ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੋਟਬੰਦੀ ਚੰਗੀ ਹੈ ਤਾਂ ਫਿਰ ਕਰਕੇ ਦਿਖਾਉਣ : ਅਖਿਲੇਸ਼

ਨੋਟਬੰਦੀ ਚੰਗਾ ਹੈ ਤਾਂ ਫਿਰ ਕਰਕੇ ਦਿਖਾਉਣ : ਅਖਿਲੇਸ਼

ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਨੋਟਬੰਦੀ `ਤੇ ਸਵਾਲ ਖੜ੍ਹੇ ਕਰਦੇ ਹੋਏ ਕੇਂਦਰ ਸਰਕਾਰ `ਤੇ ਜੰਮਕੇ ਹਮਲਾ ਕੀਤਾ। ਲਖਨਊ `ਚ ਹਿੰਦੁਸਤਾਨ ਸਿ਼ਖਰ ਸਮਾਗਮ 2018 `ਚ ਅਖਿਲੇਸ਼ ਯਾਦਵ ਨੇ ਕਿਹਾ ਕਿ ਨੋਟਬੰਦੀ `ਤੇ ਬਹਿਸ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ ਚੰਗੀ ਹੈ ਤਾਂ ਫਿਰ ਤੋਂ ਕਰਕੇ ਦਿਖਾਉਣ।


ਅਖਿਲੇਸ਼ ਯਾਦਵ ਨੇ ਭਾਜਪਾ ਨੂੰ ਸਵਾਲ ਕੀਤਾ ਕਿ ਨੋਟਬੰਦੀ ਦੌਰਾਨ ਜਿੰਨੇ ਲੋਕ ਮਰੇ ਸਨ ਉਨ੍ਹਾਂ ਲੋਕਾਂ ਦੀ ਕੀ ਮਦਦ ਕੀਤੀ ਗਈ। ਉਨ੍ਹਾਂ ਕਿਹਾ ਕਿ ਗਰੀਬਾਂ ਨੂੰ ਨੋਟਬੰਦੀ `ਚ ਸਭ ਤੋਂ ਜਿ਼ਆਦਾ ਪ੍ਰੇਸ਼ਾਨੀ ਹੋਈ ਹੈ। ਅੱਜ ਬੈਂਕ ਘਾਟੇ `ਚ ਹਨ। ਭਾਜਪਾ ਨੂੰ ਇਹ ਦੱਸਣਾ ਚਾਹੀਦਾ ਕਿ ਆਖਿਰਕਾਰ ਬੈਂਕ ਘਾਟੇ `ਚ ਕਿਵੇਂ ਚਲੇ ਗਏ।


ਇਕ ਸਵਾਲ ਦੇ ਜਵਾਬ `ਚ ਅਖਿਲੇਸ਼ ਯਾਦਵ ਨੇ ਕਿਹਾ ਕਿ ਮਹਾਂਗਠਬੰਧਨ ਦਾ ਪ੍ਰਸ਼ਨ ਭਾਜਪਾ ਨੂੰ ਨਹੀਂ ਕਰਨਾ ਚਾਹੀਦ, ਇਸ ਸਵਾਲ ਦਾ ਜਵਾਬ ਗੋਰਖਪੁਰ, ਫੂਲਪੁਰ ਅਤੇ ਕੈਰਾਨਾ ਦੀ ਜਨਤਾ ਨੇ ਦਿੱਤਾ।


ਉਨ੍ਹਾਂ ਕਿਹਾ ਕਿ ਭਾਜਪਾ ਦੇ ਲੋਕ ਸਿਰਫ ਜਾਤੀਵਾਦ ਦੀ ਗੱਲ ਕਰਦੇ ਹਨ। ਜਦੋਂਕਿ ਅਸੀਂ ਮੈਟਰੋ ਅਤੇ ਲੈਪਟਾਪ ਦੀ ਗੱਲ ਕਰਦੇ ਹਾਂ। ਜਦੋਂ ਅਸੀਂ ਉਤਰ ਪ੍ਰਦੇਸ਼ ਦੇ ਵਿਕਾਸ ਦੀ ਗੱਲ ਕਰਦੇ ਹਾਂ ਤਾਂ ਉਹ ਕਬਰਸਤਾਨ ਅਤੇ ਦਿਵਾਲੀ ਦੀ ਗੱਲ ਕਰਦੇ ਹਨ, ਪ੍ਰੰਤੂ ਹੁਣ ਇਨ੍ਹਾਂ ਨੂੰ ਕੰਮ ਦੱਸਣਾ ਹੋਵੇਗਾ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akhilesh Yadav said if demonetization is good then do it again