ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੱਛਮੀ ਬੰਗਾਲ ਤੇ ਆਂਧਰਾ ਪ੍ਰਦੇਸ਼ ਨੂੰ ਛੱਡ ਕੇ ਬਾਕੀ ਭਾਰਤ ’ਚ ਹਵਾਈ ਸੇਵਾਵਾਂ ਮੁੜ ਸ਼ੁਰੂ

ਦਿੱਲੀ ਹਵਾਈ ਅੱਡੇ ਦੇ ਟਰਮੀਨਲ–3 ਉੱਤੇ ਸੋਮਵਾਰ ਨੂੰ ਭੀੜ

ਭਾਰਤ ’ਚ ਹਵਾਈ ਸੇਵਾਵਾਂ ਪੂਰੇ ਦੋ ਮਹੀਨਿਆਂ ਬਾਅਦ ਅੱਜ ਤੋਂ ਦੋਬਾਰਾ ਸ਼ੁਰੂ ਹੋ ਗਈਆਂ ਹਨ। ਪਰ ਹਾਲੇ ਆਂਧਰਾ ਪ੍ਰਦੇਸ਼ ਤੇ ਪੱਛਮੀ ਬੰਗਾਲ ’ਚ ਹਵਾਈ ਸੇਵਾਵਾਂ ਸ਼ੁਰੂ ਨਹੀਂ ਹੋਣਗੀਆਂ। ਲੌਕਡਾਊਨ ਬੀਤੀ 25 ਮਾਰਚ ਤੋਂ ਲਾਗੂ ਹੋਇਆ ਸੀ ਤੇ ਤਦ ਤੋਂ ਹੀ ਦੇਸ਼ ਵਿੱਚ ਹਵਾਈ ਸੇਵਾਵਾਂ ਬੰਦ ਰੱਖੀਆਂ ਗਈਆਂ ਸਨ।

 

 

ਦਰਅਸਲ, ਹਰੇਕ ਸੂਬੇ ਨੇ ਉਡਾਣਾਂ ਲਈ ਆਪੋ–ਆਪਣੇ ਨਿਯਮ ਲਾਗੂ ਕੀਤੇ ਹਨ। ਦਿੱਲੀ ਦੇ ਹਵਾਈ ਅੱਡੇ ਤੋਂ ਅੱਜ ਸਵੇਰੇ 4:45 ਵਜੇ ਪਹਿਲੀ ਉਡਾਣ ਰਵਾਨਾ ਹੋਈ। ਮੁੰਬਈ ਦੇ ਹਵਾਈ ਅੱਡੇ ਤੋਂ ਸਵੇਰੇ ਪੌਣੇ 7 ਵਜੇ ਪਹਿਲੀ ਉਡਾਣ ਪਟਨਾ ਲਈ ਰਵਾਨਾ ਹੋਈ।

 

 

ਦੇਸ਼ ’ਚ ਘਰੇਲੂ ਹਵਾਈ ਸੇਵਾਵਾਂ ਦੀ ਸ਼ੁਰੂਆਤ ਨੂੰ ਲੈ ਕੇ ਸ਼ਹਿਰੀ ਹਵਾਬਾਜ਼ੀ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵੀਟ ਕਰ ਕੇ ਦੱਸਿਆ ਸੀ ਕਿ ਦੇਸ਼ ਵਿੱਚ ਸ਼ਹਿਰੀ ਹਵਾਬਾਜ਼ੀ ਕਾਰਜਾਂ ਦੀ ਸਿਫ਼ਾਰਸ਼ ਕਰਨ ਲਈ ਵੱਖੋ–ਵੱਖਰੇ ਰਾਜਾਂ ਨਾਲ ਗੱਲਬਾਤ ਦਾ ਇੱਕ ਲੰਮਾ ਦਿਨ ਰਿਹਾ। ਆਂਧਰਾ ਪ੍ਰਦੇਸ਼ ਤੇ ਪੱਛਮੀ ਬੰਗਾਲ ਨੂੰ ਛੱਡ ਕੇ ਸੋਮਵਾਰ ਤੋਂ ਪੂਰੇ ਦੇਸ਼ ’ਚ ਘਰੇਲੂ ਉਡਾਣਾਂ ਦੀ ਸ਼ੁਰੂਆਤ ਹੋਵੇਗੀ।

 

 

ਸ੍ਰੀ ਪੁਰੀ ਨੇ ਦੱਸਿਆ ਕਿ ਹਾਲੇ ਮੁੰਬਈ ਤੋਂ ਉਡਾਣਾਂ ਦੀ ਗਿਣਤੀ ਕੁਝ ਸੀਮਤ ਜਿਹੀ ਰੱਖੀ ਜਾਵੇਗੀ। ਆਂਧਰਾ ਪ੍ਰਦੇਸ਼ ’ਚ 26 ਮਈ ਤੋਂ ਅਤੇ ਪੱਛਮੀ ਬੰਗਾਲ ’ਚ 28 ਮਈ ਤੋਂ ਘਰੇਲੂ ਉਡਾਣਾਂ ਦੀ ਸ਼ੁਰੂਆਤ ਕੀਤੀ ਜਾਵੇਗੀ।

 

 

ਲਗਭਗ ਦੋ ਮਹੀਨਿਆਂ ਪਿੱਛੋਂ ਘਰੇਲੂ ਉਡਾਣਾਂ ਦੇ ਟਾਕ–ਆੱਫ਼ ਲਈ ਹਵਾਈ ਅੱਡਿਆਂ ਉੱਤੇ ਅੱਜ ਖਾਸ ਤਿਆਰੀਆਂ ਕੀਤੀਆਂ ਗਈਆਂ ਹਨ। ਹਵਾਈ ਅੱਡਿਆਂ ਉੱਤੇ ਹੁਣ ਨਵੇਂ ਨਿਯਮਾਂ ਨਾਲ ਸਭ ਕੁਝ ਬਦਲਿਆ ਹੋਇਆ ਦਿਸੇਗਾ। ਕੋਰੋਨਾ ਮਹਾਮਾਰੀ ਦੀ ਲਾਗ ਤੋਂ ਬਚਣ ਲਈ ਦੋ ਗਜ਼ ਦੀ ਦੂਰੀ ਤੇ ਬਿਨਾ ਛੋਹਣ ਦਾ ਸਿਸਟਮ ਲਾਗੂ ਹੋ ਜਾਵੇਗਾ।

 

 

ਹਵਾਈ ਸੇਵਾਵਾਂ ਲਈ ਹਰ ਸੂਬੇ ਨੇ ਆਪਣੇ ਵੱਖਰੇ ਦਿਸ਼ਾ–ਨਿਰਦੇਸ਼ ਜਾਰੀ ਕੀਤੇ ਹਨ।

ਤਾਮਿਲ ਨਾਡੂ ਦੇ ਨਿਯਮਾਂ ਵਿੱਚ ਕੁਝ ਇੰਝ ਲਿਖਿਆ ਗਿਆ ਹੈ:

  • ਰਾਜ ਵਿੱਚ ਆਉਣ ਵਾਲੇ ਸਾਰੇ ਯਾਤਰੀਆਂ ਦੀ ਥਰਮਲ–ਸਕ੍ਰੀਨਿੰਗ ਹੋਵੇਗੀ
  • ਸਭ ਨੂੰ ਸਮਾਜਕ–ਦੂਰੀ ਦੀ ਪਾਲਣਾ ਕਰਨੀ ਹੋਵੇਗੀ, ਇਸ ਲਈ ਹਵਾਈ ਅੱਡੇ ਉੱਤੇ ਇੰਤਜ਼ਾਮ ਵੀ ਕੀਤੇ ਗਏ ਹਨ।
  • ਯਾਤਰੀਆਂ ਦਾ ਸਾਮਾਨ ਕੀਟਾਣੂ–ਮੁਕਤ ਕੀਤਾ ਜਾਵੇਗਾ।
  • ਹਵਾਈ ਅੱਡੇ ਦੇ ਸਾਰੇ ਅਧਿਕਾਰੀ ਪੀਪੀਈ ਕਿਅ ’ਚ ਰਹਿਣਗੇ।
  • ਰਾਜ ਵਿੱਚ ਆਉਣ ਵਾਲੇ ਸਾਰੇ ਵਿਅਕਤੀਆਂ ਨੂੰ 14 ਦਿਨਾਂ ਲਈ ਕੁਆਰੰਟੀਨ ’ਚ ਰਹਿਣਾ ਹੋਵੇਗਾ।
  • ਤਾਮਿਲ ਨਾਡੂ ਆ ਰਹੇ ਯਾਤਰੀਆਂ ਨੂੰ ਪਹਿਲਾਂ ਸਰਕਾਰੀ ਪੋਰਟਲ ’ਤੇ ਖੁਦ ਨੂੰ ਪਾਸ ਲਈ ਰਜਿਸਟਰ ਕਰਵਾਉਣਾ ਹੋਵੇਗਾ।
  • ਯਾਤਰੀਆਂ ਨੂੰ ਹਵਾਈ ਅੱਡੇ ਉੱਤੇ ਪਾਸਪੋਰਟ ਵਿਖਾਉਣਾ ਹੋਵੇਗਾ, ਉਹ ਤਦ ਹੀ ਹਵਾਈ ਅੱਡੇ ਤੋਂ ਬਾਹਰ ਜਾ ਸਕਣਗੇ।
  • ਪਾਸ ਲਈ ਅਰਜ਼ੀ ਦਿੰਦੇ ਸਮੇਂ ਯਾਤਰੀ ਨੂੰ ਆਪਣੀ ਤੰਦਰੁਸਤੀ ਦਾ ਵੇਰਵਾ ਵੀ ਦੇਣਾ ਹੋਵੇਗਾ। ਇਹ ਵੀ ਦੱਸਣਾ ਹੋਵੇਗਾ ਕਿ ਉਹ ਕਿਸੇ ਕੰਟੇਨਮੈਂਟ ਜ਼ੋਨ ਵਿੱਚ ਨਹੀਂ ਰਿਹਾ ਹੈ।
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Air Travel Restored in India barring West Bengal and Andhra Pradesh