ਆਉਂਦੀ ਪਹਿਲੀ ਜੁਲਾਈ ਤੋਂ ਭਾਰਤ ਵਿੱਚ ਹਵਾਈ ਸਫ਼ਰ ਮਹਿੰਗਾ ਹੋ ਜਾਵੇਗਾ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਹਵਾਬਾਜ਼ੀ ਸੁਰੱਖਿਆ ਫ਼ੀਸ (ASF – ਏਵੀਏਸ਼ਨ ਸਕਿਓਰਿਟੀ ਫ਼ੀ) 130 ਰੁਪਏ ਪ੍ਰਤੀ ਯਾਤਰੀ ਤੋਂ ਵਧਾ ਕੇ 150 ਰੁਪਏ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਆਉਂਦੀ 1 ਜੁਲਾਈ ਤੋਂ ਲਾਗੂ ਹੋਵੇਗਾ।
ਵਿਦੇਸ਼ੀ ਯਾਤਰੀਆਂ ਲਈ ਇਹ ਸਫ਼ਰ ਕੁਝ ਜ਼ਿਆਦਾ ਮਹਿੰਗਾ ਹੋ ਜਾਵੇਗਾ ਕਿਉਂਕਿ ਉਨ੍ਹਾਂ ਲਈ ASF ਇਸ ਵੇਲੇ 3.25 ਅਮਰੀਕੀ ਡਾਲਰ ਹੈ, ਜੋ ਆਉਂਦੀ 1 ਜੁਲਾਈ ਤੋਂ ਵਧ ਕੇ 4.85 ਅਮਰੀਕੀ ਡਾਲਰ ਹੋ ਜਾਵੇਗੀ।
ਇਹ ASF ਦਰਅਸਲ PSF (SC) ਦੀ ਥਾਂ ਲਵੇਗਾ, ਜਿਸ ਦਾ ਮਤਲਬ ਹੈ – ਪੈਸੇਂਜਰ ਸਰਵਿਸ ਫ਼ੀ (ਸਕਿਓਰਿਟੀ ਕੰਪੋਨੈਂਟ)। ASF ਦੀਆਂ ਉਪਰੋਕਤ ਦਰਾਂ 31 ਜੂਨ ਤੇ 1 ਜੁਲਾਈ, 2019 ਰਾਤ ਨੂੰ 12 ਵਜੇ ਲਾਗੂ ਹੋ ਜਾਣਗੀਆਂ।
ਭਾਰਤ ’ਚ ਹਰ ਸਾਲ 13 ਤੋਂ 14 ਕਰੋੜ ਲੋਕ ਹਵਾਈ ਸਫ਼ਰ ਕਰਦੇ ਹਨ।