ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁੰਬਈ ’ਚ 25 ਸਾਲਾ ਏਅਰਹੋਸਟੈਸ ਨਾਲ ਬਲਾਤਕਾਰ

ਮੁੰਬਈ ’ਚ 25 ਸਾਲਾ ਏਅਰਹੋਸਟੈਸ ਨਾਲ ਬਲਾਤਕਾਰ

ਇਕ ਇਜਰਾਈਲ ਦੇ 23 ਸਾਲਾ ਕਰਮਚਾਰੀ ਨਾਲ ਹੀ ਕੰਮ ਕਰਨ ਵਾਲੀ ਏਅਰਹੋਸਟੈਸ ਨਾਲ ਬਲਾਤਕਾਰ ਕਰਨ ਦੇ ਦੋਸ਼ ਲੱਗਿਆ ਹੈ। ਇਸ ਦੇ ਬਾਅਦ ਪੁਲਿਸ ਨੇ ਕਰਮਚਾਰੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਘਟਨਾ ਤਿੰਨ ਜੂਨ ਨੂੰ ਹੋਈ ਜਦੋਂ ਉਹ ਹੈਦਰਾਬਾਦ ਤੋਂ ਮੁੰਬਈ ਆਈ।

 

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਸ਼ਾਮ ਨੂੰ ਏਅਰਪੋਰਟ ਤੋਂ ਦੋਸ਼ੀ ਅਤੇ ਮਹਿਲਾ ਨੇ ਇਕੱਠੀ ਗੱਡੀ ਕੀਤੀ। ਨੌਜਵਾਨ ਮਲਾਡ ਦੇ ਕੋਲ ਇਕ ਮਾਲ ਉਤੇ ਉਤਰ ਗਿਆ ਅਤੇ ਲੜਕੀ ਆਪਣੇ ਘਰ ਚਲੀ ਗਈ। ਇਸ ਤੋਂ ਬਾਅਦ ਏਅਰਹੋਸਟੈਸ ਨੇ ਆਪਣੇ ਬੈਗ ਘਰ ਉਤੇ ਰੱਖਿਆ ਅਤੇ ਵਾਪਸ ਜਾ ਕੇ ਮਾਲ ਦੇ ਬਾਰ ਵਿਚ ਮੁਲਜ਼ਮ ਨੌਜਵਾਨ ਨਾਲ ਮੁਲਾਕਾਤ ਕੀਤੀ।

 

ਮਹਿਲਾ ਦੇ ਬਿਆਨ ਅਨੁਸਾਰ, ਦੋਵਾਂ ਨੇ ਡ੍ਰਿੰਕ ਕੀਤੀ ਅਤੇ ਇਸ ਤੋਂ ਬਾਅਦ ਢੇਡ ਵਜੇ ਤੱਕ ਗੱਲਬਾਤ ਕੀਤੀ। ਜ਼ਿਆਦਾ ਸ਼ਰਾਬ ਪੀੜ ਕਾਰਨ ਨੌਜਵਾਨ ਲੜਕੀ ਨੂੰ ਆਪਣੇ ਅੰਧੇਰੀ ਸਥਿਤ ਅਪਾਰਟਮੈਂਟ ਲੈ ਗਿਆ। ਪੁਲਿਸ ਨੇ ਦੱਸਿਆ ਕਿ ਜਦੋਂ ਨੌਜਵਾਨ ਮੁਲਜ਼ਮ ਦੇ ਅਪਾਰਟਮੈਂਟ ਪਹੁੰਚੀ ਤਾਂ ਉਥੇ ਪਹਿਲਾਂ ਦੋ ਹੋਰ ਨੌਜਵਾਨ ਹਾਜ਼ਰ ਸਨ।

 

ਪੁਲਿਸ ਅਧਿਕਾਰੀ ਨੇ ਕਿਹਾ ਕਿ ਨੌਜਵਾਨ ਦੇ ਪਿਤਾ ਅਤੇ ਬੁਆਏਫ੍ਰੇਂਡ ਨੇ ਫੋਨ ਮਿਲਾਉਣ ਦੀ ਕਾਫੀ ਕੋਸ਼ਿਸ਼ ਕੀਤੀ, ਪ੍ਰੰਤੂ ਉਨ੍ਹਾਂ ਕਿਸੇ ਤਰ੍ਹਾਂ ਦਾ ਉੱਤਰ ਨਹੀਂ ਮਿਲਿਆ। ਲੜਕੀ ਨੇ ਦਾਅਵਾ ਕੀਤਾ ਕਿ ਮੁਲਜ਼ਮ ਨੇ ਉਸਦੇ ਨਾਲ ਰਾਤ ਨੂੰ ਬਲਾਤਕਾਰ ਕੀਤਾ।

 

ਇਸ ਤੋਂ ਬਾਅਦ ਅਗਲੇ ਦਿਨ ਘਰ ਪਹੁੰਚਣ ਉਤੇ ਲੜਕੀ ਦੇ ਪਿਤਾ ਨੇ ਉਸਦੇ ਸ਼ਰੀਰ ਉਤੇ ਲੱਗੀਆਂ ਚੋਟਾਂ ਦੇ ਨਿਸ਼ਾਨਾਂ ਬਾਰੇ ਪੁੱਛਿਆ। ਲੜਕੀ ਨੇ ਦੱਸਿਆ ਕਿ ਉਸਦੇ ਨਾਲ ਬਲਾਤਕਾਰ ਹੋਇਆ ਹੈ। ਉਸਦੇ ਬਾਅਦ ਲੜਕੀ ਦੇ ਪਿਤਾ ਉਸਦੇ ਹਸਪਤਾਲ ਲੈ ਕੇ ਗਏ ਜਿੱਥੇ ਪੁਲਿਸ ਨੂੰ ਬੁਲਾਇਆ ਗਿਆ। ਇਸ ਮਾਮਲੇ ਵਿਚ ਪੁਲਿਸ ਨੇ ਤਿੰਨ ਨੌਜਵਾਨਾਂ ਤੋਂ ਪੁੱਛਗਿੱਛ ਕਰਨ ਦੇ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Airhostess alleges rape 23 year old colleague arrested