ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Video : ਅਸੀਂ ਸ਼ਾਂਤੀ ਬਣਾਈ ਰੱਖਣਾ ਜਾਣਦੇ ਹਾਂ ਅਤੇ ਸ਼ਾਂਤੀ ਭੰਗ ਕਰਨਾ ਵੀ : AIMIM ਵਿਧਾਇਕ

ਮਹਾਰਾਸ਼ਟਰ ਦੇ ਮਾਲੇਗਾਓਂ 'ਚ ਆਲ ਇੰਡੀਆ ਮਜਲਿਸ-ਏ-ਇੱਤੇਹਾਦ-ਉਲ ਮੁਸਲਮੀਨ ਦੇ ਵਿਧਾਇਕ ਮੁਹੰਮਦ ਇਸਮਾਈਲ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਉਹ ਸਟੇਜ਼ 'ਤੇ ਖੜ੍ਹੇ ਹੋ ਕੇ ਕਹਿ ਰਹੇ ਹਨ ਕਿ ਸ਼ਹਿਰ 'ਚ ਗੋਲੀ ਚੱਲਣ ਦੀ ਘਟਨਾ ਹੁੰਦੀ ਹੈ ਪਰ ਕੋਈ ਐਫਆਈਆਰ ਨਹੀਂ ਲਿਖੀ ਜਾਂਦੀ, ਅਜਿਹਾ ਕਿਉਂ ਹੈ? ਜੇ ਗੱਲ ਸਾਡੇ 'ਤੇ ਆਉਂਦੀ ਹੈ ਤਾਂ ਪੁਲਿਸ ਵਿਭਾਗ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਅਸੀਂ ਸ਼ਾਂਤੀ ਬਣਾਈ ਰੱਖਣਾ ਵੀ ਜਾਣਦੇ ਹਾਂ ਅਤੇ ਸ਼ਾਂਤੀ ਭੰਗ ਕਰਨਾ ਵੀ ਜਾਣਦੇ ਹਾਂ। ਅਸੀਂ ਚੂੜੀਆਂ ਨਹੀਂ ਪਾਈਆਂ।
 

ਉਨ੍ਹਾਂ ਕਿਹਾ, "ਇਹ ਗੱਲ ਮੈਂ ਆਪਣੇ ਸ਼ਹਿਰ ਬਾਰੇ ਕਹੀ ਹੈ। ਇਸ ਦਾ ਮਹਾਰਾਸ਼ਟਰ ਜਾਂ ਭਾਰਤ ਨਾਲ ਕੋਈ ਸਬੰਧ ਨਹੀਂ ਹੈ। ਇਹ ਉਸ ਗੋਲੀਬਾਰੀ ਬਾਰੇ ਹੈ ਜੋ ਏਆਈਐਮਆਈਐਮ ਦੇ ਰਿਜ਼ਵਾਨ ਖਾਨ ਦੇ ਘਰ ਹੋਈ ਸੀ। ਇਸ ਬਾਰੇ ਮੈਂ ਕਿਹਾ ਹੈ ਕਿ ਅਸੀਂ ਸ਼ਾਂਤੀ ਬਣਾਈ ਰੱਖਣ 'ਚ ਪੁਲਿਸ ਦੀ ਮਦਦ ਕਰਾਂਗੇ, ਪਰ ਜੇ ਸਾਨੂੰ ਰੋਕਿਆ ਗਿਆ ਤਾਂ ਸ਼ਾਂਤੀ ਭੰਗ ਹੋਵੇਗੀ।"
 

 

ਦੂਜੇ ਪਾਸੇ ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਦਿੱਲੀ ਵਿੱਚ ਹੋਏ ਦੰਗਿਆਂ ਨੂੰ ‘ਯੋਜਨਾਬੱਧ ਸੰਗਠਿਤ ਹਿੰਸਾ’ ਕਰਾਰ ਦਿੰਦਿਆਂ ਐਤਵਾਰ ਨੂੰ ਕਿਹਾ ਸੀ ਕਿ ਇਸ ਦੀ ਜ਼ਿੰਮੇਵਾਰੀ ਭਾਜਪਾ ਸਰਕਾਰ ਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦੀ ਅਪੀਲ ਕੀਤੀ ਸੀ।
 

ਏਆਈਐਮਆਈਐਮ ਦੇ 62ਵੇਂ ਸਥਾਪਨਾ ਦਿਵਸ ਮੌਕੇ ਆਯੋਜਿਤ ਇੱਕ ਜਨਸਭਾ ਨੂੰ ਸੰਬੋਧਨ ਕਰਦਿਆਂ ਹੈਦਰਾਬਾਦ ਦੇ ਸੰਸਦ ਮੈਂਬਰ ਓਵੈਸੀ ਨੇ ਦੁਹਰਾਇਆ ਕਿ ਭਾਜਪਾ ਨੇਤਾਵਾਂ ਦੇ ਭਾਸ਼ਣਾਂ ਕਾਰਨ ਹਿੰਸਾ ਫੈਲੀ। ਉਨ੍ਹਾਂ ਦੋਸ਼ ਲਗਾਇਆ ਕਿ ਫਿਰਕੂ ਹਿੰਸਾ ਪੂਰੀ ਯੋਜਨਾਬੰਦੀ ਅਤੇ ਤਿਆਰੀ ਨਾਲ ਹੋਈ। ਨਫ਼ਰਤ ਦਾ ਮਾਹੌਲ ਬਣਾਇਆ ਗਿਆ ਸੀ। ਇਸ ਨੂੰ ਫਿਰਕੂ ਹਿੰਸਾ ਨਹੀਂ ਕਿਹਾ ਜਾਣਾ ਚਾਹੀਦਾ, ਸਗੋਂ ਇਹ ਤਬਾਹੀ ਹੈ।
 

ਓਵੈਸੀ ਨੇ ਕਿਹਾ, "ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ (ਪ੍ਰਧਾਨ ਮੰਤਰੀ) 2002 (ਗੁਜਰਾਤ ਦੰਗਿਆਂ) ਤੋਂ ਸਬਕ ਲਿਆ ਹੈ ਅਤੇ ਇਹ ਯਕੀਨੀ ਬਣਾਓਗੇ ਕਿ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ…।" ਦਿੱਲੀ ਦੇ ਇੱਕ ਮੈਟਰੋ ਸਟੇਸ਼ਨ ਨੇੜੇ ਕੁਝ ਨੌਜਵਾਨਾਂ ਵੱਲੋਂ ਕੀਤੀ ਨਾਅਰੇਬਾਜ਼ੀ ਦੇ ਸਬੰਧ 'ਚ ਓਵੈਸੀ ਨੇ ਕਿਹਾ, "ਇਹ ਕੌਣ ਲੋਕ ਹਨ ਜੋ ਗੋਲੀ ਮਾਰੋ... ਦੀ ਗੱਲ ਕਹਿ ਰਹੇ ਹਨ। ਪ੍ਰਧਾਨ ਮੰਤਰੀ ਜੀ ਇਹ ਦੰਗਾ ਯੋਜਨਾਬੱਧ ਤਰੀਕੇ ਨਾਲ ਹੋਇਆ। ਇਸ ਦਾ ਨਿਸ਼ਾਨਾ ਸੰਗਠਿਤ ਹਿੰਸਾ ਹੈ ਅਤੇ ਇਸ ਦੀ ਜ਼ਿੰਮੇਵਾਰੀ ਤੁਹਾਡੀ ਹੈ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AIMIM MLA said If we know to maintain peace then we can disturb the peace also