ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਡੀਗੋ ਦੇ ਹਵਾਈ ਜਹਾਜ਼ ’ਤੇ ਯਾਤਰਾ ਕਰੋ ਸਿਰਫ਼ 899 ਰੁਪਏ ’ਚ

ਇੰਡੀਗੋ ਦੇ ਹਵਾਈ ਜਹਾਜ਼ ’ਤੇ ਯਾਤਰਾ ਕਰੋ ਸਿਰਫ਼ 899 ਰੁਪਏ ’ਚ

ਨਵੇਂ ਸਾਲ ਅਤੇ ਕ੍ਰਿਸਮਸ ਮੌਕੇ ਜੇ ਤੁਸੀਂ ਕਿਤੇ ਘੁੰਮਣ ਦਾ ਪ੍ਰੋਗਰਾਮ ਬਣਾ ਰਹੇ ਹੋ, ਤਾਂ ਇਹ ਖ਼ਬਰ ਜ਼ਰੂਰ ਪੜ੍ਹੋ। ਭਾਰਤ ਦੀ ਏਅਰਲਾਈਨ ਇੰਡੀਗੋ ਨੇ ਦੇਸ਼ ਵਿੱਚ ਯਾਤਰਾ ਲਈ ਸਸਤੀ ਹਵਾਈ ਯਾਤਰਾ ਦੀ ਪੇਸ਼ਕਸ਼ ਕੀਤੀ ਹੈ। ਇਸ ਪੇਸ਼ਕਸ਼ ਅਧੀਨ ਸਿਰਫ਼ 899 ਰੁਪਏ ਵਿੱਚ ਟਿਕਟ ਬੁਕਿੰਗ ਕਰਵਾਈ ਜਾ ਸਕਦੀ ਹੈ।

 

 

ਨਵੇਂ ਸਾਲ ਮੌਕੇ ਕੀਤੀ ਜਾ ਰਹੀ ਕੰਪਨੀ ਦੀ ਇਸ ਪੇਸ਼ਕਸ਼ ਦਾ ਲਾਭ 26 ਦਸੰਬਰ ਰਾਤੀਂ 11:59 ਵਜੇ ਤੱਕ ਉਠਾਇਆ ਜਾ ਸਕਦਾ ਹੈ। ਸਸਤੀਆਂ ਹਵਾਈ ਟਿਕਟਾਂ ਦੀ ਇਹ ਵਿਕਰੀ ਤਿੰਨ ਦਿਨ ਚੱਲਣੀ ਹੈ।

 

 

ਯਾਤਰੀ ਇਸ ਆਫ਼ਰ ਦਾ ਫ਼ਾਇਦਾ ਲੈਣ ਲਈ ਇੰਡੀਗੋ ਦੀ ਵੈੱਬਸਾਈਟ ਜਾਂ ਇੰਡੀਗੋ ਦੀ ਮੋਬਾਇਲ ਐਪ ਉੱਤੇ 23 ਦਸਬੰਰ ਤੋਂ 26 ਦਸੰਬਰ ਤੱਕ ਆਪਣੀ ਟਿਕਟ ਬੁੱਕ ਕਰਵਾ ਸਕਦੇ ਹਨ। ਕੰਪਨੀ ਦੀ ਇਹ ਪੇਸ਼ਕਸ਼ 15 ਜਨਵਰੀ, 2020 ਤੋਂ ਲੈ ਕੇ 15 ਅਪ੍ਰੈਲ, 2020 ਤੱਕ ਦੀ ਉਡਾਣ ਲਈ ਹੈ।

 

 

ਇੰਡੀਗੋ ਦੀ ਵੈੱਬਸਾਈਟ ਉੱਤੇ ਦਿੱਤੀ ਜਾਣਕਾਰੀ ਮੁਤਾਬਕ ਨਵੇਂ ਸਾਲ ਮੌਕੇ ਛੁੱਟੀਆਂ ਦਾ ਆਨੰਦ ਲੈਣ ਲਈ ਯਾਤਰੀ ਕੰਪਨੀ ਦੀ ਇਸ ਪੇਸ਼ਕਸ਼ ਦਾ ਲਾਹਾ ਲੈ ਸਕਦੇ ਹਨ। ਘਰੇਲੂ ਉਡਾਣ ਲਈ ਸਿਰਫ਼ 899 ਰੁਪਏ ਤੇ ਵਿਦੇਸ਼ੀ ਉਡਾਣ ਲਈ 2,999 ਰੁਪਏ ਨਾਲ ਟਿਕਟ ਬੁੱਕ ਹੋ ਰਹੇ ਹਨ। ਕੰਪਨੀ ਨੇ ਆਪਣੀ ਵੈੱਬਸਾਈਟ ਤੇ ਮੋਬਾਇਲ ਐਪ ਰਾਹੀਂ ਟਿਕਟ ਬੁਕਿੰਗ ਉੱਤੇ ਕੋਈ ਸੁਵਿਧਾ ਫ਼ੀਸ ਨਾ ਲੈਣ ਦਾ ਫ਼ੈਸਲਾ ਵੀ ਕੀਤਾ ਹੈ।

 

 

ਇੰਡੀਗੋ ਦੀ ਵੈੱਬਸਾਈਟ ਉੱਤੇ ਦਿੱਤੀ ਜਾਣਕਾਰੀ ਮੁਤਾਬਕ ਦਿੱਲੀ ਤੋਂ ਅੰਮ੍ਰਿਤਸਰ 2,099 ਰੁਪਏ, ਦਿੱਲੀ ਤੋਂ ਬੈਂਗਲੁਰੂ 3,199 ਰੁਪਏ, ਦਿੱਲੀ ਤੋਂ ਜੈਪੁਰ 1,099 ਰੁਪਏ, ਦਿੱਲੀ ਤੋਂ ਲਖਨਊ 1,499 ਰੁਪਏ ਤੇ ਦਿੱਲੀ ਤੋਂ ਵਾਰਾਨਸੀ ਲਈ 1,799 ਰੁਪਏ ਦੀ ਟਿਕਟ ਹੈ।

 

 

ਦਿੱਲੀ ਤੋਂ ਵਡੋਦਰਾ ਤੇ ਦਿੱਲੀ ਤੋਂ ਅਲਾਹਾਬਾਦ ਲਈ ਕ੍ਰਮਵਾਰ 2,099 ਰੁਪਏ ਅਤੇ 2,899 ਰੁਪਏ ਦੀ ਟਿਕਟ ਹੋਵੇਗੀ। ਕੰਪਨੀ ਦੀ ਵੈੱਬਸਾਈਟ www.goindigo.in ਅਤੇ ਮੋਬਾਇਲ ਐਪ Indigo ਰਾਹੀਂ ਟਿਕਟ ਬੁੱਕ ਕਰਵਾਈ ਜਾ ਸਕਦੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Air travel only for Rs 899 on Indigo Aircraft