ਸਮਾਜਵਾਦੀ ਪਾਰਟੀ ਦੇ ਕੌਮੀ ਪ੍ਰਧਾਨ ਅਖਿਲੇਸ਼ ਯਾਦਵ ਦਾ ਕਹਿਣਾ ਹੈ ਕਿ ਮੋਦੀ ਸਰਕਾਰ 2.0 ਵਲੋਂ ਪੇਸ਼ ਕੀਤੇ ਗਏ ਬਜਟ ਚ ਗ਼ਰੀਬਾਂ, ਨੌਜਵਾਨਾਂ ਤੇ ਨੌਕਰੀਪੇਸ਼ਾ ਲੋਕਾਂ ਲਈ ਕੁਝ ਵੀ ਨਹੀਂ ਹੈ। ਇਸ ਚ ਇਕ ਹੱਥ ਨਾਲ ਦੇ ਕੇ ਦੂਜੇ ਹੱਥ ਤੋਂ ਖੋਹ ਲੈਣ ਦੀ ਪ੍ਰਕਿਰਿਆ ਵਰਤੀ ਗਈ ਹੈ। ਅਸਲ ਚ ਇਹ ਗੁੰਮਰਾਹ ਕਰਨ ਵਾਲਾ ਬਜਟ ਹੈ। ਸਿਰਫ ਭਾਜਪਾ ਆਗੂ ਹੀ ਬਜਟ ਦੀ ਸ਼ਲਾਘਾ ਕਰ ਰਹੇ ਹਨ, ਉਨ੍ਹਾਂ ਨੂੰ ਸਾਵਨ ਚ ਹਰਾ-ਹਰਾ ਹੀ ਦਿਖਦਾ ਹੈ ਪਰ ਸੱਚ ਨੂੰ ਬੱਦਲਾਂ ਦੇ ਕਾਲੇਪਣ ਚ ਲੁਕਾਇਆ ਨਹੀਂ ਜਾ ਸਕਦਾ।
ਅਖਿਲੇਸ਼ ਯਾਦਵ ਨੇ ਅੱਗੇ ਕਿਹਾ ਕਿ ਕੇਂਦਰੀ ਬਜਟ ਤੋਂ ਪੈਟਰੋਲ ਅਤੇ ਡੀਜ਼ਲ ਦੇ ਮੁੱਲ ਚ ਵਧੇਰੇ ਸੈਸ ਲੱਗਣ ਨਾਲ 2.50 ਰੁਪਏ ਪ੍ਰਤੀ ਲੀਟਰ ਦੇ ਵਾਧੇ ਨਾਲ ਆਵਾਜਾਈ ਮਹਿੰਗੀ ਹੋ ਜਾਵੇਗੀ ਤਾਂ ਰੋਜ਼ਾਨਾ ਵਰਤਣ ਵਾਲੀਆਂ ਚੀਜ਼ਾਂ ਦੇ ਮੁੱਲ ਵੀ ਵੱਧ ਜਾਣਗੇ। ਘਰੇਲੂ ਬਜਟ ਵਿਗੜੇਗਾ। ਕਿਸਾਨ ਡੀਜ਼ਲ ਸਭ ਤੋਂ ਜ਼ਿਆਦਾ ਵਰਤਦੇ ਹਨ, ਉਸ ਨੂੰ ਆਰਥਕ ਨੁਕਸਾਨ ਹੋਵੇਗਾ।
ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਨਾਂ ’ਤੇ ਸਟਾਰਟਅਪ, ਮੁਦਰਾਲੋਨ ਵਰਗੀਆਂ ਪੁਰਾਣੀਆਂ ਟੁੱਟੀਆਂ-ਫੁੱਟੀਆਂ ਯੋਜਨਾਵਾਂ ਦੀ ਹੀ ਚਰਚਾ ਹੈ। ਕੋਈ ਠੋਸ ਯੋਜਨਾ ਨਹੀਂ ਹੈ। ਵਿਦੇਸ਼ੀ ਕਿਤਾਬਾਂ ਮਹਿੰਗੀ ਕਰਕੇ ਉਸ ਨੇ ਖੋਜ ਤੇ ਸਿਖਿਆ ਖੇਤਰ ਦੇ ਵਿਕਾਸ ਚ ਰੁਕਾਵਟ ਪਾਈ ਹੈ।
.