ਅੱਜ ਰਾਤੀਂ 12 ਵਜੇ ਤੋਂ ਏਅਰਟੈਲ ਅਤੇ ਵੋਡਾਫ਼ੋਨ–ਆਈਡੀਆ ਦੇ ਪਲੈਨਜ਼ ਮਹਿੰਗੇ ਹੋ ਜਾਣਗੇ। ਵਿੱਤੀ ਸੰਕਟ ’ਚੋਂ ਨਿੱਕਲਣ ਲਈ ਦੂਰਸੰਚਾਰ ਕੰਪਨੀਆਂ ਨੇ ਮੋਬਾਇਲ ਕਾਲ ਤੇ ਡਾਟਾ ਦਰਾਂ ਵਧਾਉਣ ਦਾ ਐਲਾਨ ਕੀਤਾ ਹੈ। ਰਿਲਾਇੰਸ ਜਿਓ ਛੇ ਦਸੰਬਰ ਨੂੰ ਨਵੀਂਆਂ ਦਰਾਂ ਦਾ ਐਲਾਨ ਕਰੇਗੀ।
ਭਾਰਤੀ ਏਅਰਟੈਲ ਨੇ ਵੀ ਆਪਣੇ ਪ੍ਰੀ–ਪੇਡ ਪਲੈਨਜ਼ ਵਿੱਚ 47 ਫ਼ੀ ਸਦੀ ਵਾਧਾ ਕਰ ਦਿੱਤਾ ਹੈ। ਇਸ ਦੇ ਪ੍ਰੀਪੇਡ ਪੈਕਸ ਵਿੱਚੋਂ ਸਿਰਫ਼ 19 ਰੁਪਏ ਵਾਲਾ ਪਲੈਨ ਨਹੀਂ ਬਦਲਿਆ ਹੈ। ਇਸ ਤੋਂ ਇਲਾਵਾ ਏਅਰਟੈਲ ਨੇ ਸਾਰੇ ਰੀਚਾਰਜ ਪਲੈਨ ਵਿੱਚ ਵਾਧਾ ਕਰ ਦਿੱਤਾ ਹੈ।
ਏਅਰਟੈਲ ਦੇ 148 ਰੁਪਏ ਵਾਲੇ ਪਲੈਨ ਦੀ ਵੈਲੀਡਿਟੀ 28 ਦਿਨ ਹੋਵੇਗੀ। ਪਹਿਲਾਂ ਇਹ 129 ਰੁਪਏ ਦਾ ਸੀ। ਹੁਣ ਇਹ 149 ਰੁਪਏ ਦਾ ਹੋ ਗਿਆ ਹੈ। ਇਸ ਵਿੱਚ ਅਨਲਿਮਿਟੇਡ ਕਾਲਿੰਗ, 300 ਐਸਐੱਮਐਸ ਰੋਜ਼ਾਨਾ ਤੇ 2 ਜੀਬੀ ਡਾਟਾ ਮਿਲਦਾ ਹੈ। ਇੰਝ ਹੀ 169 ਤੇ 199 ਰੁਪਏ ਵਾਲੇ ਰੀਚਾਰਜ ਪਲੈਨ ਨੂੰ ਰਲ਼ਾ ਦਿੱਤਾ ਗਿਆ ਹੈ। ਹੁਣ ਇਹ ਪਲੈਨ 248 ਰੁਪਏ ਦਾ ਹੋਵੇਗਾ; ਜਿਸ ਵਿੱਚ ਵਰਤੋਂਕਾਰਾਂ ਨੂੰ 28 ਦਿਨਾਂ ਲਈ ਅਨਲਿਮਿਟੇਡ ਕਾਲ, 100 ਐੱਸਐੱਮਐੱਸ ਅਤੇ 1.5 ਜੀਬੀ ਡਾਟਾ ਮਿਲੇਗਾ।
ਏਅਰਟੈਲ ਦੇ 298 ਰੁਪਏ ਦੇ ਪਲੈਨ ਵਿੱਚ ਅਨਲਿਮਿਟੇਡ ਕਾਲ, 100 ਐਸਐੱਮਐੱਸ ਰੋਜ਼ਾਨਾ ਤੇ 2 ਜੀਬੀ ਡਾਟਾ ਰੋਜ਼ 28 ਦਿਨਾਂ ਲਈ ਮਿਲੇਗਾ। ਪਹਿਲਾਂ ਇਹ ਪਲੈਨ 249 ਰੁਪਏ ਦਾ ਸੀ। ਏਅਰਟੈਲ ਦਾ 598 ਰੁਪਏ ਤੇ 698 ਰੁਪਏ ਵਾਲੇ 4–ਜੀ ਪਲੈਨ ਦੀ ਵੈਲੀਡਿਟੀ 28 ਦਿਨ ਹੋਵੇਗੀ; ਜਿਸ ਵਿੱਚ ਰੋਜ਼ਾਨਾ ਕ੍ਰਮਵਾਰ 1.5 ਜੀਬੀ ਅਤੇ 2 ਜੀਬੀ ਡਾਟਾ ਮਿਲੇਗਾ, ਅਨਲਿਮਿਟੇਡ ਕਾਲ ਦੋਵੇਂ ਪੈਕਸ ਵਿੱਚ ਹੈ ਤੇ 100 ਐੱਸਐੱਮਐੱਸ ਵੀ ਰੋਜ਼ਾਨਾ ਕੀਤੇ ਜਾ ਸਕਣਗੇ।
ਇੰਝ ਵੋਡਾਫ਼ੋਨ ਆਈਡੀਆ ਨੇ ਵੀ 365 ਦਿਨਾਂ ਦੀ ਵੈਲੀਡਿਟੀ ਵਾਲਾ 999 ਰੁਪਏ ਵਾਲਾ ਪਲੈਨ ਹੁਣ 1,499 ਰੁਪਏ ਦਾ ਕਰ ਦਿੱਤਾ ਹੈ। ਹੁਣ ਇਸ ਵਿੱਚ 24 ਜੀਬੀ ਡਾਟਾ ਮਿਲੇਗਾ ਜੋ ਪਹਿਲਾਂ 12 ਜੀਬੀ ਮਿਲਦਾ ਸੀ। 28 ਦਿਨਾਂ ਦੀ ਵੈਲੀਡਿਟੀ ਵਾਲਾ ਪਲੈਨ 299 ਰੁਪਏ ’ਚ ਮਿਲੇਗਾ; ਜਿਸ ਵਿੱਚ 2 ਜੀਬੀ ਡਾਟਾ ਮਿਲੇਗਾ।
84 ਦਿਨਾਂ ਦੀ ਵੈਲੀਡਿਟੀ ਵਾਲਾ ਪਲੈਨ 599 ਰੁਪਏ ’ਚ ਮਿਲੇਗਾ; ਜਿਸ ਵਿੱਚ 1.5 ਜੀਬੀ ਡਾਟਾ ਤੇ 100 ਐੱਸਐੱਮਐੱਸ ਮਿਲਣਗੇ। 399 ਰੁਪਏ ਦੇ ਪੈਕੇਜ ਵਿੱਚ 3 ਜੀਬੀ ਡਾਟਾ ਤੇ 100 ਐੱਸਐੱਮਐੱਸ 28 ਦਿਨਾਂ ਲਈ ਮਿਲਣਗੇ। ਇਸ ਤੋਂ ਇਲਾਵਾ 699 ਰੁਪਏ ਦੇ ਰੀਚਾਰਜ ਉੱਤੇ 100 ਐੱਸਐੱਮਐੱਸ ਤੇ 2 ਜੀਬੀ ਡਾਟਾ 84 ਦਿਨਾਂ ਲਈ ਮਿਲਣਗੇ। 569 ਰੁਪਏ ਦੇ ਪਲੈਨ ਉੱਤੇ 3 ਜੀਬੀ ਡਾਟਾ ਤੇ 100 ਐੱਸਐੱਮਐੱਸ ਮਿਲਣਗੇ।
ਸਭ ਤੋਂ ਮਹਿੰਗਾ ਸਾਲਾਨਾ ਪਲੈਨ ਹੋਇਆ, ਜਿਸ ਦੀ ਕੀਮਤ ਹੁਣ 1,699 ਰੁਪਏ ਤੋਂ ਵਧਾ ਕੇ 2,399 ਰੁਪਏ ਕਰ ਦਿੱਤੀ ਗਈ ਹੈ।