ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਜੀਤ ਪਵਾਰ ਤੇ ਭਾਜਪਾ 30 ਨਵੰਬਰ ਨੂੰ ਸਦਨ ’ਚ ਬਹੁਮੱਤ ਸਿੱਧ ਨਹੀਂ ਕਰ ਸਕਣਗੇ: ਸ਼ਰਦ ਪਵਾਰ

ਅਜੀਤ ਪਵਾਰ ਤੇ ਭਾਜਪਾ ਸਦਨ ’ਚ ਬਹੁਮੱਤ ਸਿੱਧ ਨਹੀਂ ਕਰ ਸਕਣਗੇ: ਸ਼ਰਦ ਪਵਾਰ

ਰਾਸ਼ਟਰਵਾਦੀ ਕਾਂਗਰਸ ਪਾਰਟੀ (NCP – ਨੈਸ਼ਨਲਿਸਟ ਕਾਂਗਰਸ ਪਾਰਟੀ) ਦੇ ਪ੍ਰਧਾਨ ਸ੍ਰੀ ਸ਼ਰਦ ਪਵਾਰ ਅਤੇ ਸ਼ਿਵ ਸੈਨਾ ਮੁਖੀ ਸ੍ਰੀ ਊਧਵ ਠਾਕਰੇ ਨੇ ਅੱਜ ਇੱਥੇ ਸਾਂਝੀ ਪ੍ਰੈੱਸ ਕਾਨਫ਼ਰੰਸ ਕੀਤੀ। ਸ੍ਰੀ ਪਵਾਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਅਜੀਤ ਪਵਾਰ ਨੇ ਆਪਣੀ ਮਰਜ਼ੀ ਨਾਲ ਭਾਜਪਾ ਨੂੰ ਆਪਣੀ ਹਮਾਇਤ ਦਿੱਤੀ ਹੈ ਤੇ ਅਜੀਤ ਪਵਾਰ ਵਿਰੁੱਧ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।

 

 

ਸ੍ਰੀ ਸ਼ਰਦ ਪਵਾਰ ਨੇ ਕਿਹਾ ਕਿ ਅਜੀਤ ਪਵਾਰ ਤੇ ਭਾਜਪਾ ਆਉਂਦੀ 30 ਨਵੰਬਰ ਨੂੰ ਵਿਧਾਨ ਸਭਾ ’ਚ ਕਦੇ ਵੀ ਬਹੁਮੱਤ ਹਾਸਲ ਨਹੀਂ ਕਰ ਸਕਣਗੇ। ਉਨ੍ਹਾਂ ਕਿਹਾ ਕਿ ਅਜੀਤ ਪਵਾਰ ਦੀ ਕਾਰਵਾਈ ਪੂਰੀ ਤਰ੍ਹਾਂ ਅਨੁਸ਼ਾਸਨਹੀਣਤਾ ਹੈ। NCP ਦਾ ਕੋਈ ਵੀ ਕਾਰਕੁੰਨ ਜਾਂ ਆਗੂ NCP-BJP ਸਰਕਾਰ ਦੇ ਹੱਕ ’ਚ ਨਹੀਂ ਹੈ।

 

 

ਸ੍ਰੀ ਸ਼ਰਦ ਪਵਾਰ ਨੇ ਕਿਹਾ ਕਿ ਪਾਰਟੀਆਂ ਕੋਲ ਵਿਧਾਇਕਾਂ ਦੀ ਪੂਰੀ ਸੂਚੀ ਮੌਜੂਦ ਸੀ ਤੇ ਉਸ ਉੱਤੇ ਸਾਰੇ ਵਿਧਾਇਕਾਂ ਦੇ ਹਸਤਾਖਰ ਵੀ ਮੌਜੂਦ ਸਨ। ਇਹੋ ਸੂਚੀ ਅਜੀਤ ਪਵਾਰ ਕੋਲ ਸੀ ਕਿਉਂਕਿ ਉਹ ਵਿਧਾਨ ਸਭਾ ’ਚ ਪਾਰਟੀ ਦਾ ਆਗੂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਅਜੀਤ ਨੇ ਉਹੀ ਸੂਚੀ ਰਾਜਪਾਲ ਨੂੰ ਸੌ਼ਪੀ ਹੋਵੇਗੀ।

 

 

ਸ੍ਰੀ ਸ਼ਰਦ ਪਵਾਰ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਰਾਜਪਾਲ ਨੂੰ ਮਿਲਣਗੇ।

 

 

ਸ੍ਰੀ ਸ਼ਰਦ ਪਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਰਾਜਪਾਲ ਨੇ ਉਨ੍ਹਾਂ ਨੂੰ ਬਹੁਮੱਤ ਸਿੱਧ ਕਰਨ ਲਈ ਸਮਾਂ ਦਿੱਤਾ ਹੋਵੇਗਾ ਪਰ ਉਹ ਸਦਨ ’ਚ ਬਹੁਮੱਤ ਸਿੱਧ ਨਹੀਂ ਕਰ ਸਕਣਗੇ। ਉਸ ਤੋਂ ਬਾਅਦ ਸਾਡੀਆਂ ਤਿੰਨੇ ਪਾਰਟੀਆਂ ਸਰਕਾਰ ਬਣਾਉਣਗੀਆਂ; ਜਿਵੇਂ ਕਿ ਪਹਿਲਾਂ ਫ਼ੈਸਲਾ ਹੋ ਚੁੱਕਾ ਹੈ।

 

 

ਸ੍ਰੀ ਸ਼ਰਦ ਪਵਾਰ ਨੇ ਕਿਹਾ ਕਿ ਅਜੀਤ ਪਵਾਰ ਨਾਲ ਜਾਣ ਵਾਲੇ NCP ਦੇ ਸਾਰੇ ਵਿਧਾਇਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਦਲ–ਬਦਲੀ ਵਿਰੋਧੀ ਕਾਨੂੰਨ ਹੈ; ਜਿਸ ਦੇ ਆਧਾਰ ’ਤੇ ਉਨ੍ਹਾਂ ਦੀ ਮੈਂਬਰਸ਼ਿਪ ਤੱਕ ਖ਼ਤਮ ਹੋ ਸਕਦੀ ਹੈ।

 

 

ਸ੍ਰੀ ਸ਼ਰਦ ਪਵਾਰ ਨੇ ਕਿਹਾ ਕਿ ਕਾਂਗਰਸ, ਸ਼ਿਵ ਸੈਨਾ ਤੇ NCP ਦੇ ਆਗੂ ਸਰਕਾਰ ਬਣਾਉਣ ਲਈ ਇੱਕਜੁਟ ਹੋਏ ਸਨ। ਸਾਡੇ ਕੋਲ ਲੋੜੀਂਦੀ ਗਿਣਤੀ ਹੈ। ਸਾਡੇ ਕੋਲ ਅਧਿਕਾਰਤ 44, 56 ਅਤੇ 54 ਵਿਧਾਇਕਾਂ ਦੀ ਤਾਕਤ ਹੈ। ਕਈ ਆਜ਼ਾਦ ਵਿਧਾਇਕ ਵੀ ਸਾਡੇ ਨਾਲ ਹਨ ਤੇ ਸਾਡੇ ਕੋਲ ਕੁੱਲ 170 ਵਿਧਾਇਕਾਂ ਦੀ ਤਾਕਤ ਹੈ।

 

 

ਸ਼ਿਵ ਸੈਨਾ ਦੇ ਮੁਖੀ ਸ੍ਰੀ ਊਧਵ ਠਾਕਰੇ ਨੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਾਂ ਈਵੀਐੱਮ ਦੀ ਖੇਡ ਚੱਲੀ ਸੀ ਤੇ ਹੁਣ ਇਹ ਖੇਡ ਚੱਲ ਰਹੀ ਹੈ। ‘ਮੈਨੂੰ ਨਹੀਂ ਲੱਗਦਾ ਕਿ ਚੋਣਾਂ ਦੀ ਜ਼ਰੂਰਤ ਹੈ। ਇਸ ਹਕੀਕਤ ਤੋਂ ਸਾਰੇ ਵਾਕਫ਼ ਹਨ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਨੇ ਕੀ ਕੀਤਾ ਸੀ, ਜਦੋਂ ਉਨ੍ਹਾਂ ਨਾਲ ਵਿਸ਼ਵਾਸਘਾਤ ਹੋਇਆ ਸੀ ਤੇ ਪਿੱਛੋਂ ਹਮਲਾ ਹੋਇਆ ਸੀ।’

 

 

NCP ਦੇ ਵਿਧਾਇਕ ਰਾਜੇਂਦਰ ਸ਼ਿੰਗਾਨੇ ਨੇ ਕਿਹਾ ਕਿ ਅਜੀਤ ਪਵਾਰ ਨੇ ਉਨ੍ਹਾਂ ਨੂੰ ਕਿਸੇ ਮੁੱਦੇ ’ਤੇ ਵਿਚਾਰ–ਵਟਾਂਦਰੇ ਲਈ ਸੱਦਿਆ ਸੀ ਤੇ ਉਨ੍ਹਾਂ ਨੂੰ ਹੋਰਨਾਂ MLAs ਨਾਲ ਰਾਜ ਭਵਨ ਲਿਜਾਂਦਾ ਗਿਆ ਸੀ। ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝ ਸਕਦਾ, ਸਹੁੰ–ਚੁਕਾਈ ਦੀ ਰਸਮ ਵੀ ਹੋ ਗਈ ਸੀ। ‘ਫਿਰ ਮੈਂ ਪਵਾਰ ਸਾਹਿਬ ਵੱਲ ਨੱਸਿਆ ਸਾਂ ਤੇ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਸ਼ਰਦ ਪਵਾਰ ਤੇ NCP ਨਾਲ ਹਾਂ।’

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ajit Pawar and BJP will not be able to prove majority Sharad Pawar