ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਡਨੀ ਦੁਕਾਨ ’ਚ ਬਟੂਆ ਚੋਰੀ ਕਰਦਾ ਫੜਿਆ ਗਿਆ ਏਅਰ ਇੰਡੀਆ ਦਾ ਪਾਇਲਟ

ਸਿਡਨੀ ਦੁਕਾਨ ’ਚ ਬਟੂਆ ਚੋਰੀ ਕਰਦਾ ਫੜਿਆ ਗਿਆ ਏਅਰ ਇੰਡੀਆ ਦਾ ਪਾਇਲਟ

ਕੱਲ੍ਹ ਏਅਰ ਇੰਡੀਆ ਦਾ ਜਿਹੜਾ ਸੀਨੀਅਰ ਪਾਇਲਟ ਆਸਟ੍ਰੇਲੀਆ ਦੇ ਮਹਾਨਗਰ ਸਿਡਨੀ ਦੇ ਹਵਾਈ ਅੱਡੇ ਦੀ ਇੱਕ ਦੁਕਾਨ ਤੋਂ ਬਟੂਆ ਚੋਰੀ ਕਰਦਾ ਫੜਿਆ ਗਿਆ ਸੀ, ਅੱਜ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

 

 

ਰੋਹਿਤ ਭਸੀਨ ਨਾਂਅ ਦੇ ਇਸ ਪਾਇਲਟ, ਜੋ ਖੇਤਰੀ ਡਾਇਰੈਕਟਰ ਵੀ ਹੈ, ਦੀ ਮੁਅੱਤਲੀ ਦੇ ਹੁਕਮ ‘ਹਿੰਦੁਸਤਾਨ ਟਾਈਮਜ਼’ ਕੋਲ ਮੌਜੂਦ ਹਨ, ਨੇ ਕਥਿਤ ਤੌਰ ’ਤੇ ਸਿਡਨੀ ਦੇ ਹਵਾਈ ਅੱਡੇ ’ਤੇ ਸਥਿਤ ਇੱਕ ਡਿਊਟੀ–ਫ਼੍ਰੀ ਦੁਕਾਨ ਤੋਂ ਬਟੂਆ ਚੁੱਕ ਲਿਆ ਸੀ। ਇਹ ਘਟਨਾ ਕੱਲ੍ਹ ਸਨਿੱਚਰਵਾਰ ਨੂੰ ਵਾਪਰੀ ਸੀ।

 

 

ਪਾਇਲਟ ਜਿਵੇਂ ਹੀ ਵਾਪਸ ਨਵੀਂ ਦਿੱਲੀ ਪੁੱਜਾ, ਤਿਵੇਂ ਹੀ ਉਸ ਦੇ ਹੱਥ ’ਚ ਮੁਅੱਤਲੀ–ਆਦੇਸ਼ ਫੜਾ ਦਿੱਤੇ ਗਏ। ਦਰਅਸਲ, ਏਅਰ ਇੰਡੀਆ ਆਪਣੇ ਸਟਾਫ਼ ਮੈਂਬਰਾਂ ਨੂੰ ਬਹੁਤ ਉੱਚ–ਪੱਧਰ ਦਾ ਨੈਤਿਕਤਾ ਦਾ ਪਾਠ ਪੜ੍ਹਾਉਂਦਾ ਹੈ ਤੇ ਅਜਿਹੀਆਂ ਹਰਕਤਾਂ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਂਦਾ।

 

 

ਰੋਹਿਤ ਭਸੀਨ ਨੂੰ ਆਪਣਾ ਲਾਇਸੈਂਸ ਜਮ੍ਹਾ ਕਰਵਾਉਣ ਲਈ ਆਖ ਦਿੱਤਾ ਗਿਆ ਹੈ ਤੇ ਉਹ ਆਪਣੇ ਬੇਸ ਸਟੇਸ਼ਨ ਕੋਲਕਾਤਾ ਨੂੰ ਵੀ ਛੱਡ ਕੇ ਕਿਤੇ ਹੋਰ ਨਹੀਂ ਜਾ ਸਕੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Air India Pilot held while shoplifting in Sydney shop