ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਧਾਇਕ ਦੇ ਘਰੋਂ ਛਾਪੇਮਾਰੀ ਦੌਰਾਨ AK47, ਗ੍ਰੇਨੇਡ ਤੇ ਕਾਰਤੂਸ ਬਰਾਮਦ

ਬਿਹਾਰ ਦੇ ਮੋਕਾਮਾ ਵਿਧਾਇਕ ਅਨੰਤ ਸਿੰਘ ਦੇ ਜੱਦੀ ਘਰ ’ਤੇ ਅੱਜ ਕੀਤੀ ਗਈ ਛਾਪੇਮਾਰੀ ਦੌਰਾਨ AK-47, ਗ੍ਰੇਨੇਡ ਅਤੇ 26 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਏਟੀਐਸ ਦੀ ਟੀਮ ਨੇ ਪੂਰੇ ਘਰ ਨੂੰ ਘੇਰ ਲਿਆ ਹੈ। ਮਾਮਲੇ ਦੀ ਜਾਂਚ ਲਈ ਐਨਆਈਏ ਦੀ ਟੀਮ ਵੀ ਰਵਾਨਾ ਹੋ ਗਈ।

 

 

ਸੂਤਰਾਂ ਮੁਤਾਬਕ ਘਰ ਅੰਦਰ ਇਕ ਪੀਲੇ ਰੰਗਦਾਰ ਕਵਰ ਚ ਕਾਰਬਨ ਫ਼ਿਲਮ ਦੇ ਅੰਦਰ ਇਹ ਆਧੁਨਿਕ ਅਸਲਾ ਲੁਕਾ ਕੇ ਰੱਖਿਆ ਗਿਆ ਸੀ। ਅਸਲੇ ਦੀ ਬਰਾਮਦੀ ਕਾਰਨ ਏਈਐਸ ਦੀ ਟੀਮ ਭੰਬਲ-ਭੂਸੇ ਚ ਹੈ ਕਿਉਂਕਿ ਹਥਿਆਰ AK-47 ਹੈ ਜਾਂ AK-56 ਇਸ ਨੂੰ ਹਾਲੇ ਤੈਅ ਨਹੀਂ ਕੀਤਾ ਜਾ ਸਕਿਆ ਹੈ। ਗ੍ਰੇਨੇਡ ਨਾਲ ਕਿਸੇ ਤਰ੍ਹਾਂ ਦੀ ਲਾਪਰਵਾਹੀ ਹੋਣ ਦੇ ਮੱਦੇਨਜ਼ਰ ਬੰਬ ਨਿਰੋਧੀ ਦਸਤੇ ਨੂੰ ਵੀ ਸੱਦ ਲਿਆ ਗਿਆ ਹੈ।

 

 

ਦੱਸ ਦੇਈਏ ਕਿ ਸ਼ੁੱਕਰਵਾਰ ਦੀ ਸਵੇਰ 11:00 ਵਜੇ ਸ਼ੁਰੂ ਹੋਈ ਇਸ ਛਾਪੇਮਾਰੀ ਦੌਰਾਨ ਵਿਧਾਇਕ ਅਨੰਤ ਸਿੰਘ ਦੇ ਜੱਦੀ ਘਰ ਤੇ ਇਕ ਬਜ਼ੁਰਗ ਮੌਜੂਦ ਸੀ। ਇਹੀ ਬਜ਼ੁਰਗ ਘਰ ਦੀ ਦੇਖਭਾਲ ਕਰਨ ਦਾ ਕੰਮ ਕਰਦਾ ਹੈ। ਪੁਲਿਸ ਟੀਮ ਦੇ ਪੁੱਜਣ ਮਗਰੋਂ ਇਸ ਬਜ਼ੁਰਗ ਨੇ ਹੀ ਦਰਵਾਜ਼ਾ ਖੋਲ੍ਹਿਆ ਸੀ। ਹਾਲਾਂਕਿ ਇਸ ਬਜ਼ੁਰਗ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ak 47 recovered from house of bahubali mla anant singh in mokama bihar