ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਖਿਲੇਸ਼ ਯਾਦਵ ਨੂੰ ਫ਼ੋਨ ’ਤੇ ਮਿਲੀ ਜਾਨੋਂ ਮਾਰਨ ਦੀ ਧਮਕੀ

ਅਖਿਲੇਸ਼ ਯਾਦਵ ਨੂੰ ਫ਼ੋਨ ’ਤੇ ਮਿਲੀ ਜਾਨੋਂ ਮਾਰਨ ਦੀ ਧਮਕੀ

ਸਮਾਜਵਾਦੀ ਪਾਰਟੀ ਦੇ ਕੌਮੀ ਪ੍ਰਧਾਨ ਅਖਿਲੇਸ਼ ਯਾਦਵ ਨੂੰ ਫ਼ੋਨ ’ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਭਾਵੇਂ ਤਿੰਨ ਦਿਨ ਪਹਿਲਾਂ ਮਿਲੀ ਹੈ ਪਰ ਇਹ ਜਾਣਕਾਰੀ ਉਨ੍ਹਾਂ ਕੱਲ੍ਹ ਲਖਨਊ ’ਚ ਇੱਕ ਸਮਾਰੋਹ ਦੌਰਾਨ ਦਿੱਤੀ।

 

 

ਦਰਅਸਲ, ਕੱਲ੍ਹ ਜਦੋਂ ਸ੍ਰੀ ਅਖਿਲੇਸ਼ ਯਾਦਵ ਲਖਨਊ ’ਚ ਇੱਕ ਮਹਿਲਾ ਸੰਮੇਲਨ ’ਚ ਮੌਜੂਦ ਸਨ; ਉਸੇ ਦੌਰਾਨ ਇੱਕ ਨੌਜਵਾਨ ‘ਜੈ ਸ਼੍ਰੀਰਾਮ’ ਦੇ ਨਾਅਰੇ ਲਾਉਣ ਲੱਗਾ। ਇਸ ਦੌਰਾਨ ਸਮਾਜਵਾਦੀ ਪਾਰਟੀ ਦੇ ਕਾਰਕੁੰਨਾਂ ਨੇ ਉਸ ਵਿਅਕਤੀ ਦੇ ਥਪੜੇ ਲਾ ਕੇ ਪੁਲਿਸ ਹਵਾਲੇ ਕਰ ਦਿੱਤਾ।

 

 

ਤਦ ਸ੍ਰੀ ਅਖਿਲੇਸ਼ ਯਾਦਵ ਨੇ ਦੱਸਿਆ ਕਿ ਉਨ੍ਹਾਂ ਨੂੰ ਦੋ ਦਿਨ ਪਹਿਲਾਂ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਉਨ੍ਹਾਂ ਕਿਹਾ ਕਿ – ‘ਹੋ ਸਕਦਾ ਹੈ ਕਿ ਸਮਾਜਵਾਦੀ ਪਾਰਟੀ ਦੇ ਸਮਾਰੋਹ ’ਚ ਘੁਸੇ ਨੌਜਵਾਨ ਨੂੰ ਭਾਰਤੀ ਜਨਤਾ ਪਾਰਟੀ ਦੇ ਕਿਸੇ ਆਗੂ ਨੇ ਭੇਜਿਆ ਹੋਵੇ।’ ਉਨ੍ਹਾਂ ਕਿਹਾ ਕਿ ਧਮਕੀ ਬਾਰੇ ਪੂਰੀ ਜਾਣਕਾਰੀ ਉਹ ਲਖਨਊ ’ਚ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਦੇਣਗੇ।

 

 

ਇਸ ਸਮਾਰੋਹ ’ਚ ਸਾਬਕਾ ਮੁੱਖ ਮੰਤਰੀ ਆਪਣੀ ਸਰਕਾਰ ਦੇ ਕੰਮਾਂ ਦਾ ਜ਼ਿਕਰ ਕਰ ਰਹੇ ਸਨ। ਇਸ ਦੌਰਾਨ ਸਭ ਤੋਂ ਪਿੱਛੇ ਖੜ੍ਹੇ ਇੱਕ ਨੌਜਵਾਨ ਨੇ ਸੁਆਲ ਕਰ ਦਿੱਤਾ ਕਿ ਬੇਰੁਜ਼ਗਾਰਾਂ ਲਈ ਕੀ ਕੀਤਾ? ਸਾਬਕਾ ਮੁੱਖ ਮੰਤਰੀ ਨੇ ਉਸ ਨੂੰ ਅੱਗੇ ਆਉਣ ਲਈ ਕਿਹਾ। ਨੌਜਵਾਨ ਅੱਗੇ ਆ ਕੇ ਜਵਾਬ ਸੁਣਨ ਦੀ ਥਾਂ ਬੈਰੀਕੇਡ ’ਤੇ ਚੜ੍ਹ ਕੇ ‘ਜੈ ਸ਼੍ਰੀਰਾਮ’ ਦੇ ਨਾਅਰੇ ਲਾਉਣ ਲੱਗਾ।

 

 

ਤਦ ਸਮਾਜਵਾਦੀ ਪਾਰਟੀ ਦੇ ਕਾਰਕੁੰਨਾਂ ਨੇ ਉਸ ਨੌਜਵਾਨ ਦੀ ਖੁੰਬ ਠੱਪ ਦਿੱਤੀ। ਸੁਰੱਖਿਆ ’ਚ ਅਜਿਹੀ ਲਾਪਰਵਾਹੀ ਤੋਂ ਨਾਰਾਜ਼ ਸਾਬਕਾ ਮੁੱਖ ਮੰਤਰੀ ਨੇ ਮੌਕੇ ’ਤੇ ਤਾਲਾਗ੍ਰਾਮ ਥਾਣਾ ਇੰਚਾਰਜ ਨੂੰ ਝਾੜ ਪਾਈ। ਕੋਤਵਾਲੀ ਇੰਚਾਰਜ ਵਿਨੋਦ ਕੁਮਾਰ ਨੇ ਦੱਸਿਆ ਕਿ ਉਸ ਨੌਜਵਾਨ ਤੋਂ ਪੁੱਛਗਿੱਛ ਹੋ ਰਹੀ ਹੈ ਕਿ ਉਹ ਉੱਥੇ ਕਿਉਂ ਗਿਆ ਸੀ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

 

 

ਅਖਿਲੇਸ਼ ਯਾਦਵ ਨੇ ਕਿਹਾ ਕਿ ਅਮਰੀਕਾ ਦੀ ਸੂਚਨਾ ਪ੍ਰਣਾਲੀ ਬਹੁਤ ਵਿਕਸਤ ਹੈ। ਉਹ ਦੱਸ ਸਕਦੀ ਹੈ ਪਰ ਸਾਡੇ ਦੇਸ਼ ਦੀ ਸਰਕਾਰ ਨੂੰ ਨਹੀਂ ਪਤਾ ਹੈ ਕਿ ਪੁਲਵਾਮਾ ’ਚ ਆਰਡੀਐਕਸ ਵਾਲੀ ਗੱਡੀ ਕਿੱਧਰੋਂ ਆਈ ਸੀ, ਕੌਣ ਲਿਆਇਆ, ਕਿਸ ਨੇ ਲਿਆਉਣ ਦਿੱਤਾ ਤੇ ਕਿਸ ਦੀ ਲਾਪਰਵਾਹੀ ਨਾਲ 40 ਜਵਾਨ ਸ਼ਹੀਦ ਹੋਏ।

 

 

ਸਰਕਾਰ ਇਸ ਦੀ ਜਾਂਚ ਰਿਪੋਰਟ ਜਨਤਕ ਕਰਨ ਦੀ ਥਾਂ ਸੀਏਏ, ਐੱਨਆਰਸੀ ਤੇ ਐੱਨਪੀਆਰ ਲਿਆ ਕੇ ਇਨ੍ਹਾਂ ਸਾਰੇ ਮੁੱਦਿਆਂ ਤੋਂ ਧਿਆਨ ਭਟਕਾਉਣ ਦੇ ਜਤਨ ਕਰ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akhilesh Yadav gets death threat on phone