ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਏਅਰ ਇੰਡੀਆ ਤੇ ਭਾਰਤ ਪੈਟਰੋਲੀਅਮ ਮਾਰਚ 2020 ਤੱਕ ਵਿਕ ਕੇ ਹੋ ਜਾਣਗੀਆਂ ਪ੍ਰਾਈਵੇਟ

ਏਅਰ ਇੰਡੀਆ ਤੇ ਭਾਰਤ ਪੈਟਰੋਲੀਅਮ ਮਾਰਚ 2020 ਤੱਕ ਵਿਕ ਕੇ ਹੋ ਜਾਣਗੀਆਂ ਪ੍ਰਾਈਵੇਟ

ਭਾਰਤ ਦੀ ਦੂਜੀ ਸਭ ਤੋਂ ਵੱਡੀ ਪੈਟਰੋਲੀਅਮ ਕੰਪਨੀ ‘ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟੇਡ’ (BPCL) ਅਤੇ ਏਅਰਲਾਈਨਜ਼ ‘ਏਅਰ ਇੰਡੀਆ’ ਅਗਲੇ ਸਾਲ 2020 ਦੇ ਮਾਰਚ ਮਹੀਨੇ ਤੱਕ ਵਿਕ ਕੇ ਪ੍ਰਾਈਵੇਟ ਹੋ ਜਾਣਗੀਆਂ। ਇਹ ਪ੍ਰਗਟਾਵਾ ਕੇ਼ਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕੀਤਾ।

 

 

ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਇਹ ਦੋਵੇਂ ਸਰਕਾਰੀ ਕੰਪਨੀਆਂ ਵੇਚਣ ਨਾਲ ਸਰਕਾਰ ਨੂੰ ਇਸ ਵਿੱਤੀ ਵਰ੍ਹੇ ਦੌਰਾਨ ਇੱਕ ਲੱਖ ਕਰੋੜ ਰੁਪਏ ਦਾ ਲਾਭ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਏਅਰ ਇੰਡੀਆ ਦੀ ਵਿਕਰੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਿਵੇਸ਼ਕਾਂ ’ਚ ਉਤਸਾਹ ਹੈ। ਜਦ ਕਿ ਪਿਛਲੇ ਸਾਲ ਨਿਵੇਸ਼ਕ ਇੰਨੇ ਉਤਸਾਹਿਤ ਨਹੀਂ ਸਨ।

 

 

ਮੌਜੂਦਾ ਵਿੱਤੀ ਵਰ੍ਹੇ ਦੌਰਾਨ ਟੈਕਸ ਦੀ ਕੁਲੈਕਸ਼ਨ ਵਿੱਚ ਗਿਰਾਵਟ ਆਈ ਹੈ। ਅਕਤੂਬਰ ਮਹੀਨੇ GST ਦੀ ਕੁਲੈਕਸ਼ਨ ਵੀ ਇੱਕ ਲੱਖ ਕਰੋੜ ਤੋਂ ਘੱਟ ਰਹੀ। ਪਿਛਲੇ ਮਹੀਨੇ ਦੇ ਮੁਕਾਬਲੇ ਇਹ 5.29 ਫ਼ੀ ਸਦੀ ਘੱਟ ਰਿਹਾ। ਇਸ ਲਈ ਸਰਕਾਰ ਅਪਨਿਵੇਸ਼ ਅਤੇ ਨੀਤੀਗਤ ਵਿਕਰੀ ਰਾਹੀਂ ਆਮਦਨ ਜੁਟਾਉਣਾ ਚਾਹੁੰਦੀ ਹੈ। ਸਤੰਬਰ ਮਹੀਨੇ GST ਕੁਲੈਕਸ਼ਨ 91,916 ਕਰੋੜ ਰੁਪਏ ਰਿਹਾ ਸੀ।

 

 

ਅੰਗਰੇਜ਼ੀ ਦੇ ਇੱਕ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਦੌਰਾਨ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਆਰਥਿਕ ਸੁਸਤੀ ਨਾਲ ਨਿਪਟਣ ਲਈ ਸਰਕਾਰ ਸੰਭਵ ਜਤਨ ਕਰ ਰਹੀ ਹੈ। ਦੇਸ਼ ਵਿੱਚ ਕਈ ਖੇਤਰ ਹੁਣ ਸੁਸਤੀ ਤੋਂ ਬਾਹਰ ਨਿੱਕਲ ਰਹੇ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Air India and Bharat Petroleum to be sold by March 2020