ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਲਕਾਤਾ ਨੇੜੇ ਵੱਡਾ ਹਵਾਈ ਹਾਦਸਾ ਟਲਿ਼ਆ

ਕੋਲਕਾਤਾ ਨੇੜੇ ਵੱਡਾ ਹਵਾਈ ਹਾਦਸਾ ਟਲਿ਼ਆ

ਭਾਰਤ ਤੇ ਬੰਗਲਾਦੇਸ਼ ਦੇ ਸਰਹੱਦੀ ਹਵਾਈ ਖੇਤਰ `ਚ ਇੱਕ ਵੱਡਾ ਹਵਾਈ ਹਾਦਸਾ ਟਲ਼ ਗਿਆ। ਭਾਰਤੀ ਹਵਾਈ ਅੱਡਾ ਅਥਾਰਟੀ ਦੇ ਅਧਿਕਾਰੀਆਂ ਨੇ ਅੱਜ ਇੱਥੇ ਦੱਸਿਆ ਕਿ ਇੰਡੀਗੋ ਏਅਰਲਾਈਨਜ਼ ਦੇ ਦੋ ਹਵਾਈ ਜਹਾਜ਼ ਇੱਕ-ਦੂਜੇ ਦੇ ਇੰਨੇ ਨੇੜੇ ਆ ਗਏ ਸਨ ਕਿ ਉਨ੍ਹਾਂ ਵਿੱਚ ਟੱਕਰ ਹੋਣੋਂ ਮਸਾਂ ਬਚੀ।


ਸੰਭਾਵੀ ਟੱਕਰ ਤੋਂ ਸਿਰਫ਼ 45 ਸੈਕੰਡ ਪਹਿਲਾਂ ਕੋਲਕਾਤਾ `ਚ ਏਅਰ ਟ੍ਰੈਫਿ਼ਕ ਕੰਟਰੋਲ ਟਾਵਰ ਨੇ ਇੱਕ ਹਵਾਈ ਜਹਾਜ਼ ਨੂੰ ਸੱਜੇ ਪਾਸੇ ਮੁੜਨ ਤੇ ਦੂਜੇ ਹਵਾਈ ਜਹਾਜ਼ ਤੋਂ ਦੂਰ ਜਾਣ ਦੀ ਹਦਾਇਤ ਕੀਤੀ, ਜੋ ਬੁੱਧਵਾਰ ਨੂੰ ਉਸੇ ਉਚਾਈ `ਤੇ ਆ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਜਹਾਜ਼ ਇੱਕੋ ਉਚਾਈ `ਤੇ ਕਿਵੇਂ ਆ ਗਏ, ਇਸ ਦੀ ਜਾਂਚ ਚੱਲ ਰਹੀ ਹੈ।


ਇੱਕ ਹਵਾਈ ਜਹਾਜ਼ ਚੇਨਈ ਤੋਂ ਗੁਹਾਟੀ ਜਾ ਰਿਹਾ ਸੀ; ਜਦ ਕਿ ਦੂਜਾ ਗੁਹਾਟੀ ਤੋਂ ਕੋਲਕਾਤਾ ਜਾ ਰਿਹਾ ਸੀ। ਇਹ ਹਵਾਈ ਜਹਾਜ਼ ਬੁੱਧਵਾਰ ਸ਼ਾਮੀਂ 5:10 ਵਜੇ ਇੱਕ ਦੂਜੇ ਦੇ ਬਹੁਤ ਜਿ਼ਆਦਾ ਨੇੜੇ ਆ ਗਏ ਸਨ।


ਕੋਲਕਾਤਾ ਦੀ ਉਡਾਣ ਬੰਗਲਾਦੇਸ਼ ਹਵਾਈ ਖੇਤਰ `ਚ 36,000 ਫ਼ੁੱਟ ਦੀ ਉਚਾਈ `ਤੇ ਸੀ; ਜਦ ਕਿ ਦੂਜਾ ਹਵਾਈ ਜਹਾਜ਼ ਭਾਰਤੀ ਹਵਾਈ ਖੇਤਰ ਵਿੱਚ 35,000 ਫ਼ੁੱਟ ਦੀ ਉਚਾਈ `ਤੇ ਸੀ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Air Crash averted near Kolkata