ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੰਗਲੌਰ ਏਅਰਪੋਰਟ ’ਤੇ ਤਿਲਕਿਆ ਸਵਾਰੀਆਂ ਨਾਲ ਭਰਿਆ ਜਹਾਜ਼

ਮੰਗਲੌਰ ਹਵਾਈ ਅੱਡੇ ’ਤੇ ਐਤਵਾਰ ਨੂੰ ਇਕ ਵੱਡਾ ਹਾਦਸਾ ਹੋਣੋ ਟਲ ਗਿਆ। ਮੰਗਲੌਰ ਹਵਾਈ ਅੱਡੇ ’ਤੇ ਏਅਰ ਇੰਡੀਆ ਐਕਸਪ੍ਰੈਸ ਦਾ ਇਕ ਜਹਾਜ਼ ਰਨਵੇ ਤੋਂ ਬਾਹਰ ਨਿਕਲ ਗਿਆ। ਏਅਰਪੋਰਟ ਅਫ਼ਸਰਾਂ ਨੇ ਦਸਿਆ ਕਿ ਹਵਾਈ ਜਹਾਜ਼ ਚ ਸਵਾਰ ਸਾਰੇ 183 ਯਾਤਰੀ ਸੁਰੱਖਿਅਤ ਹਨ।

 

ਜਾਣਕਾਰੀ ਮੁਤਾਬਕ ਦੁਬਈ ਤੋਂ ਮੰਗਲੌਰ ਆ ਰਿਹਾ IX384 ਏਅਰ ਇੰਡੀਆ ਐਕਸਪ੍ਰੈਸ ਦਾ ਜਹਾਜ਼ ਅੱਜ ਸ਼ਾਮ ਲਗਭਗ 5:40 ਤੇ ਰਨਵੇ ਤੋਂ ਟੈਕਸੀਵੇ ਵੱਲ ਤਿਲਕ ਗਿਆ। ਹਾਲਾਂਕਿ ਇਸ ਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ ਤੇ ਜਹਾਜ਼ ਤੋਂ ਉਤਾਰ ਲਏ ਗਏ ਹਨ। ਇਹ ਜਾਣਕਾਰੀ ਮੰਗਲੌਰ ਹਵਾਈ ਅੱਡੇ ਦੇ ਅਫ਼ਸਰਾਂ ਨੇ ਦਿੱਤੀ।

 

ਅਫ਼ਸਰਾਂ ਨੇ ਦਸਿਆ ਕਿ ਹਵਾਈ ਜਹਾਜ਼ ਦੇ ਇੰਜੀਨਿਅਰ ਜਹਾਜ਼ ਦੀ ਜਾਂਚ ਕਰ ਰਹੇ ਹਨ। ਅੰਦਰੂਨੀ ਜਾਂਚ ਦਾ ਹੁਕਮ ਦਿੱਤਾ ਗਿਆ ਹੈ, DGCA ਨੂੰ ਘਟਨਾ ਬਾਰੇ ਇਤਲਾਹ ਕਰ ਦਿੱਤੀ ਗਈ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Air India Express from Dubai veers off runway at Mangalore airport after landing