ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IAF ਚੀਫ਼ ਧਨੋਆ ਨੇ ਕਿਹਾ, ਰਾਫੇਲ ਆਉਂਦੇ ਹੀ ਪਾਕਿ ਮੁਕਾਬਲੇ ਸਾਡਾ ਪਲੜਾ ਮੁੜ ਭਾਰੀ ਹੋਵੇਗਾ

ਭਾਰਤੀ ਹਵਾਈ ਸੈਨਾ ਦੇ ਚੀਫ਼ ਮਾਰਸ਼ਲ ਬੀਐਸ ਧਨੋਆ ਨੇ ਸੋਮਵਾਰ ਨੂੁੰ ਪੰਜਾਬ ਦੇ ਬਠਿੰਡਾ ਕੋਲ ਉਡਾਨ ਕਰਕੇ ਕਾਰਗਿਲ ਯੁੱਧ ਵਿੱਚ 20 ਸਾਲ ਪਹਿਲਾਂ ਸ਼ਹੀਦ ਹੋਏ ਸਕਵਾਡ੍ਰਨ ਲੀਡਰ ਅਜੈ ਆਹੂਜਾ ਨੂੰ ਸ਼ਰਧਾਂਜਲੀ ਦਿੱਤੀ। ਆਹੂਜਾ ਨੂੰ ਕਾਰਿਗਲ ਯੁੱਧ ਦੌਰਾਨ ਆਪਣੇ ਸਾਹਸ ਲਈ ਮਰਨ ਉਪਰੰਤ ਵੀਰ ਚੱਕਰ ਨਾਲ ਸਨਮਾਨਤ ਕੀਤਾ ਗਿਆ ਸੀ। 

 

ਭਾਰਤੀ ਹਵਾਈ ਸੈਨਾ ਮੁਖੀ ਏਅਰ ਚੀਫ਼ ਮਾਰਸ਼ਲ ਬੀ ਐਸ ਧਨੋਆ ਨੇ ਕਿਹਾ ਕਿ ਸਾਲ 2002 ਵਿੱਚ ਓਪਰੇਸ਼ਨ ਪਰਾਕ੍ਮ ਦੌਰਾਨ ਉਨ੍ਹਾਂ ਦੇ (ਪਾਕਿਸਤਾਨ) ਕੋਲ ਸਮਰੱਥਾ ਨਹੀਂ ਸੀ। ਉਸ ਤੋਂ ਬਾਅਦ ਆਪਣੀ ਟੈਕਨਾਲੋਜੀ ਨੂੰ ਅਪਗ੍ਰੇਡ ਕਰ ਲਿਆ ਗਿਆ ਸੀ ਪਰ ਰਾਫੇਲ ਦੇ ਆਉਂਦੇ ਹੀ ਸਾਡਾ ਪਲੜਾ ਮੁੜ ਭਾਰੀ ਹੋ ਜਾਵੇਗਾ। 

 

ਬਠਿੰਡਾ ਦੇ ਬਾਹਰੀ ਇਲਾਕੇ ਭਿਸਿਆਨਾ ਏਅਰ ਬੇਸ ਤੋਂ ਉਡਾਨ ਭਰ ਕੇ ਮਿਸੰਗ ਮੈਨ ਆਕ੍ਰਤੀ ਬਣਾਈ ਗਈ ਜਿਸ ਵਿੱਚ ਏਅਰ ਮਾਰਸ਼ਲ ਆਰ ਨੰਬਿਆਰ ਨੇ ਵੀ ਹਿੱਸਾ ਲਿਆ। 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Air Chief Marshal BS Dhanoa Says Rafale comes and changes the balance back to us