ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਏਅਰ ਇੰਡੀਆ ਦੇ ਕਿਰਾਏ ਘਟੇ

ਏਅਰ ਇੰਡੀਆ ਦੇ ਕਿਰਾਏ ਘਟੇ

ਜੰਮੂ–ਕਸ਼ਮੀਰ ’ਚ ਅਮਰਨਾਥ ਯਾਤਰੀਆਂ ਅਤੇ ਸੈਲਾਨੀਆਂ ਲਿਈ ਜਾਰੀ ਕੀਤੀ ਸਲਾਹ ਦੇ ਬਾਅਦ ਤੋਂ ਹੀ ਉਡਾਣਾਂ ਦੀਆਂ ਟਿਕਟਾਂ ਲਈ ਬੁਕਿੰਗ ਵਧਣ ਲੱਗ ਪਈ ਸੀ। ਇਸੇ ਲਈ ਹੁਣ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਸਾਰੀਆਂ ਏਅਰਲਾਈਨਜ਼ ਨੂੰ ਆਪਣੇ ਕਿਰਾਏ ਨਿਯਮਤ ਰੱਖਣ ਦੀ ਹਦਾਇਤ ਜਾਰੀ ਕੀਤੀ ਹੈ।

 

 

ਏਅਰ ਇੰਡੀਆ ਦੇ ਬੁਲਾਰੇ ਧਨੰਜੇ ਕੁਮਾਰ ਨੇ ਦੱਸਿਆ ਕਿ ਏਅਰ ਇੰਡੀਆ ਨੇ ਸ੍ਰੀਨਗਰ ਜਾਣ ਤੇ ਉੱਥੋਂ ਆਪਣੀਆਂ ਸਾਰੀਆਂ ਉਡਾਣਾਂ ਦਾ ਕਿਰਾਇਆ 9,500 ਰੁਪਏ ਤੈਅ ਕਰਨ ਦਾ ਫ਼ੈਸਲਾ ਕੀਤਾ ਹੈ। ਸ੍ਰੀਨਗਰ ਤੋਂ ਦਿੱਲੀ ਉਡਾਣ ਦਾ ਕਿਰਾਇਆ 6,715 ਰੁਪਏ ਤੇ ਦਿੱਲੀ ਤੋਂ ਸ੍ਰੀਨਗਰ ਦਾ ਕਿਰਾਇਆ 6,899 ਰੁਪਏ ਤੈਅ ਕੀਤਾ ਗਿਆ ਹੈ।

 

 

ਸ੍ਰੀਨਗਰ ਤੋਂ ਜੰਮੂ, ਦਿੱਲੀ ਤੇ ਹੋਰਨਾਂ ਸਥਾਨਾਂ ਲਈ ਟਿਕਟਾਂ ਬੜੀ ਤੇਜ਼ੀ ਨਾਲ ਬੁੱਕ ਹੋ ਰਹੀਆਂ ਹਨ। ਪਹਿਲਾਂ ਦਿੱਲੀ ਤੋਂ ਸ੍ਰੀਨਗਰ ਦਾ ਕਿਰਾਇਆ 15,000 ਰੁਪਏ ਤੋਂ 21,000 ਰੁਪਏ ਚੱਲ ਰਿਹਾ ਸੀ। ਮੁੰਬਈ ਤੋਂ ਅੱਜ ਐਤਵਾਰ ਨੂੰ ਸ੍ਰੀਨਗਰ ਦਾ ਕਿਰਾਇਆ 16,700 ਰੁਪਏ ਹੈ; ਜਦ ਕਿ ਕੁਝ ਉਡਾਣਾਂ 25,000 ਰੁਪਏ ਤੱਕ ਵਸੂਲ ਕਰ ਰਹੀਆਂ ਹਨ।

 

 

ਇੱਥੇ ਵਰਨਣਯੋਗ ਹੈ ਕਿ ਅੱਤਵਾਦੀ ਹਮਲੇ ਦੇ ਖ਼ਦਸ਼ੇ ਕਾਰਨ ਅਮਰਨਾਥ ਯਾਤਰੀਆਂ ਨੂੰ ਤੁਰੰਤ ਕਸ਼ਮੀਰ ਵਾਦੀ ਛੱਡ ਕੇ ਚਲੇ ਜਾਣ ਲਈ ਆਖਿਆ ਗਿਆ ਸੀ। ਇਹ ਯਾਤਰਾ ਉਂਝ 15 ਅਗਸਤ ਤੱਕ ਚੱਲਣੀ ਸੀ।

 

 

ਤੀਰਥ–ਯਾਤਰੀਆਂ ਨੂੰ ਹੀ ਨਹੀਂ, ਸਗੋਂ ਕਸ਼ਮੀਰ ਵਾਦੀ ਵਿੱਚ ਮੌਜੁਦ ਸੈਲਾਨੀਆਂ ਤੇ ਹੋਰਨਾਂ ਸੂਬਿਆਂ ਤੋਂ ਆ ਕੇ ਪੜ੍ਹ ਰਹੇ ਵਿਦਿਆਰਥੀਆਂ ਨੂੰ ਵੀ ਆਪੋ–ਆਪਣੇ ਘਰਾਂ ਨੂੰ ਪਰਤਣ ਲਈ ਆਖਿਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Air India slashes its tariffs