ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦੀਆਂ ਏਅਰਲਾਈਨਜ਼ ਨੇ ਸਾਮਾਨ ਲਿਜਾਣ ਦੇ ਰੇਟ ਵਧਾਏ

ਭਾਰਤ ਦੀਆਂ ਏਅਰਲਾਈਨਜ਼ ਨੇ ਸਾਮਾਨ ਲਿਜਾਣ ਦੇ ਰੇਟ ਵਧਾਏ

ਭਾਰਤ ਦੀ ਲਗਭਗ ਹਰੇਕ ਏਅਰਲਾਈਨਜ਼ ਨੇ 15 ਕਿਲੋ ਤੋਂ ਵੱਧ ਦੇ ਸਾਮਾਨ ਦੇ ਚੈੱਕ-ਇਨ ਚਾਰਜਿਸ ਵਧਾ ਦਿੱਤੇ ਹਨ। ਇੰਡੀਗੋ, ਸਪਾਈਸ-ਜੈੱਟ ਤੇ ਗੋ-ਏਅਰ ਜਿਹੀਆਂ ਏਅਰਲਾਈਨਜ਼ ਹੁਣ 15 ਕਿਲੋਗ੍ਰਾਮ ਤੋਂ ਬਾਅਦ ਦੇ ਹਰੇਕ ਵਾਧੂ ਕਿਲੋਗ੍ਰਾਮ ਸਾਮਾਨ ਲਈ 400 ਰੁਪਏ ਵਸੂਲ ਕਰਿਆ ਕਰਨਗੀਆਂ। ਪਹਿਲਾਂ ਇਹ ਚਾਰਜਿਸ 300 ਰੁਪਏ ਪ੍ਰਤੀ ਕਿਲੋਗ੍ਰਾਮ ਸਨ।

ਪਹਿਲਾਂ ਤੋਂ ਕੀਤੀਆਂ ਬੁਕਿੰਗਜ਼ ਲਈ ਇੰਡੀ-ਗੋ ਅਤੇ ਗੋ-ਏਅਰ ਜਿਹੀਆਂ ਏਅਰਲਾਈਨਜ਼ ਹਰੇਕ ਵਧੀਕ 5 ਕਿਲੋਗ੍ਰਾਮ ਸਾਮਾਨ ਲਈ 1,900 ਰੁਪਏ ਵਸੂਲ ਕਰ ਰਹੀਆਂ ਹਨ। ਹਰੇਕ ਵਧੀਕ 10 ਕਿਲੋਗ੍ਰਾਮ ਲਈ 3,800 ਰੁਪਏ, 15 ਕਿਲੋਗ੍ਰਾਮ ਲਈ 5,700 ਰੁਪਏ ਅਤੇ ਹਰੇਕ ਵਧੀਕ 30 ਕਿਲੋਗ੍ਰਾਮ ਲਈ 11,400 ਰੁਪਏ ਵਸੂਲ ਕੀਤੇ ਜਾ ਰਹੇ ਹਨ।

ਪਿਛਲੇ ਵਰ੍ਹੇ ਇੰਡੀ-ਗੋ ਨੇ ਇਹ ਚਾਰਜਿਸ ਵਧਾਏ ਸਨ ਅਤੇ ਹਰੇਕ ਵਾਧੂ ਪੰਜ ਕਿਲੋਗ੍ਰਾਮ ਲਈ 1,425 ਰੁਪਏ, ਹਰੇਕ 20 ਕਿਲੋਗ੍ਰਾਮ ਲਈ 2,850 ਰੁਪਏ, 15 ਕਿਲੋਗ੍ਰਾਮ ਲਈ 4,275 ਰੁਪਏ ਅਤੇ ਹਰੇਕ 30 ਕਿਲੋਗ੍ਰਾਮ ਲਈ 8,550 ਰੁਪਏ ਚਾਰਜਿਸ ਤੈਅ ਕੀਤੇ ਗਏ ਸਨ।

ਇਸ ਦੌਰਾਨ ਜੈੱਟ ਏਅਰਵੇਜ਼ ਨੇ ਵੀ ਸਾਮਾਨ ਲਈ ਆਪਣੇ ਨਿਯਮਾਂ ਵਿੱਚ ਸੋਧ ਕੀਤੀ ਹੈ। ਉਸ ਨੇ ਪ੍ਰਤੀ ਕਿਲੋਗ੍ਰਾਮ ਲਈ ਇਹ ਚਾਰਜਿਸ 400 ਰੁਪਏ ਤੋਂ ਵਧਾ ਕੇ 500 ਰੁਪਏ ਕਰ ਦਿੱਤੇ ਹਨ। ਏਅਰਲਾਈਨ ਨੇ ਘਰੇਲੂ ਇਕੌਨੋਮੀ ਕਲਾਸ ਵਿੱਚ ਉਡਾਣਾਂ ਭਰਨ ਵਾਲੇ ਯਾਤਰੀਆਂ ਲਈ ਇੱਕ ਬੈਗ ਵਿੱਚ 15 ਕਿਲੋਗ੍ਰਾਮ ਤੱਕ ਸਾਮਾਨ ਰੱਖਣ ਦੀ ਇਜਾਜ਼ਤ ਦਿੱਤੀ ਹੈ ਤੇ ਅਗਲੇ 15 ਕਿਲੋਗ੍ਰਾਮ ਤੱਕ ਦੇ ਸਾਮਾਨ ਲਈ ਭਾਰਤ ਦੇ ਅੰਦਰ 3,999 ਰੁਪਏ ਵਸੂਲ ਕੀਤੇ ਜਾਣਗੇ। ਇਹ ਨਿਯਮ ਆਉਂਦੀ 15 ਜੁਲਾਈ ਤੋਂ ਲਾਗੂ ਹੋ ਜਾਣਗੇ। ਪ੍ਰੀਮੀਅਰ ਕਲਾਸ ਦੇ ਯਾਤਰੀਆਂ ਨੂੰ 15-15 ਕਿਲੋਗ੍ਰਾਮ ਦੇ ਦੋ ਬੈਗ ਰੱਖਣ ਦੀ ਇਜਾਜ਼ਤ ਹੋਵੇਗੀ।

ਏਅਰ ਇੰਡੀਆ ਨੇ ਆਪਣੇ ਯਾਤਰੀਆਂ ਨੇ 25 ਕਿਲੋਗ੍ਰਾਮ ਤੱਕ ਸਾਮਾਨ ਮੁਫ਼ਤ ਲਿਜਾਣ ਦੀ ਪ੍ਰਵਾਨਗੀ ਦਿੱਤੀ ਹੋਈ ਹੈ। ਇਸੇ ਮਹੀਨੇ ਪਹਿਲਾਂ ਉਸ ਸਨੇ 25 ਕਿਲੋਗ੍ਰਾਮ ਤੋਂ ਵੱਧ ਦੇ ਸਾਮਾਨ ਲਈ ਚਾਰਜਿਸ 400 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵਧਾ ਕੇ 500 ਰੁਪਏ ਪ੍ਰਤੀ ਕਿਲੋਗ੍ਰਾਮ ਕਰ ਦਿੱਤੇ ਸਨ।

ਸਪਾਈਸ ਜੈੱਟ ਏਅਰਲਾਈਨ ਦੇ ਪ੍ਰੀ-ਬੁਕਿੰਗ ਚਾਰਜਿਸ 5 ਕਿਲੋਗ੍ਰਾਮ, 10, 15, 20 ਅਤੇ 30 ਕਿਲੋਗ੍ਰਾਮ ਲਈ ਦੇਸ਼ ਅੰਦਰ ਉਡਾਣਾਂ ਭਰਨ ਲਈ ਯਾਤਰੂਆਂ ਵਾਸਤੇ ਚਾਰਜਿਸ ਕ੍ਰਮਵਾਰ 1600 ਰੁਪਏ, 3200 ਰੁਪਏ, 4800 ਰੁਪਏ, 6400 ਰੁਪਏ ਅਤੇ 9600 ਰੁਪਏ ਹਨ।

ਜੈੱਟ ਹਵਾਈ ਜਹਾਜ਼ਾਂ ਦੇ ਤੇਲ ਦੀਆਂ ਕੀਮਤਾਂ ਜਨਵਰੀ 2017 ਤੋਂ ਲੈ ਕੇ ਮਈ 2018 ਤੱਕ 40 ਫ਼ੀ ਸਦੀ ਵਧ ਚੁੱਕੀਆਂ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Airlines have hiked check in baggage charges