ਸਮਾਜਵਾਦੀ-ਬਸਪਾ ਗਠਜੋੜ (SP-BSP Alliance) ਉੱਤੇ ਮਾਇਆਵਤੀ (Mayawati) ਦੀ ਪ੍ਰੈਸ ਕਾਨਫ਼ਰੰਸ ਤੋਂ ਬਾਅਦ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ (Akhilesh Yadav) ਨੇ ਵੀ ਚੁੱਪ ਤੋੜ ਦਿੱਤੀ ਹੈ।
ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ਜੇਕਰ ਉਪ ਚੋਣਾਂ ਵਿੱਚ SP-BSP ਗੱਠਜੋੜ ਨਹੀਂ ਹੁੰਦਾ ਹੈ ਤਾਂ ਫਿਰ ਸਮਾਜਵਾਦੀ ਪਾਰਟੀ ਵੀ ਚੋਣਾਂ ਲਈ ਤਿਆਰੀ ਕਰੇਗੀ।
SP Chief Akhilesh Yadav on SP-BSP coalition: If the coalition has broken, I will reflect deeply on it & if the coalition isn't there in the by-elections, then Samajwadi Party will prepare for the elections. SP will also fight on all 11 seats alone pic.twitter.com/cl1LklZq09
— ANI UP (@ANINewsUP) June 4, 2019
ਅਖਿਲੇਸ਼ ਯਾਦਵ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਸਾਰੀਆਂ 11 ਸੀਟਾਂ 'ਤੇ ਇਕੱਲੇ ਹੀ ਚੋਣ ਲੜੇਗੀ। ਉਨ੍ਹਾਂ ਕਿਹਾ ਕਿ ਜੇਕਰ ਗੱਠਜੋੜ ਟੁੱਟਿਆ ਹੈ ਅਤੇ ਜੋ ਗੱਲਾਂ ਕਹੀਆਂ ਗਈਆਂ ਹਨ ... ਮੈਂ ਉਨ੍ਹਾਂ ਨੂੰ ਬਹੁਤ ਸੋਚ ਸਮਝ ਕੇ ਵਿਚਾਰ ਕਰਾਂਗਾ। ਸਮਾਜਵਾਦੀ ਪਾਰਟੀ ਪ੍ਰਧਾਨ ਨੇ ਕਿਹਾ ਕਿ ਜੇਕਰ ਰਸਤੇ ਵੱਖਰੇ ਹਨ ਤਾਂ ਇਸ ਦਾ ਵੀ ਸੁਆਗਤ ਹੈ।
ਇਸ ਤੋਂ ਪਹਿਲਾਂ ਬਹੁਜਨ ਸਮਾਜ ਪਾਰਟੀ (ਬਸਪਾ) ਮੁਖੀ ਮਾਇਆਵਤੀ ਨੇ ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਦੀਆਂ ਕੁਝ ਸੀਟਾਂ ਲਈ ਸੰਭਾਵਤ ਉਪ ਚੋਣ ਆਪਣੇ ਦਮ ਉੱਤੇ ਲੜਨ ਦੀ ਪੁਸ਼ਟੀ ਕਰਦੇ ਹੋਏ ਸਪੱੱਸ਼ਟ ਕੀਤਾ ਹੈ ਕਿ ਇਸ ਨਾਲ ਸਮਾਜਵਾਦੀ ਪਾਰਟੀ ਨਾਲ ਗੱਠਜੋੜ ਦਾ ਭਵਿੱਖ ਉੱਤੇ ਕੋਈ ਅਸਰ ਨਹੀਂ ਪਵੇਗਾ, ਗੱਠਜੋੜ ਬਰਕਰਾਰ ਰਹੇਗਾ।
ਮਾਇਆਵਤੀ ਨੇ ਮੰਗਲਵਾਰ ਨੂੰ ਆਪਣੇ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਦੀ ਪਾਰਟੀ ਆਪਣੇ ਦਮ ਉੱਤੇ ਉਪ ਚੋਣ ਲੜੇਗੀ ਪਰ ਸਮਾਜਵਾਦੀ ਪਾਰਟੀ ਨਾਲ ਗੱਠਜੋੜ ਬਰਕਰਾਰ ਰਹੇਗਾ।
ਉਨ੍ਹਾਂ ਕਿਹਾ ਕਿ ਸਮਾਜਵਾਦੀ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਅਤੇ ਉਸ ਦੀ ਪਤਨੀ ਡਿੰਪਲ ਯਾਦਵ ਨਾਲ ਉਨ੍ਹਾਂ ਦਾ ਰਿਸ਼ਤਾ ਕਦੇ ਖ਼ਤਮ ਨਹੀਂ ਹੋਵੇਗਾ। ਸਪਾ ਦੇ ਨਾਲ ਯਾਦਵ ਵੋਟ ਵੀ ਨਹੀਂ ਟਿਕ ਰਿਹਾ। ਜੇਕਰ ਸਮਾਜਵਾਦੀ ਪਾਰਟੀ ਪ੍ਰਮੁੱਖ ਰਾਜਨੀਤਕ ਕੰਮਾਂ ਨਾਲ ਆਪਣੇ ਲੋਕਾਂ ਨੂੰ ਮਿਸ਼ਨਰੀ (ਪ੍ਰਚਾਰਕ) ਬਣਾਉਣ ਵਿੱਚ ਸਫ਼ਲ ਰਹੇ ਤਾਂ ਨਾਲ ਚੱਲਣ ਦੀ ਸੋਚਾਂਗੇ। ਫਿਲਹਾਲ ਅਸੀਂ ਉਪ ਚੋਣਾਂ ਅਸੀਂ ਇੱਕਲੇ ਲੜਨ ਦਾ ਫ਼ੈਸਲਾ ਕੀਤਾ ਹੈ।