ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਲਾਕੋਟ ਹਮਲੇ ਨੇ ਹਵਾਈ ਫੌਜ ਦੇ ਸਟੀਕ ਹਮਲਾ ਕਰਨ ਦੀ ਸਮੱਰਥਾ ਨੂੰ ਸਾਬਤ ਕੀਤਾ: ਹਵਾਈ ਫੌਜ ਮੁਖੀ

ਭਾਰਤੀ ਹਵਾਈ ਫੌਜ ਮੁਖੀ ਬੀ.ਐਸ. ਧਨੋਆ ਨੇ ਮੰਗਲਵਾਰ ਨੂੰ ਕਿਹਾ ਕਿ 26 ਫ਼ਰਵਰੀ ਨੂੰ ਪਾਕਿਸਤਾਨ ਦੇ ਬਾਲਾਕੋਟ 'ਤੇ ਹਮਲਾ ਭਾਰਤੀ ਹਵਾਈ ਸੈਨਾ ਦੇ ਕੁਝ ਦੂਰੀ ਤੋਂ ਸਹੀ ਹਮਲਾ ਕਰਨ ਦੀ ਸਮਰੱਥਾ ਨੂੰ ਦਰਸਾਉਂਦਾ ਹੈ।
 

ਓਪਰੇਸ਼ਨ ਸਫੈਦ ਸਾਗਰ (ਕਾਰਗਿੱਲ ਯੁੱਧ ਦੌਰਾਨ ਲੜਾਈ ਸਮੇਂ ਭਾਰਤੀ ਹਵਾਈ ਸੈਨਾ ਵੱਲੋਂ ਦਿੱਤਾ ਗਿਆ ਕੋਡ) ਦੇ 20 ਸਾਲ ਹੋਣ ਮੌਕੇ ਕਰਵਾਏ ਇੱਕ ਸੈਮੀਨਾਰ ਦੌਰਾਨ ਏਅਰ ਚੀਫ਼ ਮਾਰਸ਼ਲ ਧਨੋਆ ਨੇ ਕਿਹਾ ਕਿ ਬਾਲਾਕੋਟ ਹਮਲੇ ਨੇ ਸਾਬਤ ਕੀਤਾ ਕਿ ਭਾਰਤੀ ਹਵਾਈ ਸੈਨਾ ਕੋਲ ਓਪਰੇਸ਼ਨ ਨੂੰ ਪੂਰੀ ਤਾਕਤ ਨਾਲ ਅੰਜਾਮ ਦੇਣ ਦੀ ਪੂਰੀ ਸਮਰੱਥਾ ਸੀ ਜਿਸ ਨੂੰ ਲੰਬੀ ਪਲਾਨਿੰਗ ਨਾਲ ਹਾਸਲ ਕੀਤਾ ਗਿਆ ਹੈ।
 

 

 

 

 

ਉਨ੍ਹਾਂ ਨੇ ਸਮਰੱਥਾ ਵਧਾਉਣ ਲਈ ਨੀਂਹ ਰੱਖਣ ਨੂੰ ਲੈ ਕੇ ਆਪਣੇ ਪਰਬਾਰੋਹੀਆਂ ਦੀ ਵੀ ਤਾਰੀਫ ਕਰਦੇ ਹੋਏ ਇਸ ਗੱਲ ਉੱਤੇ ਜ਼ੋਰ ਦੇ ਕੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਇੱਕ ਵੱਡਾ ਬਦਲਾਅ ਸੀ।
 

 

ਪਾਕਿਸਤਾਨ ਦੇ ਬਾਲਾਕੋਟ ਸਥਿਤ ਜੈਸ਼ ਏ ਮੁਹੰਮਦ ਦੇ ਅੱਤਵਾਦੀ ਕੈਂਪ ਉੱਤੇ ਭਾਰਤੀ ਹਮਲਾ ਪੁਲਵਾਮਾ ਆਤਮਘਾਤੀ ਹਮਲੇ ਦੇ ਜਵਾਬ ਵਿੱਚ ਕੀਤਾ ਗਿਆ ਸੀ। ਪੁਲਵਾਮਾ ਵਿੱਚ ਸੀਆਰਪੀਐਫ ਦੇ ਕਾਫਲੇ ਉੱਤੇ ਕੀਤੇ ਗਏ ਹਮਲੇ ਵਿੱਚ ਅਰਧ ਸੈਨਿਕ ਬਲਾਂ ਦੇ 40 ਜਵਾਨ ਸ਼ਹੀਦ ਹੋ ਗਏ ਸਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Air Chief BS Dhanoa says Balakot raid proved IAF precision strike powers