ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਜੀਤ ਪਵਾਰ ਮੁੜ ਮਹਾਰਾਸ਼ਟਰ ਦੇ ਡਿਪਟੀ CM, 36 ਮੰਤਰੀਆਂ ਚੁੱਕੀ ਸਹੁੰ

ਅਜੀਤ ਪਵਾਰ ਮੁੜ ਮਹਾਰਾਸ਼ਟਰ ਦੇ ਡਿਪਟੀ CM, 36 ਮੰਤਰੀਆਂ ਚੁੱਕੀ ਸਹੁੰ

ਮਹਾਰਾਸ਼ਟਰ ਦੀ ਊਧਵ ਠਾਕਰੇ ਸਰਕਾਰ ਦੇ ਮੰਤਰੀ ਮੰਡਲ ਦਾ ਅੱਜ ਵਿਸਥਾਰ ਹੋ ਗਿਆ ਹੈ। NCP ਦੇ ਸ੍ਰੀ ਅਜੀਤ ਪਵਾਰ ਇੱਕ ਵਾਰ ਫਿਰ ਆਪਣੇ ਸੂਬੇ ਦੇ ਡਿਪਟੀ ਮੁੱਖ ਮੰਤਰੀ (CM) ਬਣ ਗਏ ਹਨ। ਅੱਜ ਤਿੰਨੇ ਪਾਰਟੀਆਂ ਸ਼ਿਵ ਸੈਨਾ, ਐੱਨਸੀਪੀ ਤੇ ਕਾਂਗਰਸ ਦੇ ਕੁੱਲ 36 ਮੰਤਰੀਆਂ ਨੇ ਆਪਣੇ ਅਹੁਦਿਆਂ ਦੇ ਭੇਤ ਗੁਪਤ ਰੱਖਣ ਦਾ ਹਲਫ਼ ਲਿਆ।

 

 

ਅੱਜ ਕਾਂਗਰਸ ਦੇ ਸ੍ਰੀ ਅਸ਼ੋਕ ਚਵਾਨ ਨੇ ਕੈਬਿਨੇਟ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਨਾਲ ਐੱਨਸੀਪੀ ਦੇ ਦਿਲੀਪ ਵਲਸੇ ਪਾਟਿਲ ਤੇ ਧਨੰਜੇ ਮੁੰਡੇ ਨੇ ਵੀ ਸਹੁੰ ਚੁੱਕੀ। ਵਿਜੇ ਵਡੇਟੀਵਾਰ (ਕਾਂਗਰਸ), ਅਨਿਲ ਦੇਸ਼ਮੁਖ ਹਸਨ ਸ਼ਰੀਫ਼ (ਹਸਨ ਸ਼ਰੀਫ਼) ਨੇ ਵੀ ਕੈਨਿੇਟ ਮੰਤਰੀਆਂ ਵਜੋਂ ਸਹੁੰ ਚੁੱਕੀ।

 

 

ਐੱਨਸੀਪੀ ਦੇ ਰਾਜੇਂਦਰ ਸ਼ਿੰਗਣੇ ਨੇ ਮੰਤਰੀ ਵਜੋਂ ਹਲਫ਼ ਲਿਆ। ਉਹ ਪੰਜਵੀਂ ਵਾਰ ਵਿਧਾਇਕ ਚੁਣੇ ਗਏ ਹਨ। ਉਹ ਬੁਲਢਾਣਾ ਜ਼ਿਲ੍ਹੇ ਦੇ ਸਿੰਦਖੇੜ ਰਾਜਾ ਤੋਂ ਵਿਧਾਇਕ ਬਣੇ ਹਨ। ਕਾਂਗਰਸ ਦੇ ਵਰਸ਼ਾ ਗਾਇਕਵਾੜ ਨੇ ਮੰਤਰੀ ਵਜੋਂ ਹਲਫ਼ ਲਿਆ।

 

 

ਐੱਨਸੀਪੀ ਦੇ ਅਨਿਲ ਦੇਸ਼ ਮੁਖ ਨੇ ਵੀ ਸਹੁੰ ਚੁੱਕੀ, ਜੋ ਨਾਗਪੁਰ ਦੇ ਕਟੋਲ ਤੋਂ 5ਵੀਂ ਵਾਰ ਵਿਧਾਇਕ ਚੁਣੇ ਗਏ ਹਨ। ਸ੍ਰੀ ਹਸਨ ਮੁਸ਼ਰੀਫ਼ ਕਾਂਗਲ ਹਲਕੇ ਤੋਂ ਵਿਧਾਇਕ ਹਨ।

 

 

ਸ੍ਰੀ ਊਧਵ ਠਾਕਰੇ ਦੇ ਪੁੱਤਰ ਅਦਿਤੀ ਠਾਕਰੇ ਵੀ ਹੁਣ ਮਹਾਰਾਸ਼ਟਰ ਦੇ ਮੰਤਰੀ ਹਨ। ਇਸ ਸੂਚੀ ਵਿੱਚ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਦੇ ਭਰਾ ਸੁਨੀਲ ਰਾਉਤ ਦਾ ਨਾਂਅ ਸ਼ਾਮਲ ਨਹੀਂ ਹੈ। ਸੂਤਰਾਂ ਮੁਤਾਬਕ ਸ੍ਰੀ ਸੁਨੀਲ ਰਾਉਤ ਇਸ ਕਾਰਨ ਨਾਰਾਜ਼ ਹਨ ਤੇ ਉਹ ਵਿਧਾਇਕੀ ਤੋਂ ਅਸਤੀਫ਼ਾ ਦੇ ਸਕਦੇ ਹਨ।

 

 

ਸ੍ਰੀ ਸ਼ਰਦ ਪਵਾਰ ਦੇ ਭਤੀਜੇ ਅਜੀਤ ਪਵਾਰ ਸਾਲ 2014 ਤੋਂ ਪਹਿਲਾਂ ਦੀ ਪਿਛਲੀ ਕਾਂਗਰਸ–ਐੱਨਸੀਪੀ ਸਰਕਾਰ ਵਿੱਚ ਵੀ ਉੱਪ–ਮੁੱਖ ਮੰਤਰੀ ਸਨ। ਇਸ ਵਿਧਾਨ ਸਭਾ ਚੋਣ ਤੋਂ ਬਾਅਦ ਅਜੀਤ ਪਵਾਰ ਅਚਾਨਕ ਭਾਜਪਾ ਨਾਲ ਚਲੇ ਗਏ ਸਨ ਤੇ ਦੇਵੇਂਦਰ ਫੜਨਵੀਸ ਦੀ ਅਗਵਾਈ ਹੇਠਲੀ ਸਰਕਾਰ ਵਿੱਚ ਉੱਪ–ਮੁੱਖ ਮੰਤਰੀ ਬਣੇ ਸਨ ਪਰ ਉਨ੍ਹਾਂ 80 ਘੰਟਿਆਂ ਅੰਦਰ ਹੀ ਅਸਤੀਫ਼ਾ ਵੀ ਦੇ ਦਿੱਤਾ ਸੀ ਤੇ ਫੜਨਵੀਸ ਸਰਕਾਰ ਡਿੱਗ ਪਈ ਸੀ।

 

 

ਸ੍ਰੀ ਠਾਕਰੇ ਦੀ ਅਗਵਾਈ ਹੇਠ 28 ਨਵੰਬਰ ਨੂੰ ਸ਼ਿਵ ਸੈਨਾ–ਐੱਨਸੀਪੀ ਤੇ ਕਾਂਗਰਸ ਦੇ ਛੇ ਮੰਤਰੀਆਂ ਨੇ ਵੀ ਹਲਫ਼ ਲਿਆ ਸੀ। ਮਹਾਰਾਸ਼ਟਰ ਵਿੱਚ ਕੁੱਲ 42 ਮੰਤਰੀ ਹੀ ਸਹੁੰ ਚੁੱਕ ਸਕਦੇ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ajit Pawar now again Maharashtra s Deputy CM 36 Ministers took oath