ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

10 ਦੇਸ਼ਾਂ ਦੇ ਸਮੁੰਦਰੀ ਫੌਜ ਮੁਖੀਆਂ ਨੂੰ ਡੋਵਾਲ ਨੇ ਕਿਹਾ, ਤਬਦੀਲੀ ਲਈ ਹੋ ਜਾਓ ਇਕ

ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਲ ਨੇ ਕਿਹਾ ਕਿ ਹਿੰਦ ਮਹਾਂਸਾਗਰ ਖੇਤਰ ਦੇ ਦੇਸ਼ਾਂ ਲਈ ਭਾਰਤ ਖੁੱਦ ਨੂੰ ਮੁਨਾਫਾਯੋਗ ਬਣਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਆਪਣੇ ਖੇਤਰ ਦੇ ਦੇਸ਼ਾਂ ਦੀ ਆਰਥਿਕਤਾ ਚ ਵੀ ਮਦਦ ਕਰੇਗਾ।

 

ਗੋਆ ਚ ਸਮੁੰਦਰੀ ਫੌਜ ਦੁਆਰਾ ਕਰਵਾਏ ਗੋਆ ਮੈਰੀਟਾਈਮ ਕਨਕਲੇਵ ਵਿਖੇ ਪਹੁੰਚੇ ਡੋਵਾਲ ਨੇ ਇੱਥੇ ਖੇਤਰ ਦੇ ਦੇਸ਼ਾਂ ਨੂੰ ਕਿਹਾ ਕਿ ਉਹ ਭਾਰਤ ਦੀ ਟੈਕਨਾਲੋਜੀ ਅਤੇ ਬੁਨਿਆਦੀ ਢਾਂਚੇ ਦਾ ਲਾਭ ਲੈਣ। ਇਸ ਸਮਾਰੋਹ ਚ ਡੋਵਾਲ ਨਾਲ 10 ਦੇਸ਼ਾਂ ਦੇ ਸਮੁੰਦਰੀ ਫੌਜ ਮੁਖੀ ਮੌਜੂਦ ਸਨ।

 

ਉਨ੍ਹਾਂ ਕਿਹਾ ਕਿ ਭਾਰਤ ਦੇ ਬਹੁਤ ਸਾਰੇ ਭੂਗੋਲਿਕ ਫਾਇਦੇ ਹਨ, ਵੱਡੇ ਖੇਤਰ ਹਨ ਤੇ ਭਾਰਤ ਨੇ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਸ਼ੁਰੂ ਕੀਤੀਆਂ ਹਨ ਜਿਨ੍ਹਾਂ ਦਾ ਲਾਭ ਦੂਜੇ ਦੇਸ਼ਾਂ ਨੂੰ ਵੀ ਹੋਵੇਗਾ। ਭਾਰਤ ਵਲੋਂ ਹੋਰ ਦੇਸ਼ਾਂ ਨੂੰ ਨੈਵੀਗੇਸ਼ਨਲ ਚੇਤਾਵਨੀਆਂ ਅਤੇ ਹਾਈਡ੍ਰੋਗ੍ਰਾਫਿਕ ਸਰਵੇਖਣ ਪ੍ਰਦਾਨ ਕਰਨ ਬਾਰੇ ਗੱਲ ਕਰਦਿਆਂ ਡੋਵਾਲ ਨੇ ਕਿਹਾ ਕਿ ਜੋ ਵੀ ਤਕਨਾਲੋਜੀ ਅਤੇ ਬੁਨਿਆਦੀ ਢਾਂਚਾ ਤਿਆਰ ਕਰਨ ਚ ਭਾਰਤ ਸਫਲ ਰਿਹਾ ਹੈ, ਉਹ ਉਨ੍ਹਾਂ ਨੂੰ ਦੂਜੇ ਦੇਸ਼ਾਂ ਨਾਲ ਸਾਂਝਾ ਕਰਨਾ ਚਾਹੁੰਦਾ ਹੈ।

 

ਉਨ੍ਹਾਂ ਕਿਹਾ ਕਿ ਗੁਆਂਢੀਆਂ ਨਾਲ ਸਾਂਝ ਦੀ ਪਹਿਲੀ ਨੀਤੀ ਚ ਸਾਡੀ ਵਚਨਬੱਧਤਾ ਇਹ ਹੈ ਕਿ ਅਸੀਂ ਅੱਤਵਾਦ ਨਾਲ ਲੜਨ, ਜੁਰਮਾਂ ਨੂੰ ਘਟਾਉਣ, ਨਸ਼ਿਆਂ ਦੀ ਤਸਕਰੀ ਅਤੇ ਹਥਿਆਰਾਂ ਦੀ ਤਸਕਰੀ ਰੋਕਣ ਚ ਤੁਹਾਡੀ ਮਦਦ ਚਾਹੁੰਦੇ ਹਾਂ।

 

ਡੋਵਾਲ ਨੇ ਜ਼ੋਰ ਦਿੰਦਿਆਂ ਕਿਹਾ ਕਿ ਅਸੀਂ ਕਿਸੇ ਗੱਠਜੋੜ ਦਾ ਹਿੱਸਾ ਨਹੀਂ ਹਾਂ ਤੇ ਨਾ ਹੀ ਕਿਸੇ ਇਕ ਦੇਸ਼ ਦੇ ਨਾਲ ਹਾਂ। ਸਾਡਾ ਧਿਆਨ ਇਕੱਠੇ ਮਿਲ ਕੇ ਸਹੀ ਤਬਦੀਲੀ ਲਿਆਉਣ 'ਤੇ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ajit dobhal to naval chief of 10 countries we should come together for change