ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Air Strike: ਪੁਲਵਾਮਾ ਹਮਲੇ ਮਗਰੋਂ ਅੱਤਵਾਦੀ ਤੁਰ ਗਏ ਸਨ ਬਾਲਾਕੋਟ

ਭਾਰਤੀ ਹਵਾਈ ਫ਼ੌਜ ਦੁਆਰਾ ਬਾਲਾਕੋਟ ਚ ਜੈਸ਼ ਦੇ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰਨਾ ਕਈ ਤਰ੍ਹਾਂ ਨਾਲ ਜ਼ਰੂਰੀ ਹੈ। ਭਾਰਤ ਨੂੰ ਮਿਲੀ ਖ਼ਬਰ ਮਿਲ ਚੁਕੀ ਸੀ ਕਿ ਇਸ ਕੈਂਪ ਚ ਪਿਛਲੇ ਕੁਝ ਦਿਨਾਂ ਦੇ ਦੌਰਾਨ ਵੱਡੀ ਗਿਣਤੀ ਚ ਅੱਤਵਾਦੀਆਂ ਨੂੰ ਇੱਕਠਾ ਕੀਤਾ ਗਿਆ ਸੀ।

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਜੈਸ਼ ਏ ਮੁਹੰਮਦ ਨੇ ਆਪਣੇ ਅੱਤਵਾਦੀਆਂ ਨੂੰ ਇਸ ਕੈਂਪ ਚ ਸੱਦ ਲਿਆ ਸੀ ਕਿਉਂਕਿ ਉਸਨੂੰ ਪੁਲਵਾਮਾ ਹਮਲੇ ਮਗਰੋਂ ਭਾਰਤ ਤੋਂ ਜਵਾਬੀ ਕਾਰਵਾਈ ਦਾ ਡਰ ਪ੍ਰੇਸ਼ਾਨ ਕਰ ਰਿਹਾ ਸੀ।


ਪੁਲਵਾਮਾ ਚ ਸੀਆਰਪੀਐਫ਼ ਜਵਾਨਾਂ ਤੇ ਹੋਏ ਅੱਤਵਾਦੀ ਹਮਲੇ ਮਗਰੋਂ ਭਾਰਤ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਸੀ ਤੇ ਸਾਫ ਕਰ ਦਿੱਤਾ ਸੀ ਕਿ ਉਹ ਇਸ ਕਾਇਰਾਨਾ ਹਰਕਤ ਦਾ ਬਦਲਾ ਜ਼ਰੂਰ ਲਵੇਗਾ। ਇਸੇ ਕਾਰਨ ਅੱਤਵਾਦੀਆਂ ਚ ਭਾਜੜਾਂ ਮੱਚ ਗਈਆਂ। ਦਸਿਆ ਜਾ ਰਿਹਾ ਸੀ ਕਿ ਪਾਕਿਸਤਾਨੀ ਫ਼ੌਜ ਅਤੇ ਆਈਐਸਆਈ ਦਾ ਇਸ਼ਾਰਾ ਪਾ ਕੇ ਜੈਸ਼ ਏ ਮੁਹੰਮਦ ਅਤੇ ਹੋਰਨਾਂ ਅੱਤਵਾਦੀ ਸੰਗਠਨਾਂ ਨੇ ਪੀਓਕੇ ਚ ਆਪਣੇ ਕੈਂਪਾਂ ਨੂੰ ਖ਼ਾਲੀ ਕਰ ਦਿੱਤਾ ਸੀ।

 

ਜੈਸ਼ ਦੇ ਅੱਤਵਾਦੀ ਵੱਡੀ ਗਿਣਤੀ ਚ 26 ਜਨਵਰੀ ਨੂੰ ਸਵੇਰ ਬਾਲਾਕੋਟ ਦੇ ਇਸੇ ਕੈਂਪ ਚ ਇੱਕਠੇ ਹੋਏ ਸਨ। ਇਸ ਵਿਚ ਜੈਸ਼ ਦੇ ਕਈ ਸਿਖਰ ਕਮਾਂਡਰ ਵੀ ਮੌਜੂਦ ਸਨ। ਜੈਸ਼ ਸਰਗਨਾ ਮਸੂਦ ਅਜ਼ਹਰ ਦਾ ਸਾਲਾ ਯੂਸੂਫ਼ ਅਜ਼ਹਰ ਵੀ ਉੱਥੇ ਹੀ ਮੌਜੂਦ ਸੀ। ਪਾਕਿਸਤਾਨੀ ਏਜੰਸੀਆਂ ਅਤੇ ਅੱਤਵਾਦੀ ਆਕਾਵਾਂ ਨੂੰ ਦੂਰ–ਦੂਰ ਤੱਕ ਇਹ ਸ਼ੱਕ ਨਹੀਂ ਸੀ ਕਿ ਭਾਰਤੀ ਫ਼ੌਜ ਇੰਨੀ ਦੂਰ ਬਾਲਾਕੋਟ ਚ ਆ ਕੇ ਕਾਰਵਾਈ ਕਰ ਸਕਦੀ ਹੈ।

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਸੁਰੱਖਿਆ ਬਲਾਂ ਨਾਲ ਜੁੜੇ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ ਚ ਅੱਤਵਾਦੀਆਂ ਨੂੰ ਸੁਰੱਖਿਅਤ ਟਿਕਾਣਿਆਂ ਤੇ ਪਹੁੰਚਾਇਆ ਜਾ ਰਿਹਾ ਸੀ। ਇਸ ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਸੀ। ਇਸ ਲਈ ਹਵਾਈ ਫ਼ੌਜ ਦੁਆਰਾ ਬਾਲਾਕੋਟ ਦੇ ਕੈਂਪ ਨੂੰ ਨਿਸ਼ਾਨਾ ਬਣਾਇਆ ਗਿਆ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Air Strike After the Pavlama attack terrorists were on their way to Balakot