ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਨਹੀਂ ਵੇਖ ਰਿਹਾ, ਮੈਂ ਯੂਪੀ 'ਚ ਖ਼ੁਸ਼: ਅਖਿਲੇਸ਼ ਯਾਦਵ 

ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰਾਂ ਦੀ ਏਕਤਾ ਲਈ ਯਤਨ ਕਰਨ ਵਿੱਚ ਰੁੱਝੇ ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਕਿਹਾ ਕਿ ਦੇਸ਼ ਦੇ ਅਗਲੇ ਨਵੇਂ ਪ੍ਰਧਾਨ ਮੰਤਰੀ ਬਣਾਉਣ ਵਿੱਚ ਸਪਾ ਅਹਿਮ ਭੂਮਿਕਾ ਨਿਭਾਏਗੀ ਪਰ ਉਹ ਖ਼ੁਦ ਇਸ ਅਹੁਦੇ ਦਾ ਸੁਪਨਾ ਨਹੀਂ ਵੇਖ ਰਹੇ ਹਨ। ਅਖਿਲੇਸ਼ ਨੇ ਇਥੇ ਇੱਕ ਪ੍ਰੈੱਸ ਕਾਨਫ਼ਰੰਸ ਵਿੱਚ ਕਿਹਾ ਕਿ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਕੌਣ ਬਣੇਗਾ, ਵਿੱਚ ਸਪਾ ਦੀ ਮਹੱਤਵਪੂਰਨ ਭੂਮਿਕਾ ਹੋਵੇਗੀ।

 

ਉਨ੍ਹਾਂ ਕਿਹਾ ਕਿ ਸਪਾ ਵਰਕਰ ਮਿਲ ਕੇ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਦਾ ਗਠਨ ਕਰਨਗੇ। ਹਾਲਾਂਕਿ, ਅਖਿਲੇਸ਼ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਉਹ ਪ੍ਰਧਾਨ ਮੰਤਰੀ ਨਹੀਂ ਬਣਨਾ ਚਾਹੁੰਦੇ। ਉਨ੍ਹਾਂ ਕਿਹਾ ਕਿ ਸਾਡੇ ਕੋਈ ਵੱਡਾ ਸੁਪਨਾ ਨਹੀਂ ਹੈ। ਅਸੀਂ ਇੱਥੇ ਉੱਤਰ ਪ੍ਰਦੇਸ਼ ਵਿੱਚ ਹੀ ਰਹਿਣਾ ਚਾਹੁੰਦੇ ਹਾਂ। ਸਪਾ ਪ੍ਰਧਾਨ ਨੇ ਕਿਹਾ ਕਿ ਅਸੀਂ ਗੱਠਜੋੜ ਲਈ ਨਵੇਂ ਰਾਹ ਬਣਾ ਦਿੱਤੇ ਹਨ। ਇਸ ਕਾਰਨ ਭਾਜਪਾ ਪਰੇਸ਼ਾਨ ਹੈ।

 

ਦੱਸਣਯੋਗ ਹੈ ਕਿ ਅਖਿਲੇਸ਼ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਨੂੰ ਜੋੜਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਬਸਪਾ ਅਤੇ ਹੋਰ ਵਿਰੋਧੀ ਪਾਰਟੀਆਂ ਦੀ ਮਦਦ ਨਾਲ ਸਪਾ ਨੇ ਪਿਛਲੇ ਮਾਰਚ ਵਿੱਚ ਗੋਰਖਪੁਰ ਅਤੇ ਫੂਲਪੁਰ ਦੀਆਂ ਵੱਕਾਰੀ ਲੋਕ ਸਭਾ ਸੀਟਾਂ ਉੱਤੇ ਉਪ ਚੋਣਾਂ ਜਿੱਤੀਆਂ ਸਨ।

 

ਇਸ ਤੋਂ ਇਲਾਵਾ, ਸਪਾ ਨੇ ਤਾਜ਼ਾ ਕੈਰਾਨਾ ਲੋਕ ਸਭਾ ਉਪ ਚੋਣ ਵਿੱਚ ਰਾਸ਼ਟਰੀ ਲੋਕ ਦਲ ਦੇ ਉਮੀਦਵਾਰ ਤਬਸਸੁਮ ਹਸਨ ਨੂੰ ਸਮਰੱਥਨ ਦਿੱਤਾਸੀ ਅਤੇ ਚੋਣ ਜਿੱਤੀ ਸੀ। ਗੱਠਜੋੜ ਲਈ ਹਰ ਸੰਭਵ ਤਰੀਕੇ ਨਾਲ ਕੋਸ਼ਿਸ਼ ਕਰ ਰਹੇ ਅਖਿਲੇਸ਼ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਉਹ ਲੋਕ ਸਭਾ ਚੋਣਾਂ ਵਿੱਚ ਬਸਪਾ ਲਈ ਦੋ-ਚਾਰ ਸੀਟਾਂ ਦੇਣ ਲਈ ਵੀ ਤਿਆਰ ਹਨ।

 

...

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: akhilesh yadav says i am not dreaming about being prime minister