ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਆ ਰਹੇ ਏਅਰਲੈੱਸ ਟਾਇਰ ਜੋ ਨਾ ਕਦੇ ਪੰਕਚਰ ਹੋਣਗੇ ਤੇ ਨਾ ਫਟਣਗੇ

ਹੁਣ ਆ ਰਹੇ ਏਅਰਲੈੱਸ ਟਾਇਰ ਜੋ ਨਾ ਕਦੇ ਪੰਕਚਰ ਹੋਣਗੇ ਤੇ ਨਾ ਫਟਣਗੇ

ਮਿਸ਼ਲਿਨ ਤੇ ਜਨਰਲ ਮੋਟਰਜ਼ ਨੇ ਕਾਰਾਂ ਲਈ ਬਿਲਕੁਲ ਅਤਿ–ਆਧੁਨਿਕ ਏਅਰਲੈੱਸ ਵ੍ਹੀਲ ਟੈਕਨਾਲੋਜੀ ਪੇਸ਼ ਕੀਤੀ ਹੈ। ਜੇ ਸੁਖਾਲ਼ੀ ਭਾਸ਼ਾ ਵਿੱਚ ਆਖੀਏ, ਤਾਂ ਇਨ੍ਹਾਂ ਨਵੇਂ ਟਾਇਰਾਂ ਦੀ ਹਵਾ ਨਿੱਕਲਣ ਤੇ ਪੰਕਚਰ ਜਿਹੀ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਇਸ ਤਕਨੀਕ ਨੂੰ Uptis ਪ੍ਰੋਟੋਟਾਈਪ (ਯੂਨੀਕ ਪੰਕਚਰ–ਪਰੂਫ਼ ਟਾਇਰ ਸਿਸਟਮ) ਕਿਹਾ ਜਾਂਦਾ ਹੈ।

 

 

ਜੁਆਇੰਟ ਰਿਸਰਚ ਐਗਰੀਮੈਂਟ ਅਧੀਨ ਦੋਵੇਂ ਕੰਪਨੀਆਂ ਨੂੰ ਸਾਲ 2024 ਦੀ ਸ਼ੁਰੂਆਤ ਵਿੱਓ ਯਾਤਰੀ ਮਾਡਲ ਉੱਤੇ ਅਪਟਿਸ ਪੇਸ਼ ਕਰਨ ਦੇ ਟੀਚੇ ਨਾਲ ਪ੍ਰੋਟੋਟਾਈਮ ਉੱਤੇ ਕਰਵਾ ਸਕਣਗੇ। ਮਿਸ਼ਲਿਨ ਤੇ ਜਨਰਲ ਮੋਟਰਜ਼ ਪ੍ਰੋਟੋਟਾਈਪ ਉੱਤੇ ਕੰਮ ਕਰ ਰਹੇ ਹਨ ਤੇ ਇਸ ਵਿੱਚ ਸ਼ੁਰੂਆਤ ਸ਼ੇਵਰਲੇ ਬੋਲਡ ਈਵੀ ਨਾਲ ਕਰਨ ਜਾ ਰਹੇ ਹਨ।

 

 

ਇਸ ਸਾਲ ਦੇ ਅੰਤ ਤੱਕ ਕੰਪਨੀਆਂ ਮਿਸ਼ੀਗਨ ’ਚ ਬੋਲਟ ਈਵੀ ਵਾਹਨਾਂ ਦੇ ਪਰੀਖਣ ਬੇੜੇ ’ਤੇ ਅਪਟਿਸ ਦਾ ਅਸਲ ਪਰੀਖਣ ਸ਼ੁਰੂ ਕਰਨਗੀਆਂ।

 

 

ਮਿਸ਼ਲਿਨ ਪਿਛਲੇ ਪੰਜ ਸਾਲਾਂ ਤੋਂ ਏਅਰਲੈੱਸ ਟਾਇਰਾਂ ਉੱਤੇ ਕੰਮ ਕਰ ਰਿਹਾ ਹੈ। ਇਹ ਫ਼ਲੈਟ ਟਾਇਰ ਤੇ ਬਲੋਆਊਟ ਦਾ ਖ਼ਤਰਾ ਖ਼ਤਮ ਕਰ ਦੇਣਗੇ ਭਾਵ ਇਹ ਟਾਇਰ ਨਾ ਹੀ ਕਦੇ ਪੰਕਚਰ ਹੋਣਗੇ ਤੇ ਨਾ ਹੀ ਕਦੇ ਬਲਾਸਟ ਹੋਣਗੇ ਭਾਵ ਕਦੇ ਫਟਣਗੇ ਵੀ ਨਹੀਂ।

 

 

ਪੂਰੀ ਦੁਨੀਆ ਵਿੱਚ ਲਗਭਗ 2 ਕਰੋੜ ਟਾਇਰ ਹਰ ਸਾਲ ਸਮੇਂ ਤੋਂ ਪਹਿਲਾਂ ਪੰਕਚਰ ਹੋ ਜਾਂਦੇ ਹਨ, ਸੜਕਾਂ ਦੇ ਖ਼ਤਰਿਆਂ ਕਾਰਨ ਨੁਕਸਾਨੇ ਜਾਂਦੇ ਹਨ ਜਾਂ ਹਵਾ ਦੇ ਘੱਟ ਦਬਾਅ ਕਾਰਨ ਖ਼ਰਾਬ ਹੋ ਜਾਂਦੇ ਹਨ। ਅਪਟਿਸ ਪ੍ਰੋਟੋਟਾਈਮ ਰਾਹੀਂ ਅਜਿਹਾ ਨੁਕਸਾਨ ਘਟ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Airless Tyres are coming those will neither puncture nor blast