ਅਗਲੀ ਕਹਾਣੀ

ਏਅਰ ਇੰਡੀਆ ਦੇ ਕਾਮਿਆਂ ਨੇ ਕੀਤੀ ਹੜਤਾਲ, ਕਈ ਉਡਾਨਾਂ ਲੇਟ

1 / 2ਏਅਰ ਇੰਡੀਆ ਦੇ ਕਾਮਿਆਂ ਨੇ ਕੀਤੀ ਹੜਤਾਲ, ਕਈ ਉਡਾਨਾਂ ਲੇਟ

2 / 2ਏਅਰ ਇੰਡੀਆ ਦੇ ਕਾਮਿਆਂ ਨੇ ਕੀਤੀ ਹੜਤਾਲ, ਕਈ ਉਡਾਨਾਂ ਲੇਟ

PreviousNext

ਏਅਰ ਇੰਡੀਆ ਏਅਰ ਟਰਾਂਸਪੋਰਟ ਸਰਵਿਸਿਜ਼ ਲਿਮਟਿਡ ਦੇ ਠੇਕੇਦਾਰ ਹੇਠਲੇ ਸਟਾਫ ਦੀ ਹੜਤਾਲ ਕਾਰਨ ਮੁੰਬਈ ਤੋਂ ਆਉਣ ਜਾਣ ਵਾਲੀਆਂ ਕਈ ਫਲਾਈਟਾਂ 'ਚ ਦੇਰੀ ਹੋਣ ਦੀ ਖਬਰ ਆ ਰਹੀ ਹੈ। ਜਾਣਕਾਰੀ ਮੁਤਾਬਿਕ ਮੁੰਬਈ ਤੋਂ ਏਅਰ ਇੰਡੀਆ ਦੀਆਂ ਕਰੀਬ 12 ਉਡਾਨਾਂ ਲੇਟ ਹਨ। ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 

 

 

 

ਏਅਰ ਇੰਡੀਆ ਦੇ ਬੁਲਾਰੇ ਮੁਤਾਬਕ ਏਅਰ ਇੰਡੀਆ ਟਰਾਂਸਪੋਰਟ ਸਰਵਿਸਿਜ਼ ਲਿਮਟਿਡ ਦੇ ਕਰਮਚਾਰੀਆਂ ਵੱਲੋਂ ਮੁੰਬਈ ਹਵਾਈ ਅੱਡੇ 'ਤੇ ਹੜਤਾਲ ਦੀ ਸਥਿਤੀ ਕਾਰਨ ਕੁਝ ਉਡਾਣਾਂ 'ਚ ਦੇਰੀ ਹੋ ਗਈ ਹੈ। ਅਸੀਂ ਹਲਾਤਾਂ ਦਾ ਜਾਇਜ਼ਾ ਲੈ ਰਹੇ ਹਾਂ ਤੇ ਦੇਰੀ ਜਾਂ ਰੁਕਾਵਟ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।

 

ਸੂਤਰਾਂ ਮੁਤਾਬਕ ਦੀਵਾਲੀ ਬੋਨਸ ਨਾ ਮਿਲਣ ਤੋਂ ਨਾਰਾਜ਼ ਏਅਰ ਇੰਡੀਆਂ ਏਅਰ ਟਰਾਂਸਪੋਰਟ ਸਰਵਿਸ ਲਿਮਟਿਡ ਦੇ ਕਰਮਚਾਰੀ ਬੁੱਧਵਾਰ ਨੂੰ ਹੜਤਾਲ 'ਤੇ ਚਲੇ ਗਏ ਹਨ। ਜਿਸ ਕਾਰਨ ਮੁੰਬਈ ਤੋਂ ਆਉਣ-ਜਾਣ ਵਾਲੀਆਂ ਫਲਾਈਟਾਂ 'ਚ ਦੇਰੀ ਹੋ ਰਹੀ ਹੈ। ਇਸ ਹੜਤਾਲ ਕਾਰਨ ਯਾਤਰੀਆਂ ਦੀ ਲੰਬੀ ਲਾਈਨ ਲੱਗੀ ਹੋਈ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Air India employees strike many flights late