ਅਗਲੀ ਕਹਾਣੀ

ਏਅਰ ਇੰਡੀਆ ਦਾ ਜਹਾਜ਼ ਦੀਵਾਰ ਨਾਲ ਟਕਰਾਇਆ, 136 ਮੁਸਾਫਰ ਸੁਰੱਖਿਅਤ

ਏਅਰ ਇੰਡੀਆ ਦਾ ਜਹਾਜ਼ ਦੀਵਾਰ ਨਾਲ ਟਕਰਾਇਆ

ਸ਼ੁੱਕਰਵਾਰ ਨੂੰ ਦੁਬਈ ਜਾ ਰਿਹਾ ਏਅਰ ਇੰਡੀਆਦਾ ਜਹਾਜ਼ ਤਿਰਿਚਿਰਪੱਲੀ ਹਵਾਈ ਅੱਡੇ 'ਤੇ ਕੰਧ ਨਾਲ ਟਕਰਾ ਗਿਆ। ਇਸ ਘਟਨਾ ਵਿੱਚ ਕਿਸੇ ਨੂੰ ਵੀ ਕੋਈ ਨੁਕਸਾਨ ਨਹੀਂ ਹੋਇਆ ਹੈ. ਜਹਾਜ਼ ਵਿਚ ਸਵਾਰ ਸਾਰੇ 136 ਮੁਸਾਫਰ ਸੁਰੱਖਿਅਤ ਹੈ।

 

ਭਾਸ਼ਾ ਅਨੁਸਾਰ, ਅਧਿਕਾਰੀਆਂ ਨੇ ਦੱਸਿਆ ਕਿ ਏਅਰਕ੍ਰਾਫਟ ਦਾ ਏਅਰ ਟਰੈਫਿਕ ਕੰਟਰੋਲ (ਏ.ਟੀ.ਸੀ.) ਦੇ ਨਾਲ ਸੰਪਰਕ ਟੁੱਟ ਗਿਆ ਅਤੇ ਇਹ ਪੁਸ਼ਟੀ ਨਹੀਂ ਹੋ ਸਕੀ ਕਿ ਹਾਦਸਾ ਤਕਨੀਕੀ ਖਰਾਬੀ ਕਰਕੇ ਹੋਇਆ ਜਾਂ ਪਾਇਲਟ ਦੀ ਗ਼ਲਤੀ ਕਰਕੇ।

 

 

ਦੀਵਾਰ 5 ਫੁੱਟ ਉੱਚੀ ਸੀ.ਜਿਸ ਨਾਲ ਜਾ ਕੇ ਜਹਾਜ਼ ਟਕਰਾਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:air india express flight hit the wall at trichy airport