ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

`84 ਸਿੱਖ ਕਤਲੇਆਮ : 63 ਸਿੱਖ ਕਤਲਾਂ ਨਾਲ ਸਬੰਧਤ ਰਿਕਾਰਡ ਗੁੰਮ

`84 ਸਿੱਖ ਕਤਲੇਆਮ : 63 ਸਿੱਖ ਕਤਲਾਂ ਨਾਲ ਸਬੰਧ ਰਿਕਾਰਡ ਗੁੰਮ

ਨਵੰਬਰ 1984 ਦੌਰਾਨ ਕਤਲੇਆਮ ਮਾਰੇ ਗਏ ਕਲਿਆਣਪੁਰੀ ਖੇਤਰ ਦੇ 63 ਸਿੱਖਾਂ ਦੀਆਂ ਫਾਈਲਾਂ ਦਿੱਲੀ ਸਰਕਾਰ ਦੇ ਗ੍ਰਹਿ ਵਿਭਾਗ `ਚੋਂ ਗਾਇਬ ਹੋ ਗਈਆਂ। ਇਸ ਸਬੰਧੀ ਦਿੱਲੀ ਸ਼੍ਰੋਮਣੀ ਅਕਾਲੀ ਦਲ (ਐਸਏਡੀ) ਨੇ ਖਦਸਾ ਪ੍ਰਗਟਾਇਆ ਹੈ।


ਫਾਇਲ ਗੁੰਮ ਹੋਣ ਸਬੰਧੀ ਉਸ ਸਮੇਂ ਸਾਹਮਣੇ ਆਇਆ ਜਦੋਂ ਕੇਂਦਰ ਸਰਕਾਰ ਵੱਲੋਂ ਗਠਿਤ ਕੀਤੀ ਗਈ ਸਪੈਸ਼ਲ ਜਾਂਚ ਟੀਮ (ਐਸਆਈਟੀ) ਨੇ ਮੁੱਖ ਸਕੱਤਰ, ਗ੍ਰਹਿ ਅਤੇ ਦਿੱਲੀ ਸਰਕਾਰ ਨੂੰ ਲਿਖਕੇ ਜਾਂਚ ਲਈ ਇਨ੍ਹਾਂ ਕੇਸਾਂ ਨਾਲ ਸਬੰਧਤ ਫਾਇਲ ਦੀ ਕਾਪੀ ਮੰਗੀ ਸੀ। ਇਸ ਸਬੰਧੀ ਦਿੱਲੀ ਸਰਕਾਰ ਨੇ ਜਵਾਬ ਦਿੱਤਾ ਕਿ ਉਨ੍ਹਾਂ ਕੋਲ ਇਨ੍ਹਾਂ ਕੇਸਾਂ ਸਬੰਧੀ ਕੋਈ ਰਿਕਾਰਡ ਉਪਲੱਬਧ ਨਹੀਂ ਹੈ।


ਐਸਆਈਟੀ ਵੱਲੋਂ 29 ਮਾਰਚ 2017 ਨੂੰ ਇਕ ਗੁਪਤ ਰਿਪੋਰਟ ਸਰਕਾਰੀ ਧਿਰ ਦੇ ਡਾਇਰੈਕਟਰ ਪੰਕਜ ਸੰਘੀ ਨੂੰ ਭੇਜੀ ਗਈ ਸੀ, ਜਿਸ ਦੀ ਕਾਪੀ ਦਿੱਲੀ ਪੁਲਿਸ ਦੇ ਮੁੱਖੀ ਅਮੁਲਾ ਪਟਨਾਇਕ ਅਤੇ ਗ੍ਰਹਿ ਮੰਤਰਾਲੇ ਦੇ ਜੁਆਇੰਟ ਸਕੱਤਰ ਪ੍ਰਵੀਨ ਕੁਮਾਰ ਸ੍ਰੀਵਾਸਤਵ ਨੂੰ ਵੀ ਭੇਜੀ ਗਈ ਸੀ। ਜਿਸ `ਚ 63 ਸਿੱਖਾਂ ਦੇ ਕਤਲਾਂ ਦੇ ਦੋਸ਼ੀਆਂ ਸਬੰਧੀ ਚਾਰਜ ਬਦਲਣ ਜਾਂ ਅਪੀਲ ਸਬੰਧੀ ਕੋਈ ਆਰਜ਼ੀ ਦਾਇਰ ਨਹੀਂ ਕੀਤੀ ਗਈ, ਜਿਸ ਆਧਾਰ `ਤੇ ਮੁਲਜ਼ਮਾਂ ਨੂੰ ਬਰੀ ਕੀਤਾ ਗਿਆ।

 

ਇਸ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਦਿੱਲੀ ਸਰਕਾਰ ਵੱਲੋਂ ਇਸ ਸਬੰਧੀ ਕੋਹੀ ਜਵਾਬ ਨਹੀਂ ਦਿੱਤਾ ਗਿਆ।


ਉਨ੍ਹਾਂ ਅਰਵਿੰਦ ਕੇਜਰੀਵਾਲ ਦੇ ਗਾਂਧੀ ਪਰਿਵਾਰ ਨਾਲ ਮਿਲਣ ਦਾ ਵੀ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਇਸ ਨਾਲ ਸਬੰਧਤ ਐਫਆਈਆਰ ਨੂੰ ਖਤਮ ਕਰ ਦਿੱਤਾ ਹੈ, ਜਿਸ ਲਈ ਕੇਸਾਂ ਨਾਲ ਸਬੰਧਤ ਫਾਇਲ ਨੂੰ ਰਦੀ ਸਮਝਦੇ ਹੋਏ ਹਟਾ ਦਿੱਤਾ ਗਿਆ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akali Dal cries foul as case file of murder of 63 Sikhs goes missing