ਏਅਰ ਚੀਫ਼ ਮਾਰਸ਼ਲ ਬੀ ਐਸ ਧਨੌਆ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਭਾਰਤੀ ਹਵਾਈ ਫ਼ੌਜ ਕਿਸੇ ਵੀ ਤਰ੍ਹਾਂ ਦੇ ਯੁੱਧ ਲਈ ਤਿਆਰ ਹੈ, ਭਾਵੇਂ ਉਹ ਕਰਗਿਲ ਵਾਂਗ ਸੰਘਰਸ਼ ਹੋੋਵੇ ਜਾਂ ਕਿਸੇ ਅੱਤਵਾਦੀ ਹਮਲੇ ਦਾ ਜਵਾਬ ਜਾਂ ਫਿਰ ਪੂਰਨ ਯੁੱਧ ਹੋਵੇ।
ਧਨੋਆ ਨੇ ਓਪਰੇਸ਼ਨ ਸਫੈਦ ਸਾਗਰ ਦੇ 20 ਸਾਲ ਹੋਣ ਮੌਕੇ ਇਕ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਕਾਰਗਿਲ ਸੰਘਰਸ਼ ਦੌਰਾਨ ਹਵਾਈ ਫ਼ੌਜ ਵੱਲੋਂ ਕੀਤੀ ਗਈ ਕਾਰਵਾਈ ਨੂੰ ਯਾਦ ਕੀਤਾ। ਉਹ ਉਸ ਸਮੇਂ 17ਵੀਂ ਸਕਵਾਡ੍ਰਨ ਦੇ ਕਮਾਂਡਿੰਗ ਅਫ਼ਸਰ ਸਨ।
ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਸੀ ਜਦੋਂ ਮਿਗ 21 ਲੜਾਕੂ ਜਹਾਜਾਂ ਨੇ ਪਰਬੱਤੀ ਇਲਾਕੇ ਵਿੱਚ ਰਾਤ ਦੌਰਾਨ ਹਵਾ ਤੋਂ ਜ਼ਮੀਨ ਉੱਤੇ ਬੰਬਾਰੀ ਕੀਤੀ। ਕਾਰਗਿਲ ਤੋਂ ਪਾਕਿਸਤਾਨੀ ਘੁਸਪੈਠੀਆਂ ਨੂੰ ਖਦੇੜਨ ਲਈ ਚਲਾਏ ਗਏ ਓਪਰੇਸ਼ਨ ਵਿਜੈ ਤਹਿਤ ਹਵਾਈ ਸੈਨਾ ਨੇ ਓਪਰੇਸ਼ਨ ਸਫੈਦ ਸਾਗਰ ਚਲਾਇਆ ਸੀ।
ਦੱਸਣਯੋਗ ਹੈ ਕਿ ਪਾਕਿਸਤਾਨ ਦੇ ਬਾਲਾਕੋਟ ਸਥਿਤ ਜੈਸ਼ ਏ ਮੁਹੰਮਦ ਦੇ ਅੱਤਵਾਦੀ ਕੈਂਪ ਉੱਤੇ ਭਾਰਤੀ ਹਵਾਈ ਹਮਲਾ ਪੁਲਵਾਮਾ ਆਤਮਘਾਤੀ ਹਮਲੇ ਦੇ ਜਵਾਬ ਵਿੱਚ ਕੀਤਾ ਗਿਆ ਸੀ। ਪੁਲਵਾਮਾ ਵਿੱਚ ਸੀਆਰਪੀਐਫ ਦੇ ਕਾਫਲੇ ਉੱਤੇ ਕੀਤੇ ਗਏ ਹਮਲੇ ਵਿੱਚ ਅਰਧ ਸੈਨਿਕ ਬਲਾਂ ਦੇ 40 ਜਵਾਨ ਸ਼ਹੀਦ ਹੋ ਗਏ ਸਨ।