਸ ਇਤਹਾਦੁਲ ਮੁਸਲੀਮੀਨ (ਏਆਈਐੱਮਆਈਐੱਮ) ਦੇ ਨੇਤਾ ਵਾਰਿਸ ਪਠਾਨ ਨੇ ਸ਼ਨੀਵਾਰ (22 ਫਰਵਰੀ) ਨੂੰ ਉਸ ਬਿਆਨ ਉੱਤੇ ਮੁਆਫੀ ਮੰਗੀ ਹੈ ਜਿਸ ਚ ਉਨ੍ਹਾਂ ਕਿਹਾ ਸੀ ਕਿ 15 ਕਰੋੜ, 100 ਕਰੋੜ ’ਤੇ ਭਾਰੀ ਪੈਣਗੇ। ਪਠਾਨ ਨੇ ਕਿਹਾ, "ਮੇਰੇ ਬਿਆਨ ਨੂੰ ਮੀਡੀਆ ਚ ਗ਼ਲਤ ਢੰਗ ਨਾਲ ਪੇਸ਼ ਕੀਤਾ ਗਿਆ। ਮੈਂ ਆਪਣੇ ਸ਼ਬਦ ਵਾਪਸ ਲੈਂਦਾ ਹਾਂ।"

 

ਵਾਰਸ ਪਠਾਨ ਨੇ ਕਿਹਾ, "ਮੈਂ ਆਪਣੇ ਬਿਆਨ ਲਈ ਮੁਆਫੀ ਮੰਗਦਾ ਹਾਂ। ਮੇਰੇ ਖਿਲਾਫ ਭੰਬਲਭੂਸਾ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ।" ਧਿਆਨਦੇਣ ਯੋਗ ਹੈ ਕਿ ਸੀਏਏ ਖਿਲਾਫ 16 ਫਰਵਰੀ ਨੂੰ ਦੱਖਣੀ ਕਰਨਾਟਕ ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਏਆਈਐਮਆਈਐਮ ਨੇਤਾ ਨੇ ਕਿਹਾ ਸੀ ਕਿ 15 ਕਰੋੜ, 100 ਕਰੋੜ ’ਤੇ ਭਾਰੀ ਪੈਣਗੇ।

 

ਪਠਾਨ ਦੀ ਵਾਇਰਲ ਵੀਡੀਓ ਚ ਉਨ੍ਹਾਂ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, 'ਸਾਨੂੰ ਇਕੱਠੇ ਚੱਲਣਾ ਪਏਗਾ। ਸਾਨੂੰ ਆਜ਼ਾਦੀ ਲੈਣੀ ਪਵੇਗੀ, ਜਿਹੜੀਆਂ ਚੀਜ਼ਾਂ ਮੰਗ ਕੇ ਨਹੀਂ ਮਿਲਦੀ, ਉਹ ਖੋਹ ਕੇ ਲੈਣੀ ਹੁੰਦੀ ਹੈ, ਯਾਦ ਰੱਖਿਓ... (ਅਸੀਂ) 15 ਕਰੋੜ ਹਾਂ ਪਰ 100 ਕਰੋੜ 'ਤੇ ਭਾਰੀ ਹੈ।'

 

ਭਾਜਪਾ ਨੇ ਕੀਤੀ ਸੀ ਅਲੋਚਨਾ

 

ਬੀਜੇਪੀ ਨੇ ਸ਼ੁੱਕਰਵਾਰ (21 ਫਰਵਰੀ) ਏਆਈਐਮਆਈਐਮ ਦੇ ਨੇਤਾ ਵਾਰਸ ਪਠਾਨ ਦੇ ਵਿਵਾਦਤ ਬਿਆਨ ਦੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਕਿ ਸੋਧੇ ਹੋਏ ਸਿਟੀਜ਼ਨਸ਼ਿਪ ਐਕਟ (ਸੀਏਏ) ਦੇ ਵਿਰੋਧ ਦੇ ਨਾਮ ’ਤੇ ਸਾਜਿਸ਼ ਅਤੇ ਨਫ਼ਰਤ ਦੀ ਰਾਜਨੀਤੀ ਚਲ ਰਹੀ ਹੈ।

 

ਪਾਰਟੀ ਨੇ ਕਿਹਾ ਕਿ ਇਸ ਨਾਲ ਇਹ ਸਾਬਤ ਹੁੰਦਾ ਹੈ ਕਿ ਇਨ੍ਹਾਂ ਲੋਕਾਂ ਦੇ ਹੱਥਾਂ ਚ ਸੰਵਿਧਾਨ ਹੈ ਤੇ ਦਿਲ ਚ ਵਾਰਸ ਪਠਾਨ ਹੈ। ਬੀਜੇਪੀ ਨੇ ‘ਉਦਾਰਵਾਦੀਆਂ ਦੀ ਚੁੱਪੀ’ ਬਾਰੇ ਵੀ ਸਵਾਲ ਕੀਤਾ ਜਿਨ੍ਹਾਂ ਨੇ ਅਜਿਹੇ ਬਿਆਨਾਂ ‘ਤੇ ਕਾਨੂੰਨ ਦਾ ਵਿਰੋਧ ਕੀਤਾ ਸੀ।

 

ਏਆਈਐਮਆਈਐਮ ਨੇਤਾ ਦੇ ਬਿਆਨ ਦਾ ਹਵਾਲਾ ਦਿੰਦਿਆਂ ਪਾਤਰਾ ਨੇ ਕਿਹਾ ਕਿ ਜੇਕਰ ਭਾਜਪਾ ਨੇਤਾ ਅਜਿਹਾ ਬਿਆਨ ਦਿੰਦੇ ਤਾਂ ਅੱਜ ਸਾਰੇ ਅਖੌਤੀ ‘ਲਿਬਰਲਜ਼’ ਸੜਕ ‘ਤੇ ਆ ਜਾਂਦੇ ਤੇ ਦੇਸ਼ ਭਰ ਚ ਹਫੜਾ-ਦਫੜੀ ਮਚਾ ਦਿੰਦੇ। ਉਨ੍ਹਾਂ ਕਿਹਾ ਕਿ ਪਰ ਅੱਜ ਇਕ ਵੀ ਵਿਅਕਤੀ ਸਾਹਮਣੇ ਨਹੀਂ ਆ ਰਿਹਾ ਹੈ, ਇਕ ਵੀ ਸਵਾਲ ਨਹੀਂ ਪੁੱਛ ਰਿਹਾ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AIMIM leader Waris Pathan apologized for his controversial statement