ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਅਲਾਹਾਬਾਦ ਹਾਈ ਕੋਰਟ ਕੈਂਪਸ ’ਚ ‘ਅਜਿਤੇਸ਼ ਨਾਲ ਕੁੱਟਮਾਰ’

​​​​​​​ਅਲਾਹਾਬਾਦ ਹਾਈ ਕੋਰਟ ਕੈਂਪਸ ’ਚ ‘ਅਜਿਤੇਸ਼ ਨਾਲ ਕੁੱਟਮਾਰ’

ਬਰੇਲੀ ਤੋਂ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਰਾਜੇਸ਼ ਮਿਸ਼ਰਾ ਦੀ ਧੀ ਸਾਕਸ਼ੀ ਅਤੇ ਉਨ੍ਹਾਂ ਦੇ ਪਤੀ ਅਜਿਤੇਸ਼ ਕੁਮਾਰ ਆਪਣੀ ਸੁਰੱਖਿਆ ਦੀ ਮੰਗ ਨੂੰ ਲੈ ਕੇ ਅੱਜ ਸੋਮਵਾਰ ਨੂੰ ਅਲਾਹਾਬਾਦ ਹਾਈ ਕੋਰਟ ’ਚ ਪੇਸ਼ ਹੋਏ। ਸੁਣਵਾਈ ਦੌਰਾਨ ਹਾਈ ਕੋਰਟ ਨੇ ਸਾਕਸ਼ੀ ਤੇ ਅਜਿਤੇਸ਼ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ।

 

 

ਏਐੱਨਆਈ ਦੀ ਇੱਕ ਰਿਪੋਰਟ ਮੁਤਾਬਕ ਇਸ ਦੌਰਾਨ ਅਜਿਤੇਸ਼ ਦੇ ਵਕੀਲ ਨੇ ਦਾਅਵਾ ਕੀਤਾ ਕਿ ਹਾਈ ਕੋਰਟ ਕੈਂਪਸ ਦੇ ਅੰਦਰ ਕੁਝ ਲੋਕਾਂ ਨੇ ਅਜਿਤੇਸ਼ ਨਾਲ ਕੁੱਟਮਾਰ ਕੀਤੀ ਹੈ ਪਰ ਪੁਲਿਸ ਇਸ ਗੱਲ ਤੋਂ ਇਨਕਾਰ ਕਰ ਰਹੀ ਹੈ।

 

 

ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਰਾਜੇਸ਼ ਮਿਸ਼ਰਾ ਦੀ ਧੀ ਸਾਕਸ਼ੀ ਆਪਣੇ ਪਤੀ ਅਜਿਤੇਸ਼ ਨਾਲ਼ ਸ਼ੁੱਕਰਵਾਰ ਨੂੰ ਇੱਕ ਨਿਜੀ ਟੀਵੀ ਚੈਨਲ ਦੇ ਸਟੂਡੀਓ ’ਚ ਪੁੱਜੀ ਸੀ। ਉੱਥੇ ਟੀਵੀ ਚੈਨਲ ਨੇ ਸਾਕਸ਼ੀ ਦੀ ਗੱਲਬਾਤ ਫ਼ੋਨ ਉੱਤੇ ਵਿਧਾਇਕ ਪਿਤਾ ਰਾਜੇਸ਼ ਮਿਸ਼ਰਾ ਨਾਲ ਗੱਲ ਕਰਵਾਈ ਸੀ।

 

 

ਤਦ ਸਾਕਸ਼ੀ ਨੇ ਆਖਿਆ ਸੀ – ‘ਪਾਪਾ ਮੈਨੂੰ ਮਾਫ਼ ਕਰ ਦੇਵੋ’। ਤਦ ਸ੍ਰੀ ਮਿਸ਼ਰਾ ਨੇ ਜਵਾਬ ਦਿੱਤਾ ਸੀ – ‘ਜਿੱਥੇ ਵੀ ਰਹਿ ਖ਼ੁਸ਼ ਰਹਿ। ਮੈਂ ਕੱਲ੍ਹ ਹੀ ਆਖ ਦਿੱਤਾ ਸੀ ਕਿ ਮੇਰੇ ਪਰਿਵਾਰ ਨੂੰ ਚੈਨ ਨਾਲ ਰਹਿ ਦੇ।’

 

 

ਸਾਕਸ਼ੀ ਨੇ ਦੋਸ਼ ਲਾਇਆ ਹੈ ਕਿ ਉਸ ਦੇ ਪਿਤਾ ਨੇ ਉਸ ਨੂੰ ਪੜ੍ਹਨ ਨਹੀਂ ਦਿੱਤਾ। ਜੇ ਉਹ ਪੜ੍ਹਨ ਨਹੀਂ ਦਿੱਤੇ, ਤਾਂ ਉਸ ਨੇ ਵਿਆਹ ਨਹੀਂ ਕਰਨਾ ਸੀ। ਉਸ ਨੇ ਕਿਹਾ  ਕਿ ਉਸ ਨੂੰ ਘਰੋਂ ਨਿੱਕਲਣ ਨਹੀਂ ਦਿੱਤਾ ਜਾਂਦਾ ਸੀ।

 

 

ਟੀਵੀ ਚੈਨਲ ਉੱਤੇ ਹੀ ਉਸ ਨੇ ਆਪਣੇ ਪਿਤਾ ਨੂੰ ਸੰਬੋਧਨ ਕਰਦਿਆਂ ਆਖਿਆ ਸੀ – ‘ਮੈ ਉਨ੍ਹਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਆਪਣੀ ਸੋਚ ਬਦਲੋ ਤੇ ਜਿੰਨੀ ਅਹਿਮੀਅਤ ਤੁਸੀਂ ਪੁੱਤਰ ਨੂੰ ਦਿੰਦੇ ਹੋ, ਓਨਾ ਹੀ ਮੈਨੂੰ ਤੇ ਮੇਰੀ ਭੈਣ ਨੂੰ ਵੀ ਦੇਵੋ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ajitesh Kumar manhandled at Allahabad High Court campus