ਕਾਨੂੰਨ ਵਿਵਸਥਾ ਦੇ ਮਾਮਲੇ ਵਿੱਚ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੂੰ ਘੇਰਦੇ ਹੋਏ ਸਮਾਜਵਾਦੀ ਪਾਰਟੀ (ਸਪਾ) ਨੇ ਸ਼ਨੀਵਾਰ ਨੂੰ ਤੰਜ ਕੰਸਿਆ ਕਿ ਸੂਬੇ ਵਿੱਚ ਕਿਸੇ ਸਮੇਂ ਵੀ ਕਿਸੇ ਦਾ ਵੀ ਕਤਲ ਹੋ ਸਕਦਾ ਹੈ।
ਸ੍ਰੀ ਰਾਮ ਮਨੋਹਰ ਲੋਹੀਆ ਦੀ 52ਵੀਂ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਤੋਂ ਬਾਅਦ ਲੋਹੀਆ ਪਾਰਕ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਯਾਦਵ ਨੇ ਕਿਹਾ ਕਿ ਡਾ: ਰਾਮ ਮਨੋਹਰ ਲੋਹੀਆ ਦੇ ਸਿਧਾਂਤਾਂ ਦੀ ਪਾਲਣਾ ਕਰਦਿਆਂ ਦੇਸ਼ ਤਰੱਕੀ ਦੇ ਰਾਹ ’ਤੇ ਅੱਗੇ ਵੱਧ ਸਕਦਾ ਹੈ। ਮੈਂ ਕੱਲ੍ਹ ਬੁੰਦੇਲਖੰਡ ਤੋਂ ਵਾਪਸ ਆਇਆ ਹਾਂ। ਉੱਥੋਂ ਦੇ ਕਿਸਾਨਾਂ ਦੀ ਹਾਲਤ ਬੇਹੱਦ ਤਰਸਯੋਗ ਹੈ ਜਦੋਂ ਕਿ ਸਰਕਾਰ ਉਨ੍ਹਾਂ ਦੀ ਮਦਦ ਨਹੀਂ ਕਰ ਰਹੀ। ਸੂਬੇ ਵਿੱਚ ਕਿਤੇ ਵੀ ਕਿਸੇ ਨੂੰ ਮਾਰਿਆ ਜਾ ਸਕਦਾ ਹੈ। ਜੇ ਉਹ ਪੁਲਿਸ ਦੇ ਹੱਥੋਂ ਮਾਰਿਆ ਨਹੀਂ ਜਾਂਦਾ, ਤਾਂ ਮੁਜ਼ਰਮ ਉਸ ਨੂੰ ਜ਼ਰੂਰ ਮਾਰ ਦੇਣਗੇ।
ਉਨ੍ਹਾਂ ਕਿਹਾ ਕਿ ਸਾਡੇ ਮੁੱਖ ਮੰਤਰੀ ਅੱਠ ਦਿਨਾਂ ਦਾ ਵਰਤ ਰੱਖਦੇ ਹਨ ਪਰ ਗੋਰਖਪੁਰ ਜੇਲ੍ਹ ਵਿੱਚ ਅੱਠ ਘੰਟਿਆਂ ਤੋਂ ਵੱਧ ਸਮੇਂ ਤੱਕ ਹੋਈ ਹਿੰਸਾ ਨਿਰਾਸ਼ਾਜਨਕ ਹੈ। ਝਾਂਸੀ ਵਿੱਚ ਪੁਸ਼ਪੇਂਦਰ ਦੇ ਐਨਕਾਊਂਟਰ ਵਿੱਚ ਪੁਲਿਸ ਦੀ ਭੂਮਿਕਾ ਸ਼ੱਕੀ ਹੈ।
ਪੁਲਿਸ ਨੂੰ ਸੱਚ ਸਾਹਮਣੇ ਲਿਆਉਣਾ ਚਾਹੀਦਾ ਹੈ। ਉਨ੍ਹਾਂ ਨੂੰ ਮੰਨਣਾ ਪਵੇਗਾ ਕਿ ਪਹਿਲਾਂ ਪੁਸ਼ਪੇਂਦਰ ਦਾ ਕਤਲ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਉਸ ਨੂੰ ਮੁਕਾਬਲੇ ਦਾ ਰੂਪ ਦਿੱਤਾ ਗਿਆ ਸੀ। ਪੁਲਿਸ ਨੂੰ ਦੱਸਣਾ ਚਾਹੀਦਾ ਹੈ ਕਿ ਪੁਸ਼ਪੇਂਦਰ ਕਿੱਥੇ ਮਾਰਿਆ ਗਿਆ ਸੀ ਅਤੇ ਕਾਰ ਦੀ ਪਿਛਲੀ ਸੀਟ ਉੱਤੇ ਉਸ ਦਾ ਲਹੂ ਕਿਵੇਂ ਮਿਲਿਆ ਸੀ।
ਇਸ ਮੌਕੇ ਬਹਿਰਾਇਚ ਦੀ ਮਹਸੀ ਸੀਟ ਤੋਂ ਸਾਬਕਾ ਬਹੁਜਨ ਸਮਾਜ ਪਾਰਟੀ (ਬਸਪਾ) ਵਿਧਾਇਕ ਕੇ ਕੇ ਓਝਾ ਨੇ ਆਪਣੇ ਸੈਂਕੜੇ ਸਮਰੱਥਕਾਂ ਸਮੇਤ ਸਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਰਾਜੇਂਦਰ ਚੌਧਰੀ, ਅਹਿਮਦ ਹਸਨ, ਫਕੀਰ ਸਿਦੀਕੀ, ਉਦੈਵੀਰ ਸਿੰਘ ਅਤੇ ਸੂਬਾ ਪ੍ਰਧਾਨ ਨਰੇਸ਼ ਉੱਤਮ ਪਟੇਲ ਮੌਜੂਦ ਸਨ।