ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ 2019 ਲੋਕਸਭਾਂ ਚੋਣਾਂ ਤੋਂ ਪਹਿਲਾਂ ਪਾਰਟੀ ਵਰਕਰਾਂ ਨਾਲ ਮੁਲਾਕਾਤਾਂ ਕਰ ਰਹੇ ਹਨ. ਅਖਿਲੇਸ਼ ਦੀ ਪਤਨੀ ਅਤੇ ਕਨੌਂਜ ਤੋਂ ਐੱਮਪੀ ਡਿੰਪਲ ਯਾਦਵ ਵੀ ਉਨ੍ਹਾਂ ਨਾਲ ਮੀਟਿੰਗਾਂ ਚ ਹਿੱਸਾ ਲੈ ਰਹੇ ਰਨ. ਅਖਿਲੇਸ਼ ਯਾਦਵ ਨੇ ਕਿਹਾ ਕਿ ਲੋਕ ਸਭਾ ਚੋਣਾਂ ਚ ਬਸਪਾ ਤੇ ਕੁਝ ਹੋਰ ਦਲਾਂ ਨਾਲ ਗਠਜੋੜ ਕੀਤਾ ਜਾਵੇਗਾ. ਸੀਟਾਂ ਦੀ ਵੰਡੀ ਵੀ ਛੇਤੀ ਕਰ ਲਈ ਜਾਵੇਗੀ. ਉਨ੍ਹਾਂ ਕਿਹਾ ਕਿ ਲੋਕ ਸਭਾ ਸੀਟ ਕੋਈ ਵੀ ਹੋਵੇ ਸਮਾਜਵਾਦੀ ਪਾਰਟੀ ਵਰਕਰਾਂ ਦੀ ਜਿੰਮੇਵਾਰੀ ਹੋਵੇਗੀ ਕਿ ਉਹ ਆਪਣੇ-ਆਪਣੇ ਬੂਥ ਜਿੱਤਣ.
ਅਖਿਲੇਸ਼ ਯਾਦਵ ਨੇ ਕਿਹਾ ਕਿ ਇਸ ਵਾਰ ਪਤਨੀ ਡਿੰਪਲ ਯਾਦਵ ਕਨੌਂਜ ਸੀਟ ਤੋਂ ਲੋਕ ਸਭਾ ਚੋਣਾਂ ਨਹੀਂ ਲੜਨਗੇ. ਮੈਂ ਖੁਦ ਕਨੌਂਜ ਲੋਕ ਸਭਾ ਹਲਕੇ ਤੋਂ ਚੋਣ ਲੜਾਂਗਾ ਅਤੇ ਨੇਤਾ ਜੀ ਮੁਲਾਇਮ ਸਿੰਘ ਯਾਦਵ ਮੈਨਪੁਰੀ ਤੋਂ ਲੜਨਗੇ. ਯਾਦਵ ਨੇ ਕਿਹਾ ਕਿ ਲੋਕ ਸਭਾ ਉਪ ਚੋਣਾਂ' ਚ ਅਸੀਂ ਰਣਨੀਤੀ ਅਤੇ ਚੋਣਾਂ ਦੋਵਾਂ 'ਚ ਭਾਜਪਾ ਨੂੰ ਹਰਾਇਆ ਹੈ. ਅੱਗੇ ਵੀ ਅਸੀਂ ਭਾਜਪਾ ਨੂੰ ਹਰਾਉਣ ਲਈ ਰਣਨੀਤੀ ਤਿਆਰ ਕਰਾਂਗੇ.