ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਿਹਾੜ 'ਚ ਬੰਦ ਦੁਸ਼ਯੰਤ ਦੇ ਪਿਤਾ ਅਜੇ ਚੌਟਾਲਾ ਨੂੰ ਮਿਲੀ ਫਰਲੋ, ਜਲਦੀ ਆਉਣਗੇ ਜੇਲ੍ਹ ਤੋਂ ਬਾਹਰ 

ਜਨਨਾਇਕ ਜਨਤਾ ਪਾਰਟੀ ਦੇ ਪ੍ਰਧਾਨ ਦੁਸ਼ੰਯਤ ਚੌਟਾਲਾ ਦੇ ਪਿਤਾ ਅਜੈ ਚੌਟਾਲਾ ਨੂੰ ਤਿਹਾੜ ਜੇਲ੍ਹ ਤੋਂ ਫਰਲੋ ਮਿਲ ਗਈ ਹੈ। ਤਿਹਾੜ ਜੇਲ੍ਹ ਦੇ ਮਹਾ ਨਿਰਦੇਸ਼ਕ ਨੇ ਕਿਹਾ ਕਿ ਅਜੈ ਚੌਟਾਲਾ ਨੂੰ ਫਰਲੋ ਦਿੱਤੀ ਗਈ ਹੈ ਅਤੇ ਉਹ ਅੱਜ ਸ਼ਾਮ ਜਾਂ ਕੱਲ੍ਹ ਸਵੇਰੇ ਜੇਲ੍ਹ ਤੋਂ ਬਾਹਰ ਆ ਜਾਣਗੇ। 

 

ਉਨ੍ਹਾਂ ਨੂੰ ਦੋ ਹਫ਼ਤੇ ਦੀ ਛੁੱਟੀ ਦੀ ਦਿੱਤੀ ਗਈ ਹੈ। ਅਜੈ ਚੌਟਾਲਾ ਨੂੰ ਇਹ ਫਰਲੋ ਜੇਲ੍ਹ ਵਿੱਚ ਚੰਗੇ ਆਚਰਣ ਲਈ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਅਜੈ ਚੌਟਾਲਾ ਅਤੇ ਉਨ੍ਹਾਂ ਦੇ ਪਿਤਾ ਓਮ ਪ੍ਰਕਾਸ਼ ਚੌਟਾਲਾਂ ਦੋਵਾਂ ਅਧਿਆਪਕ ਭਰਤੀ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹਨ।

 

 

 

ਅਜੈ ਚੌਟਾਲਾ ਨੂੰ ਫਰਲੋ ਦਿੱਤੇ ਜਾਣ ਦਾ ਐਲਾਨ ਜੇਜੇਪੀ ਵੱਲੋਂ ਹਰਿਆਣਾ ਵਿੱਚ ਬੀਜੇਪੀ ਨੂੰ ਸਮਰੱਥਨ ਦੇਣ ਦੇ ਐਲਾਨ ਤੋਂ ਬਾਅਦ ਆਇਆ ਹੈ। ਦੁਸ਼ਯੰਤ ਚੌਟਾਲਾ ਨਵੀਂ ਖੱਟਰ ਸਰਕਾਰ ਵਿੱਚ ਡਿਪਟੀ ਸੀ ਐਮ ਹੋਣਗੇ। ਮਨੋਹਰ ਲਾਲ ਖੱਟਰ ਐਤਵਾਰ ਨੂੰ ਦੂਜੀ ਵਾਰ ਪੀਐਮ ਅਹੁਦੇ ਦੀ ਸਹੁੰ ਲੈ ਸਕਦੇ ਹਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ajay Chautala Father of Dushyant Chautala granted furlough will be out today