ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Air India ਦਾ ਸਰਵਰ ਡਾਊਨ, ਹਵਾਈ ਅੱਡਿਆਂ ’ਤੇ ਫਸੇ ਹਜ਼ਾਰਾਂ ਯਾਤਰੀ

ਏਅਰ ਇੰਡੀਆ ਦਾ ਸਰਵਰ ਡਾਊਨ ਹੋਣ ਕਾਰਨ ਕਈ ਕੌਮੀ ਅਤੇ ਆਲਮੀ ਹਵਾਈ ਯਾਤਰਾਵਾਂ ਪ੍ਰਭਾਵਿਤ ਹੋਈਆਂ ਹਨ। ਇਸ ਕਾਰਨ ਦੁਨੀਆ ਭਰ ਚ ਹਜ਼ਾਰਾਂ ਯਾਤਰੀ ਹਵਾਈ ਅੱਡਿਆਂ ਚ ਫਸੇ ਹੋਏ ਹਨ। ਦਸਿਆ ਜਾ ਰਿਹਾ ਹੈ ਏਅਰ ਇੰਡੀਆ ਦਾ ਸਰਵਰ ਐਸਆਈਟੀਏ ਸਰਵਰ ਡਾਊਨ ਹੋ ਗਿਆ ਹੈ।

 

ਏਅਰ ਇੰਡੀਆ ਦਾ ਸਰਵਰ ਡਾਊਨ ਹੋਣ ਕਾਰਨ ਸਾਰੀਆਂ ਕੌਮੀ ਅਤੇ ਆਲਮੀ ਉਡਾਨਾਂ ਚ ਦੇਰੀ ਹੋਈ ਹੈ। ਦਸਿਆ ਜਾ ਰਿਹਾ ਹੈ ਕਿ ਇਹ ਸਰਵਰ ਸਵੇਰ 3:30 ਵਜੇ ਤੋਂ ਡਾਊਨ ਹੈ। ਸਰਵਰ ਡਾਊਨ ਹੋਣ ਕਾਰਨ ਦਿੱਲੀ ਏਅਰਪੋਰਟ ਤੇ ਹੀ ਯਾਤਰੀ ਫਸੇ ਹੋਏ ਹਨ। ਦੱਸ ਦੇਈਏ ਕਿ ਉਡਾਨਾਂ ਚ ਦੇਰੀ ਹੋਣ ਕਾਰਨ ਪ੍ਰੇਸ਼ਾਨ ਯਾਤਰੀ ਸੋਸ਼ਲ ਮੀਡੀਆ ਦੁਆਰਾ ਸ਼ਿਕਾਇਤ ਕਰ ਰਹੇ ਹਨ।

 

ਏਅਰ ਇੰਡੀਆ ਦੇ ਬੁਲਾਰੇ ਨੇ ਦਸਿਆ ਕਿ SITA ਸਰਵਰ ਡਾਊਨ ਹੈ, ਜਿਸ ਕਾਰਨ ਉਡਾਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਸਾਡੀਆਂ ਟੀਮਾਂ ਤਕਨੀਕੀ ਮੁਸ਼ਕਲਾਂ ਠੀਕ ਕਰ ਚ ਜੁਟੀ ਹੋਈ ਹੈ, ਛੇਤੀ ਹੀ ਪ੍ਰਣਾਲੀ ਨੂੰ ਠੀਕ ਕਰ ਲਿਆ ਜਾਵੇਗਾ। ਯਾਰਤੀਆਂ ਨੂੰ ਹੋ ਰਹੀ ਮੁਸ਼ਕਲਾਂ ਲਈ ਸਾਨੂੰ ਅਫ਼ਸੋਸ ਹੈ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Air India flights affected as airline SITA server is down all over India