ਹਵਾਈ ਫੌਜ ਦੇ ਇਕ ਜਹਾਜ਼ ਨੂੰ ਗਾਜ਼ੀਆਬਾਦ ਦੇ ਮਸੂਰੀ ਥਾਣਾ ਖੇਤਰ ਅਧੀਨ ਆਉਂਦੇ ਡਾਸਨਾ ਵਿਖੇ ਵੀਰਵਾਰ ਨੂੰ ਪੂਰਬੀ ਪੈਰੀਫਿਰਲ ਐਕਸਪ੍ਰੈਸ ਵੇਅ 'ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ।
ਏਅਰ ਫੋਰਸ ਦੇ ਇਸ ਜੈੱਟ ਦੀ ਐਮਰਜੈਂਸੀ ਲੈਂਡਿੰਗ ਨੂੰ ਜਹਾਜ਼ ਵਿੱਚ ਬਾਲਣ ਖਤਮ ਹੋਣਾ ਅਤੇ ਖਰਾਬੀ ਆਉਣਾ ਦੱਸਿਆ ਜਾ ਰਿਹਾ ਹੈ। ਪੂਰਬੀ ਪੈਰੀਫਿਰਲ ਐਕਸਪ੍ਰੈਸ ਵੇਅ 'ਤੇ ਜਹਾਜ਼ ਨੂੰ ਲੈਂਡ ਕਰਦੇ ਸਮੇਂ ਜਹਾਜ਼ ਦਾ ਅਗਲਾ ਪਹੀਆ ਮੋੜ ਗਿਆ ਅਤੇ ਇਕ ਪੰਖ (ਖੱਬੀ ਵਿੰਗ) ਨੂੰ ਵੀ ਨੁਕਸਾਨ ਪਹੁੰਚਿਆ ਹੈ। ਜਹਾਜ਼ ਦੇ ਐਮਰਜੈਂਸੀ ਲੈਂਡਿੰਗ ਸਮੇਂ ਇਸ ਦੇ ਦੋ ਪਾਇਲਟ ਸਨ, ਜੋ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਸ਼ੁਕਰ ਹੈ ਕਿ ਲੈਂਡਿੰਗ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ, ਇਸ ਦੇ ਕਾਰਨ, ਪੂਰਬੀ ਪੈਰੀਫਿਰਲ ਐਕਸਪ੍ਰੈਸ ਵੇਅ 'ਤੇ ਵਾਹਨਾਂ ਦਾ ਲੰਮਾ ਜਾਮ ਰਿਹਾ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਘਟਨਾ ਸਥਾਨ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੂਰਬੀ ਪੈਰੀਫਿਰਲ ਐਕਸਪ੍ਰੈਸ ਵੇਅ 'ਤੇ ਜਿਵੇਂ ਹੀ ਜਹਾਜ਼ ਦੇ ਐਮਰਜੈਂਸੀ ਲੈਂਡਿੰਗ ਬਾਰੇ ਜਾਣਕਾਰੀ ਮਿਲੀ, ਆਸ ਪਾਸ ਦੇ ਲੋਕ ਵੀ ਜਹਾਜ਼ ਨੂੰ ਵੇਖਣ ਲਈ ਮੌਕੇ 'ਤੇ ਪਹੁੰਚ ਗਏ। ਇਸ ਦੇ ਨਾਲ ਹੀ ਹਵਾਈ ਸੈਨਾ ਦੇ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਉੱਥੋਂ ਜਹਾਜ਼ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।