ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਲੀਵੁੱਡ ਦੇ 'ਸਿੰਘਮ' ਨੇ 700 ਪਰਿਵਾਰਾਂ ਦੀ ਮਦਦ ਲਈ ਆਪਣਾ ਹੱਥ ਵਧਾਇਆ

ਦੇਸ਼ 'ਚ ਕੋਰੋਨਾ ਵਿਰੁੱਧ ਲੜਾਈ ਵਿੱਚ ਬਾਲੀਵੁੱਡ ਇੰਡਸਟਰੀ ਵੱਧ-ਚੜ੍ਹ ਕੇ ਕੰਮ ਕਰ ਰਹੀ ਹੈ। ਇਨ੍ਹੀਂ ਦਿਨੀਂ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਪਹੁੰਚਾਉਣ ਦਾ ਵਾਅਦਾ ਕੀਤਾ ਹੈ। ਉੱਧਰ ਸਿੰਘਮ ਮਤਲਬ ਅਜੇ ਦੇਵਗਨ ਧਾਰਾਵੀ ਦੇ 700 ਪਰਿਵਾਰਾਂ ਦੀ ਦੇਖਭਾਲ ਕਰ ਰਹੇ ਹਨ। ਉਨ੍ਹਾਂ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ। ਇਸ ਦੇ ਨਾਲ ਹੀ ਉਸ ਨੇ ਲੋਕਾਂ ਨੂੰ ਵਿਸ਼ੇਸ਼ ਅਪੀਲ ਵੀ ਕੀਤੀ ਹੈ।
 

ਅਜੇ ਦੇਵਗਨ ਨੇ ਟਵੀਟ ਕੀਤਾ, "ਧਾਰਾਵੀ ਕੋਵਿਡ-19 ਦਾ ਕੇਂਦਰ ਬਣਿਆ ਹੋਇਆ ਹੈ। ਕਈ ਨਾਗਰਿਕ ਐਮਸੀਜੀਐਮ ਦੀ ਮਦਦ ਨਾਲ ਦਿਰ-ਰਾਤ ਕੰਮ ਕਰ ਰਹੇ ਹਨ। ਕਈ ਐਨਜੀਓ ਦੀ ਮਦਦ ਨਾਲ ਲੋੜਵੰਦ ਲੋਕਾਂ ਨੂੰ ਰਾਸ਼ਨ ਤੇ ਹਾਈਜ਼ੀਨ ਕਿੱਟਾਂ ਉਪਲੱਬਧ ਕਰਵਾ ਰਹੇ ਹਨ। ਅਸੀਂ 700 ਪਰਿਵਾਰਾਂ ਦੀ ਮਦਦ ਕਰ ਰਹੇ ਹਾਂ। ਮੇਰੀ ਤੁਹਾਨੂੰ ਅਪੀਲ ਹੈ ਕਿ ਤੁਸੀ ਵੀ ਦਾਨ ਕਰੋ।"
 

 

ਇਸ ਤੋਂ ਪਹਿਲਾਂ ਅਜੇ ਦੇਵਗਨ ਸੋਸ਼ਲ ਮੀਡੀਆ 'ਤੇ ਸੋਨੂੰ ਸੂਦ ਦੀ ਪ੍ਰਸ਼ੰਸਾ ਕਰ ਚੁੱਕੇ ਹਨ। ਉਨ੍ਹਾਂ ਨੇ ਲਿਖਿਆ ਸੀ, "ਪ੍ਰਵਾਸੀ ਮਜ਼ਦੂਰਾਂ ਨੂੰ ਸੁਰੱਖਿਅਤ ਘਰ ਵਾਪਸ ਭੇਜਣ ਲਈ ਤੁਸੀ ਜੋ ਕੰਮ ਕਰ ਰਹੇ ਹੋ, ਉਹ ਬਹੁਤ ਹੀ ਸ਼ਲਾਘਾਯੋਗ ਹੈ। ਤੁਹਾਡੀ ਬਹੁਤ ਤਾਕਤ ਮਿਲੇ ਸੋਨੂੰ।"
 

ਵਰਕਫ਼ਰੰਟ ਦੀ ਗੱਲ ਕਰੀਏ ਅਜੇ ਦੇਵਗਨ ਨੂੰ ਆਖਰੀ ਵਾਰ ਫਿਲਮ 'ਤਾਨਾਜੀ : ਦੀ ਅਨਸੰਗ ਵਾਰੀਅਰ' ਵਿੱਚ ਵੇਖਿਆ ਗਿਆ ਸੀ। ਇਸ 'ਚ ਉਸ ਨੇ ਵੀਰ ਤਾਨਾਜੀ ਦੀ ਭੂਮਿਕਾ ਨਿਭਾਈ ਸੀ। ਫ਼ਿਲਮ 'ਚ ਸੈਫ ਅਲੀ ਖਾਨ ਖਲਨਾਇਕ ਦੇ ਕਿਰਦਾਰ 'ਚ ਨਜ਼ਰ ਆਏ ਸਨ। ਫ਼ਿਲਮ ਨੇ ਬਾਕਸ ਆਫਿਸ 'ਤੇ ਕਈ ਫਿਲਮਾਂ ਦੇ ਕਮਾਈ ਰਿਕਾਰਡ ਨੂੰ ਤੋੜ ਦਿੱਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ajay devgn helps 700 families of dharavi mumbai during lockdown asked people for donation