ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੋਇਡਾ ਦੀ ਹਵਾ ਪੂਰੇ ਦੇਸ਼ ’ਚ ਸਭ ਤੋਂ ਗੰਦੀ, ਲਖਨਊ ਦੀ ਹਵਾ ਬਣੀ ਜ਼ਹਿਰ

ਦੇਸ਼ ਭਰ ਚ ਦਿੱਲੀ ਐਨਸੀਆਰ ਚ ਹਵਾਈ ਪ੍ਰਦੂਸ਼ਣ ਸਭ ਤੋਂ ਖਤਰਨਾਕ ਪੱਧਰ ‘ਤੇ ਪਹੁੰਚ ਗਿਆ ਹੈ। ਐੱਨ.ਸੀ.ਆਰ. ਚ ਵੀ ਨੋਇਡਾ ਦੀ ਹਵਾ ਵੀ ਸਭ ਤੋਂ ਵੱਧ ਜ਼ਹਿਰੀਲੀ ਹੈ। ਗਾਜ਼ੀਆਬਾਦ ਦੂਜੇ ਨੰਬਰ 'ਤੇ ਹੈ। ਦੇਸ਼ ਦੇ ਚੋਟੀ ਦੇ 10 ਪ੍ਰਦੂਸ਼ਿਤ ਸ਼ਹਿਰਾਂ ਵਿਚੋਂ ਉੱਤਰ ਪ੍ਰਦੇਸ਼ ਦੇ 5 ਸ਼ਹਿਰ ਹਨ। ਲਖਨਊ ਰਾਜਧਾਨੀ ਵਧੇਰੇ ਜ਼ਹਿਰੀਲੀ ਹੋ ਗਈ ਹੈ। 26 ਅਕਤੂਬਰ ਤੋਂ ਸ਼ਹਿਰ ਚ ਪ੍ਰਦੂਸ਼ਣ ਲਗਾਤਾਰ ਵੱਧ ਰਿਹਾ ਹੈ। ਇਸ ਨਾਲ ਲੋਕਾਂ ਦੀ ਸਿਹਤ 'ਤੇ ਮਾੜਾ ਅਸਰ ਪੈ ਰਿਹਾ ਹੈ।

 

ਲਖਨਊ ਚ ਏਅਰ ਕੁਆਲਟੀ ਇੰਡੈਕਸ (ਏਕਿਊਆਈ) ਸ਼ੁੱਕਰਵਾਰ ਨੂੰ 382 'ਤੇ ਪਹੁੰਚ ਗਿਆ ਜਿਹੜਾ ਵੀਰਵਾਰ ਦੇ ਮੁਕਾਬਲੇ 30 ਅੰਕ ਵੱਧ ਹੈ। ਇਸ ਦੇ ਨਾਲ ਹੀ ਪਹਿਲੇ ਸੇਫ ਜ਼ੋਨ ਚ ਚੱਲ ਰਹੇ ਕਾਨਪੁਰ ਦੀ ਹਾਲਤ ਲਖਨਊ ਤੋਂ ਵੀ ਮਾੜੀ ਹੋ ਗਈ ਹੈ। ਏਕਿਯੂਆਈ ਕਾਨਪੁਰ ਚ 403 ਤੋਂ ਪਾਰ ਪੁੱਜ ਗਿਆ ਹੈ।

 

ਲਖਨਊ ਚ ਦੀਵਾਲੀ ਦੇ ਮੁਕਾਬਲੇ ਪ੍ਰਦੂਸ਼ਣ ਦੁੱਗਣੇ ਤੋਂ ਵੱਧ ਹੋ ਗਿਆ ਹੈ। ਲਖਨਊ ਨੂੰ ਇਸ ਸਮੇਂ ਏਅਰ ਕੁਆਲਟੀ ਇੰਡੈਕਸ ਚ ਆਰੇਂਜ ਜ਼ੋਨ ਚ ਰੱਖਿਆ ਗਿਆ ਹੈ। ਲਖਨਊ ਸ਼ੁੱਕਰਵਾਰ ਨੂੰ ਪ੍ਰਦੂਸ਼ਣ ਦੇ ਮਾਮਲੇ ਚ ਦੇਸ਼ ਚ 23ਵੇਂ ਨੰਬਰ 'ਤੇ ਹੈ।

 

ਦੇਸ਼ ਦੇ ਪ੍ਰਮੁੱਖ 10 ਪ੍ਰਦੂਸ਼ਿਤ ਸ਼ਹਿਰ

 

ਸ਼ਹਿਰ ਦਾ ਨਾਮ ਅਤੇ AQI ਦੀ ਸਥਿਤੀ

ਨੋਇਡਾ 499

ਗ੍ਰੇਟਰ ਨੋਇਡਾ 496

ਗਾਜ਼ੀਆਬਾਦ 496

ਦਿੱਲੀ 484

ਜਿੰਦ 480

ਫਰੀਦਾਬਾਦ 479

ਹਾਪੁੜ 472

ਗੁਰੂਗ੍ਰਾਮ 469

ਰੋਹਤਕ 467

ਭਿਵਾਨੀ 466

ਬਾਗਪਤ 465

 

ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਚੋਂ ਯੂਪੀ ਦੇ ਪੰਜ ਸ਼ਹਿਰ

ਦੇਸ਼ ਦੇ 10 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਚੋਂ ਯੂ ਪੀ ਦੇ 5 ਸ਼ਹਿਰ ਹਨ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਰਿਪੋਰਟ ਚ ਨੋਇਡਾ ਨੂੰ ਦੇਸ਼ ਦਾ ਸਭ ਤੋਂ ਪ੍ਰਦੂਸ਼ਿਤ ਘੋਸ਼ਿਤ ਕੀਤਾ ਗਿਆ ਹੈ। ਦੂਜੇ ਨੰਬਰ ਉੱਤੇ ਗਰੇਟਰ ਨੋਇਡਾ ਅਤੇ ਗਾਜ਼ੀਆਬਾਦ ਹਨ। ਦਿੱਲੀ ਤੀਜੇ ਸਥਾਨ 'ਤੇ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Air Quality in Noida is worst in whole India Ghaziabad is second most polluted city