ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Air India ਦੀ ਫਲਾਈਟ 2 ਘੰਟੇ ਹੋ ਸਕਦੀ ਹੈ ਲੇਟ

ਏਅਰ ਇੰਡੀਆ ਨੇ ਕਿਹਾ ਹੈ ਕਿ ਉਸ ਦੇ ਪੈਸੰਜਰ ਸਰਵਿਸ ਸਿਸਟਮ (ਪੀਐਸਐਸ) ਸਾਫ਼ਟਵੇਅਰ ਦੇ ਸ਼ਨਿੱਚਰਵਾਰ ਨੂੰ 6 ਘੰਟੇ ਮਗਰੋਂ ਬੰਦ ਰਹਿਣ ਨਾਲ ਕੁੱਲ 155 ਉਡਾਨਾਂ ਚ ਅੱਜ ਰਾਤ ਸਾਢੇ 8 ਵਜੇ ਤੱਕ ਔਸਤਨ 2 ਘੰਟੇ ਦੀ ਦੇਰੀ ਹੋਵੇਗੀ।

 

 

 

 

Air India ਦਾ ਸਰਵਰ 6 ਘੰਟਿਆਂ ਦੀ ਜੱਦੋਜਹਿਦ ਮਗਰੋਂ ਬਹਾਲ

 

ਏਅਰ ਇੰਡੀਆ ਦਾ ਸਰਵਰ ਲਗਭਗ 6 ਘੰਟਿਆਂ ਤਕ ਡਾਊਨ ਰਹਿਣ ਮਗਰੋਂ ਆਖਰਕਾਰ ਬਹਾਲ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਸਰਵਰ ਤੋਂ ਚੈਕ ਇਨ ਨਹੀਂ ਹੋ ਪਾ ਰਿਹਾ ਸੀ ਜਿਸ ਕਾਰਨ ਏਅਰਪੋਰਟਾਂ ’ਤੇ ਭਾਰੀ ਭੀੜ ਲੱਗ ਗਈ।

 

ਏਅਰ ਇੰਡੀਆ ਦੇ ਸੀਐਮਡੀ ਅਸ਼ਵਨੀ ਲੋਹਾਨੀ ਨੇ ਦਸਿਆ ਕਿ ਏਅਰ ਇੰਡੀਆ ਦਾ ਸਿਸਟਮ ਬਹਾਲ ਕਰ ਲਿਆ ਗਿਅਆ ਹੈ। ਉਨ੍ਹਾਂ ਕਿਹਾ ਕਿ ਅੱਜ ਸਵੇਰ ਸਾਢੇ 3 ਵਜੇ ਤੋਂ ਪੌਣੇ 9 ਵਜੇ ਤਕ ਸਰਵਰ ਡਾਊਨ ਰਿਹਾ ਜਿਸ ਨੂੰ ਹੁਣ ਬਹਾਲ ਕਰ ਲਿਆ ਗਿਆ ਹੈ। ਯਾਤਰੀਆਂ ਦਿਨ ਭਰ ਚ ਮਾੜੀ ਮੋਟੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

 

ਦੱਸ ਦੇਈਏ ਕਿ ਏਅਰ ਇੰਡੀਆ ਦਾ ਸਰਵਰ ਡਾਊਨ ਹੋਣ ਕਾਰਨ ਕਈ ਕੌਮੀ ਅਤੇ ਆਲਮੀ ਹਵਾਈ ਯਾਤਰਾਵਾਂ ਪ੍ਰਭਾਵਿਤ ਹੋਈਆਂ ਸਨ। ਇਸ ਕਾਰਨ ਦੁਨੀਆ ਭਰ ਚ ਹਜ਼ਾਰਾਂ ਯਾਤਰੀ ਹਵਾਈ ਅੱਡਿਆਂ ਚ ਫਸੇ ਹੋਏ ਸਨ। ਦਸਿਆ ਗਿਆ ਸੀ ਕਿ ਏਅਰ ਇੰਡੀਆ ਦਾ ਐਸਆਈਟੀਏ ਸਰਵਰ ਡਾਊਨ ਹੋ ਗਿਆ ਹੈ।

 

ਏਅਰ ਇੰਡੀਆ ਦਾ ਸਰਵਰ ਡਾਊਨ ਹੋਣ ਕਾਰਨ ਸਾਰੀਆਂ ਕੌਮੀ ਅਤੇ ਆਲਮੀ ਉਡਾਨਾਂ ਚ ਦੇਰੀ ਹੋਈ ਹੈ। ਇਹ ਸਰਵਰ ਸਵੇਰ 3:30 ਵਜੇ ਤੋਂ ਡਾਊਨ ਸੀ। ਸਰਵਰ ਡਾਊਨ ਹੋਣ ਕਾਰਨ ਦਿੱਲੀ ਏਅਰਪੋਰਟ ਤੇ ਹੀ ਯਾਤਰੀ ਫਸੇ ਹੋਏ ਸਨ। ਦੱਸ ਦੇਈਏ ਕਿ ਉਡਾਨਾਂ ਚ ਦੇਰੀ ਹੋਣ ਕਾਰਨ ਪ੍ਰੇਸ਼ਾਨ ਯਾਤਰੀ ਸੋਸ਼ਲ ਮੀਡੀਆ ਦੁਆਰਾ ਸ਼ਿਕਾਇਤ ਕਰ ਰਹੇ ਸਨ।

 

ਏਅਰ ਇੰਡੀਆ ਦੇ ਬੁਲਾਰੇ ਨੇ ਦਸਿਆ ਸੀ ਕਿ SITA ਸਰਵਰ ਡਾਊਨ ਹੈ, ਜਿਸ ਕਾਰਨ ਉਡਾਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਸਾਡੀਆਂ ਟੀਮਾਂ ਤਕਨੀਕੀ ਮੁਸ਼ਕਲਾਂ ਠੀਕ ਕਰ ਚ ਜੁਟੀ ਹੋਈ ਹੈ, ਛੇਤੀ ਹੀ ਪ੍ਰਣਾਲੀ ਨੂੰ ਠੀਕ ਕਰ ਲਿਆ ਜਾਵੇਗਾ। ਯਾਰਤੀਆਂ ਨੂੰ ਹੋ ਰਹੀ ਮੁਸ਼ਕਲਾਂ ਲਈ ਸਾਨੂੰ ਅਫ਼ਸੋਸ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Air India to restore the server after struggling for 5 hours