ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਿਹਾੜ ’ਚੋਂ ਰਿਹਾਈ ਪਿੱਛੋਂ ਬੇਟੇ ਦੁਸ਼ਯੰਤ ਦੀ ਤਾਜਪੋਸ਼ੀ ਵੇਲੇ ਮੌਜੂਦ ਹੋਣਗੇ ਅਜੇ ਚੌਟਾਲਾ

ਤਿਹਾੜ ’ਚੋਂ ਰਿਹਾਈ ਪਿੱਛੋਂ ਬੇਟੇ ਦੁਸ਼ਯੰਤ ਦੀ ਤਾਜਪੋਸ਼ੀ ਵੇਲੇ ਮੌਜੂਦ ਹੋਣਗੇ ਅਜੇ ਚੌਟਾਲਾ

ਜਨਨਾਇਕ ਜਨਤਾ ਪਾਰਟੀ (JJP) ਦੇ ਪ੍ਰਧਾਨ ਦੁਸ਼ਯੰਤ ਚੌਟਲਾ ਦੇ ਪਿਤਾ ਅਜੇ ਚੌਟਾਲਾ ਤਿਹਾੜ ਜੇਲ੍ਹ ’ਚੋਂ ਬਾਹਰ ਆ ਗਏ ਹਨ। ਜੇਲ੍ਹ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਦੋ ਹਫ਼ਤਿਆਂ ਦੀ ਫ਼ਰਲੋ ਦਿੱਤੀ ਹੈ। ਹੁਣ ਅਜੇ ਚੌਟਾਲਾ ਦੇ ਐਤਵਾਰ ਬਾਅਦ ਦੁਪਹਿਰ ਆਪਣੇ ਪੁੱਤਰ ਦੁਸ਼ਯੰਤ ਚੌਟਾਲਾ ਦੇ ਉੱਪ–ਮੁੱਖ ਮੰਤਰੀ ਵਜੋਂ ਸਹੁੰ–ਚੁਕਾਈ ਸਮਾਰੋਹ ’ਚ ਵੀ ਭਾਗ ਲੈਣ ਦੀ ਸੰਭਾਵਨਾ ਹੈ।

 

 

ਅਜੇ ਚੌਟਾਲਾ ਨੂੰ ਅਧਿਆਪਕ ਭਰਤੀ ਘੁਟਾਲੇ ’ਚ ਦੋਸ਼ੀ ਕਰਾਰ ਦਿੱਤਾ ਗਿਆ ਸੀ ਤੇ ਅੱਜ–ਕੱਲ੍ਹ ਉਹ ਤਿਹਾੜ ਜੇਲ੍ਹ ’ਚ ਸਜ਼ਾ ਕੱਟ ਰਹੇ ਹਨ।

 

 

ਇੱਥੇ ਵਰਨਣਯੋਗ ਹੈ ਕਿ ਹਰਿਆਣਾ ’ਚ BJP ਅਤੇ JJP ਨੇ ਸ਼ੁੱਕਰਵਾਰ ਦੇਰ ਸ਼ਾਮੀਂ ਸਰਕਾਰ ਬਣਾਉਣ ਦਾ ਫ਼ੈਸਲਾ ਕੀਤਾ ਸੀ। ਦੁਸ਼ਯੰਤ ਚੌਟਾਲਾ ਦੇ BJP ਨਾਲ ਗੱਠਜੋੜ ਦੇ ਐਲਾਨ ਦੇ ਕੁਝ ਹੀ ਘੰਟਿਆਂ ਬਾਅਦ ਉਨ੍ਹਾਂ ਦੇ ਪਿਤਾ ਦੀ ਤਿਹਾੜ ਜੇਲ੍ਹ ’ਚੋਂ ਦੋ ਹਫ਼ਤਿਆਂ ਦੀ ਫ਼ਰਲੋ ਮਨਜ਼ੂਰ ਹੋ ਗਈ। ਅੱਜ ਐਤਵਾਰ ਸਵੇਰੇ ਉਹ ਤਿਹਾੜ ਜੇਲ੍ਹ ’ਚੋਂ ਬਾਹਰ ਆ ਗਏ।

 

 

ਕਾਨੂੰਨ ਮੁਤਾਬਕ ਜੇਲ੍ਹ ’ਚ ਕੈਦ ਚੰਗੇ ਵਿਵਹਾਰ ਵਾਲੇ ਕੈਦੀ ਨੂੰ ਇੱਕ ਸਾਲ ’ਚ 49 ਦਿਨਾਂ ਦੀ ਫ਼ਰਲੋ ਲਈ ਇਜਾਜ਼ਤ ਦਿੱਤੀ ਜਾਂਦੀ ਹੈ। ਅਜੇ ਚੌਟਾਲਾ ਨੇ ਫ਼ਰਲੋ ਦੇ ਆਪਣੇ ਬਚੇ ਦਿਨਾਂ ਵਿੱਚੋਂ 14 ਦਿਨਾਂ ਦੀ ਮੰਗ ਕੀਤੀ ਸੀ; ਇਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਫ਼ਰਲੋ ਦੇਣ ਦੀ ਪ੍ਰਵਾਨਗੀ ਦਿੱਤੀ ਹੈ।

 

 

ਦਰਅਸਲ, ਕਿਸੇ ਵੀ ਸਜ਼ਾ–ਯਾਫ਼ਤਾ ਕੈਦੀ; ਜਿਸ ਨੂੰ 5 ਸਾਲ ਜਾਂ ਉਸ ਤੋਂ ਵੱਧ ਦੀ ਸਜ਼ਾ ਹੋਈ ਹੋਵੇ ਅਤੇ ਉਹ ਆਪਣੀ ਸਜ਼ਾ ਦੇ ਤਿੰਨ ਸਾਲ ਜੇਲ੍ਹ ’ਚ ਬਿਤਾ ਚੁੱਕਾ ਹੋਵੇ; ਤਾਂ ਉਸ ਨੂੰ ਇੱਕ ਸਾਲ ਵਿੱਚ 7 ਹਫ਼ਤੇ ਫ਼ਰਲੋ ਦਿੱਤੇ ਜਾਣ ਦੀ ਵਿਵਸਥਾ ਹੈ।

 

 

ਇਸ ਮਾਮਲੇ ’ਚ ਵੀ ਇਹ ਸ਼ਰਤ ਵੀ ਹੁੰਦੀ ਹੈ ਕਿ ਜੇਲ੍ਹ ਵਿੱਚ ਕੈਦੀ ਦਾ ਵਿਵਹਾਰ ਵਧੀਆ ਹੋਵੇ ਤੇ ਉਸ ਨੂੰ ਅਪਰਧ ਕਰਨ ਦੀ ਕੋਈ ਆਦਤ ਨਾ ਹੋਵੇ। ਉਹ ਭਾਰਤ ਦਾ ਨਾਗਰਿਕ ਹੋਵੇ ਤੇ ਕਿਸੇ ਗੰਭੀਰ ਅਪਰਾਧ ਦਾ ਦੋਸ਼ੀ ਨਾ ਹੋਵੇ।

 

 

ਫ਼ਰਲੋ ਦੀ ਮਨਜ਼ੂਰੀ ਦੇਸ਼ ਦਾ ਗ੍ਰਹਿ ਵਿਭਾਗ ਦਿੰਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ajay Chautala to be present in Dushyant s oath taking ceremony after release from Tihar jail