ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੋਣਾਂ ਤੋਂ ਬਾਅਦ ਅਖਿਲੇਸ਼ ਯਾਦਵ ਨੇ ਨਹੀਂ ਕੀਤਾ ਫ਼ੋਨ: ਮਾਇਆਵਤੀ

ਬਸਪਾ ਪ੍ਰਮੁੱਖ ਮਾਇਆਵਤੀ ਨੇ ਸਪਾ ਨਾਲ ਗੱਠਜੋੜ ਤੋੜਨ ਤੋਂ ਬਾਅਦ ਪਹਿਲੀ ਵਾਰ ਐਤਵਾਰ ਨੂੰ ਪਾਰਟੀ ਮੁੱਖ ਦਫ਼ਤਰ 'ਤੇ ਹੋਈ ਅਖਿਲ ਭਾਰਤੀ ਪੱਧਰ ਦੀ ਬੈਠਕ 'ਚ ਕਿਹਾ ਕਿ ਚੋਣਾਂ ਹਾਰਨਾ ਤੋਂ ਬਾਅਦ ਅਖਿਲੇਸ਼ ਨੇ ਉਨ੍ਹਾਂ ਨੂੰ ਫ਼ੋਨ ਨਹੀਂ ਕੀਤਾ।


ਸਤੀਸ਼ ਮਿਸ਼ਰਾ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਮੈਨੂੰ ਫ਼ੋਨ ਕਰ ਲੈਣ, ਪਰ ਫਿਰ ਵੀ ਉਨ੍ਹਾਂ ਨੇ ਫ਼ੋਨ ਨਹੀਂ ਕੀਤਾ। ਮੈਂ ਵੱਡੇ ਹੋਣ ਦਾ ਫ਼ਰਜ਼ ਨਿਭਾਇਆ ਅਤੇ ਵੋਟਿੰਗ ਦੇ ਦਿਨ 23 ਤਾਰੀਖ਼ ਨੂੰ ਉਨ੍ਹਾਂ ਨੇ ਫ਼ੋਨ ਕਰਕੇ ਉਨ੍ਹਾਂ ਦੀ ਪਤਨੀ ਡਿੰਪਲ ਯਾਦਵ ਅਤੇ ਪਰਿਵਾਰ ਦੇ ਹੋਰ ਲੋਕਾਂ ਦੇ ਹਾਰਨ ਉੱਤੇ ਅਫ਼ਸੋਸ ਪ੍ਰਗਟਾਇਆ। 

 

ਉਨ੍ਹਾਂ ਕਿਹਾ ਕਿ  3 ਜੂਨ ਨੂੰ ਜਦੋਂ ਮੈਂ ਦਿੱਲੀ ਦੀ ਮੀਟਿੰਗ ਵਿੱਚ ਗੱਠਜੋੜ ਤੋੜਨ ਦੀ ਗੱਲ ਕਹੀ ਤਾਂ ਅਖਿਲੇਸ਼ ਨੇ ਸਤੀਸ਼ ਚੰਦਰਾ ਮਿਸ਼ਰਾ ਨੂੰ ਫ਼ੋਨ ਕੀਤਾ, ਪਰ ਫਿਰ ਵੀ ਮੇਰੇ ਨਾਲ ਗੱਲ ਨਹੀਂ ਕੀਤੀ। 
ਉਨ੍ਹਾਂ ਕਿਹਾ ਕਿ ਅੰਦੂਰਨੀ ਧੋਖਾ ਹੁੰਦਾ ਰਿਹਾ ਹੈ ਅਤੇ ਅਖਿਲੇਸ਼ ਨੇ ਅੰਦੂਰਨੀ ਧੋਖਾ ਕਰਨ ਵਾਲਿਆਂ ਉੱਤੇ ਕੋਈ ਕਾਰਵਾਈ ਨਹੀਂ ਕੀਤੀ। ਜੇਕਰ ਯਾਦਵਾਂ ਦਾ ਪੂਰਾ ਵੋਟ ਗੱਠਜੋੜ ਨੂੰ ਮਿਲਦਾ ਤਾਂ ਬਦਾਯੂ, ਫਿਰੋਜਪੁਰ ਅਤੇ ਕਨੌਜ ਵਰਗੀਆਂ ਸੀਟਾਂ ਸਪਾ ਨਾ ਹਾਰਦੀ।

 

ਮੋਬਾਇਲ ਬਾਹਰ ਰਖਵਾਏ 


ਮਾਇਆਵਤੀ ਦੀ ਬੈਠਕ ਵਿੱਚ ਜਾਣ ਵਾਲੇ ਨੇਤਾਵਾਂ ਅਤੇ ਕਾਰਜਕਰਤਾਵਾਂ ਦੇ ਮੋਬਾਇਲ ਬਾਹਰ ਹੀ ਰੱਖਵਾ ਲਏ ਗਏ। ਇਸ ਤੋਂ ਪਹਿਲਾਂ ਵੀ ਨੇਤਾਵਾਂ ਦੇ ਮੋਬਾਇਲ ਪਹਿਲਾਂ ਬਾਹਰ ਰਖਵਾਏ ਜਾਂਦੇ ਰਹੇ ਹਨ, ਪਰ ਪਹਿਲੀ ਵਾਰ ਹੈ ਕਿ ਸਾਰੇ ਨੇਤਾਵਾਂ ਦੇ ਫ਼ੋਨ ਰਖਵਾਏ ਗਏ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akhilesh Yadav did not call after loksabha election: Mayawati