ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ED ਤੇ CBI ਦੇ ਡਰੋਂ ਦਿੱਲੀ ਦੇ ਚੋਣ ਮੈਦਾਨ ਤੋਂ ਭੱਜੇ ਅਕਾਲੀ: ਮਨਜੀਤ ਸਿੰਘ ਜੀਕੇ

ED ਤੇ CBI ਦੇ ਡਰੋਂ ਦਿੱਲੀ ਦੇ ਚੋਣ ਮੈਦਾਨ ਤੋਂ ਭੱਜੇ ਅਕਾਲੀ: ਮਨਜੀਤ ਸਿੰਘ ਜੀਕੇ

ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਭਾਰਤੀ ਜਨਤਾ ਪਾਰਟੀ ਵਲੋਂ ਟਿਕਟਾਂ ਨਹੀਂ ਦੇਣ ਨੂੰਜਾਗੋ ਪਾਰਟੀ’ ਨੇ ਸੁਖਬੀਰ ਸਿੰਘ ਬਾਦਲ ਦੀ ਸਲਾਹਕਾਰ ਮੰਡਲੀ ਦੀ ਅਸਫਲਤਾ ਕਰਾਰ ਦਿੱਤਾ ਹੈ।  ਜਾਗੋ ਭਾਵ 'ਜਗ ਆਸਰਾ ਗੁਰੂ ਓਟ' (ਜੱਥੇਦਾਰ ਸੰਤੋਖ ਸਿੰਘ) ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਸ ਮਾਮਲੇ ਉੱਤੇ ਪਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇ ਇੱਕ ਸਾਲ ਦੌਰਾਨ ਦਿੱਲੀ ਵਿੱਚ ਅਕਾਲੀ ਦਲ ਅਰਸ਼ ਤੋਂ ਫਰਸ਼ ਉੱਤੇ ਗਿਆ। ਜਿਸਦਾ ਸਭ ਤੋਂ ਵੱਡਾ ਕਾਰਨ ਦਲ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੀ ਕਥਿਤ 'ਹੰਕਾਰੀ ਕਾਰਜਸ਼ੈਲੀ' ਹੈ। ਜਿਸ ਨੇ ਕੇਵਲ ਆਪਣੇ ਆਪ ਨੂੰ ਮਜਬੂਤ ਕਰਨ ਲਈ ਪੂਰੀ ਪਾਰਟੀ ਦੀ ਵਿਚਾਰਧਾਰਾ ਅਤੇ ਤਾਕਤ ਨੂੰ ਦਾਅ ਉੱਤੇ ਲਗਾ ਦਿੱਤਾ ਹੈ।

 

 

ਸ੍ਰੀ ਮਨਜੀਤ ਸਿੰਘ ਜੀਕੇ ਨੇ ਕਿਹਾ ਹੈ ਕਿ ਜਿਸ ਅਕਾਲੀ ਦਲ ਨੂੰ ਮੇਰੇ 11 ਸਾਲ ਦੇ ਪ੍ਰਧਾਨਗੀ ਕਾਲ ਦੌਰਾਨ ਭਾਜਪਾ ਇੱਜਤ ਨਾਲ ਟਿਕਟਾਂ ਦਿੰਦੀ ਸੀ, ਅੱਜ ਉਸਦੇ ਆਗੂਆਂ ਨਾਲ ਸਿੱਧੇ ਮੂੰਹ ਗੱਲ ਕਰਨਾ ਵੀ ਭਾਜਪਾ ਜਰੂਰੀ ਨਹੀਂ ਸਮਝਦੀ। ਸ੍ਰੀ ਜੀਕੇ ਨੇ ਦਾਅਵਾ ਕੀਤਾ ਕਿ ਦਿੱਲੀ ਵਿੱਚ ਅਕਾਲੀ ਦਲ ਦੇ ਚੋਣ ਨਹੀਂ ਲੜਨ ਦੇ ਐਲਾਨ ਦੇ ਪਿੱਛੇ ਸੀਏਏ ਨਹੀਂ ਸਗੋਂ ਸੀਬੀਆਈ ਅਤੇ ਈਡੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਹਿਬਲਕਲਾਂ ਗੋਲੀਕਾਂਡ ਤੋਂ ਲੈ ਕੇ ਡਰਗ ਰੈਕੇਟ ਤੱਕ ਦੀ ਫਾਈਲਾਂ ਇਨ੍ਹਾਂ ਕੇਂਦਰੀ ਏਜੰਸੀਆਂ ਦੀ ਜਾਂਚ ਅਧੀਨ ਹਨ। ਸੀਏਏ ਦਾ ਕੱਲ੍ਹ ਤੱਕ ਸੜਕਾਂ ਉੱਤੇ ਉੱਤਰ ਕੇ ਇਹ ਸਮਰਥਨ ਕਰ ਰਹੇ ਸਨਫਿਰ ਅੱਜ ਮੁਸਲਮਾਨ ਕਿਵੇਂ ਯਾਦ ਗਏ

 

 

ਸ੍ਰੀ ਜੀਕੇ ਨੇ ਕਿਹਾ ਕਿ ਇੱਕ ਤਰਫ ਦਿੱਲੀ ਚੋਣ ਕਮਿਸ਼ਨ ਨੂੰ ਪਾਰਟੀ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਭੇਜ ਦਿੱਤੀ ਹੈ ਅਤੇ ਦੂਜੇ ਪਾਸੇ ਸਿਰਸਾ ਕਹਿੰਦੇ ਹਨ ਕਿ ਅਕਾਲੀ ਦਲ ਦੇ ਚੋਣ ਲੜਨ ਦੀ ਕਿੱਤੇ ਗੱਲ ਹੀ ਨਹੀਂ ਹੋਈ। ਮੇਰਾ ਸਵਾਲ ਹੈ ਕਿ ਫਿਰ ਸਿਰਸਾ ਰੋਜ਼ਾਨਾ ਰਾਜੌਰੀ ਗਾਰਡਨ ਵਿੱਚ ਚੋਣ ਪ੍ਰਚਾਰ ਕਰਕੇ ਫੇਸਬੁਕ ਵਿੱਚ ਫੋਟੋ ਕਿਉਂ ਪਾ ਰਹੇ ਸਨਅਕਾਲੀ ਦਲ ਨੇ ਭਾਜਪਾ ਦੇ ਨਾਲ ਤਾਲਮੇਲ ਲਈ 3 ਸੰਸਦ ਮੈਂਬਰਾਂ ਦੀ ਉੱਚ ਪੱਧਰੀ ਕਮੇਟੀ ਕਿਉਂ ਬਣਾਈ ਸੀ ?

 

 

ਸ੍ਰੀ ਜੀਕੇ ਨੇ ਕਿਹਾ ਕਿ ਅੱਜ ਦਿੱਲੀ ਵਿੱਚ ਏਸ..ਡੀ./ਸੈਡ (SAD) ਨੂੰ ਡੀ...ਡੀ./ਡੈੱਡ (DEAD) ਕਰਨ ਵਿੱਚ ਸਿਰਸਾ ਦੀ ਅਹਿਮ ਭੂਮਿਕਾ ਹੈ। ਐਸ-ਸਿਰਸਾ, -ਏਰੋਗੇਂਸ ਅਤੇ ਡੀ-ਡਿਕਟੈਟਰਸ਼ਿਪ ਦੇ ਕਾਰਨ ਪੰਥ ਦੀ ਨੁਮਾਇੰਦਾ ਜਥੇਬੰਦੀ ਅਕਾਲੀ ਦਲ ਦਿੱਲੀ ਵਿੱਚ ਸਿਰਸਾ ਦੀਕਥਿਤ ਤਾਨਾਸ਼ਾਹੀ ਦੇ ਹੇਠਾਂ ਦਬ ਗਈ ਹੈ। ਅੱਜ ਇਹ ਆਪਣੇ 5 ਨਿਗਮ ਕੌਂਸਲਰਾਂ ਨੂੰ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਕਹਿ ਰਹੇ ਹਨ ਪਰ ਕੇਂਦਰ ਸਰਕਾਰ ਤੋਂ ਹਰਸਿਮਰਤ ਕੌਰ ਬਾਦਲ ਦਾ ਅਸਤੀਫ਼ਾ ਕਿਉਂ ਨਹੀਂ ਦਿਵਾਉਂਦੇ ? ਜਦੋਂ ਕਿ ਸੀਏਏ ਕੇਂਦਰ ਸਰਕਾਰ ਦਾ ਬਣਿਆ ਕਾਨੂੰਨ ਹੈ,ਜਿਸਦੇ ਨਾਲ ਤੁਹਾਡੀ ਅਸਹਿਮਤੀ ਹੈ।

 

 

ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਪਰਮਿੰਦਰ ਪਾਲ ਸਿੰਘ,ਦਿੱਲੀ ਕਮੇਟੀ ਮੈਂਬਰ ਚਮਨ ਸਿੰਘ ਸ਼ਾਹਪੁਰਾ, ਹਰਜੀਤ ਸਿੰਘ ਜੀਕੇ, ਸਾਬਕਾ ਕਮੇਟੀ ਮੈਂਬਰ ਸਤਪਾਲ ਸਿੰਘ, ਗੁਰਵਿੰਦਰ ਪਾਲ ਸਿੰਘ ਅਤੇ ਆਗੂ ਪੁਨਪ੍ਰੀਤ ਸਿੰਘ, ਜਗਜੀਤ ਸਿੰਘ ਕਮਾਂਡਰ,ਵਿਕਰਮ ਸਿੰਘ,ਇੰਦਰਜੀਤ ਸਿੰਘ, ਸਤਨਾਮ ਸਿੰਘ ਅਤੇ ਅਮਰਜੀਤ ਕੌਰ ਪਿੰਕੀ ਆਦਿਕ ਮੌਜੂਦ ਸਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akalis fled from Delhi Poll scenario due to fear of ED and CBI says Manjit Singh GK